ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਸ਼ੁੱਕਰਵਾਰ ਨੂੰ ਮੁੰਬਈ ਦੇ ਪੁਲਿਸ ਕਮਿਸ਼ਨਰ ਵਿਵੇਕ ਫਨਸਾਲਕਰ ਨਾਲ ਮੁਲਾਕਾਤ ਕੀਤੀ। ਅਧਿਕਾਰੀਆਂ ਨੇ ਇਸਨੂੰ ਇਕ ਆਮ ਮੁਲਾਕਾਤ ਦੱਸਿਆ। ਸੂਤਰਾਂ ਦੀ ਮੰਨੀਏ ਤਾਂ ਉਸਨੇ ਆਤਮ ਰੱਖਿਆ ਲਈ ਹਥਿਆਰੀ ਲਾਇਸੈਂਸ ਪ੍ਰਾਪਤ ਕਰਨ ਲਈ ਮੁਲਾਕਾਤ ਕੀਤੀ ਤੇ ਅਰਜ਼ੀ ਦਿੱਤੀ। ਸਲਮਾਨ ਨੂੰ ਜੂਨ ਦੇ ਪਹਿਲੇ ਹਫਤੇ ’ਚ ਧਮਕੀ ਪੱਤਰ ਮਿਲਿਆ ਸੀ, ਜਿਸ ਵਿਚ ਛੇਤੀ ਹੀ ਸਲਮਾਨ ਖਾਨ ਤੇ ਸਲੀਮ ਖਾਨ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਮਿਲਵਾਉਣ ਦੀ ਗੱਲ ਕਹੀ ਗਈ ਸੀ। ਅੰਤ ’ਚ ਜੀਐੱਲਬੀ ਲਿਖਿਆ ਸੀ, ਪੁਲਿਸ ਨੇ ਜੀ ਦਾ ਮਤਲਬ ਗੈਂਗਸਟਰ ਗੋਲਡੀ ਬਰਾਡ਼ ਤੇ ਐੱਲਬੀ ਗੈਂਗਸਟਰ ਲਾਰੇਂਸ ਬਿਸ਼ਨੋਈ ਮੰਨਿਆ ਸੀ। ਦੋਵੇਂ ਗੈਂਗਸਟਰ ਕਾਲੇ ਹਿਰਨ ਸ਼ਿਕਾਰ ਦੇ ਮਾਮਲੇ ’ਚ ਸਲਮਾਨ ਨੂੰ ਪਹਿਲਾਂ ਹੀ ਧਮਕੀ ਦੇ ਚੁੱਕੇ ਹਨ। ਕਿਉਂਕਿ ਕਾਲੇ ਹਿਰਨ ਦਾ ਮਾਮਲਾ ਸੁਪਰੀਮ ਕੋਰਟ ’ਚ ਲਟਕ ਰਿਹਾ ਹੈ, ਇਸ ਲਈ ਸਲਮਾਨ ਨੂੰ ਹਥਿਆਰ ਦਾ ਲਾਇਸੈਂਸ ਨਹੀਂ ਮਿਲ ਸਕਦਾ। ਪੁਲਿਸ ਰਿਪੋਰਟ ਤੇ ਪਹਿਲਾਂ ਮਿਲੀ ਧਮਕੀ ਤੋਂ ਬਾਅਦ ਪੁਲਿਸ ਉਸਦੀ ਅਰਜ਼ੀ ’ਤੇ ਵਿਚਾਰ ਕਰ ਸਕਦੀ ਹੈ। ਧਮਕੀ ਦੇ ਮਾਮਲੇ ’ਚ ਬਾਂਦ੍ਰਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਉਸ ਵਿਚ ਕੋਈ ਵਾਧਾ ਨਹੀਂ ਹੋ ਰਿਹਾ। ਅਪਰਾਧ ਸ਼ਾਖਾ ਮੂਸੇਵਾਲਾ ਹੱਤਿਆ ਕਾਂਡ ਦੇ ਮਾਮਲੇ ’ਚ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਪਰ ਹਾਲੇ ਤਕ ਬਿਸ਼ਨੋਈ ਗਿਰੋਹ ਦੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਨਹੀਂ ਮਿਲੀ ਹੈ।