ArticlesIndia

ਆਤਿਸ਼ੀ ਡੰਮੀ ਸੀ.ਐੱਮ. ਨਹੀਂ ਹੈ !

(ਫੋਟੋ: ਏ ਐਨ ਆਈ)

ਨਵੀਂ ਦਿੱਲੀ – ਬੀਬੀ ਆਤਿਸ਼ੀ ਨੇ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਭਾਜਪਾ ਵੱਲੋਂ ਸੁਸ਼ਮਾ ਸਵਰਾਜ ਅਤੇ ਕਾਂਗਰਸ ਵੱਲੋਂ ਸ਼ੀਲਾ ਦੀਕਸ਼ਿਤ ਕੌਮੀ ਰਾਜਧਾਨੀ ਵਿਚ ਮਹਿਲਾ ਮੁੱਖ ਮੰਤਰੀਆਂ ਵਜੋਂ ਸੇਵਾ ਨਿਭਾਅ ਚੁੱਕੀਆਂ ਹਨ। ਭਾਰਤ ਭਰ ਵਿਚ ਆਜ਼ਾਦੀ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਉਹ 17ਵੀਂ ਮਹਿਲਾ ਆਗੂ ਹੈ।

ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਬੀਬੀ ਆਤਿਸ਼ੀ ਨੇ ਸ਼ਨਿੱਚਰਵਾਰ ਨੂੰ ਇਥੇ ਰਾਜ ਨਿਵਾਸ ਵਿਖੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਅਹੁਦੇ ਤੇ ਰਾਜ਼ਦਾਰੀ ਦਾ ਹਲਫ਼ ਦਿਵਾਇਆ। ਉਨ੍ਹਾਂ ਨਾਲ ਸੌਰਭ ਭਾਰਦਵਾਜ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਿਲਾਵਤ ਨੇ ਵੀ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ। ਇਸ ਮੌਕੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹਾਜ਼ਰ ਸਨ, ਜਿਨ੍ਹਾਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਖ਼ਾਲੀ ਹੋਇਆ ਸੀ। ਹਲਫ਼ਦਾਰੀ ਸਮਾਗਮ ਵਿਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ‘ਆਪ’ ਦੇ ਹੋਰ ਵੀ ਵੱਡੀ ਗਿਣਤੀ ਆਗੂ ਵੀ ਹਾਜ਼ਰ ਸਨ।

ਅਰਵਿੰਦ ਕੇਜਰੀਵਾਲ ਦੀ ਥਾਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁਣੀ ਗਈ ਆਤਿਸ਼ੀ ਮਾਰਲੇਨਾ ਸਿੰਘ ਨਾ ਡੰਮੀ ਹੈ, ਨਾ ਗੂੰਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੀਸ਼ ਸਿਸੋਦੀਆ ਸ਼ਰਾਬ ਕਾਂਡ ਵਿਚ ਜੇਲ੍ਹ ਵਿਚ ਨਾ ਹੁੰਦੇ ਤਾਂ ਉਹ ਸੀ.ਐੱਮ. ਦਾ ਅਹੁਦਾ ਸੰਭਾਲਦੇ। ਆਤਿਸ਼ੀ ਨਾ ਸਿਰਫ਼ ਅਰਵਿੰਦ ਕੇਜਰੀਵਾਲ ਦੀ ਸਗੋਂ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਵੀ ਸਭ ਤੋਂ ਭਰੋਸੇਮੰਦ ਹੈ। ਕੇਜਰੀਵਾਲ ਦੀ ਪਤਨੀ ਨੇ ਉਸ ਨੂੰ ਲੰਬੇ ਸਮੇਂ ਤੱਕ ਆਪਣੇ ਨਾਲ ਰੱਖਿਆ ਅਤੇ ਉਸ ’ਤੇ ਭਰੋਸਾ ਕੀਤਾ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਇਕੱਲੀ 14 ਵਿਭਾਗਾਂ ਦੀ ਮੰਤਰੀ ਹੈ। ਇੰਨਾ ਹੀ ਨਹੀਂ ਜਦੋਂ ਉਸ ਦੇ ਸਾਥੀ ਜੇਲ ਵਿਚ ਸਨ, ਓਦੋਂ ਵੀ ਉਸ ਨੇ ਫਰੰਟ-ਫੁੱਟ ’ਤੇ ਬੱਲੇਬਾਜ਼ੀ ਕੀਤੀ।

ਦਿਲਚਸਪ ਗੱਲ ਇਹ ਹੈ ਕਿ ਉਹ ਪਹਿਲੀ ਵਾਰ ਵਿਧਾਇਕਾ ਬਣੀ ਅਤੇ ਪਿਛਲੇ ਸਾਲ ਮਾਰਚ ਵਿਚ ਮੰਤਰੀ ਬਣ ਗਈ, ਜਦੋਂ ਸਿਸੋਦੀਆ ਅਤੇ ਸਤੇਂਦਰ ਜੈਨ ਜੇਲ ਚਲੇ ਗਏ ਸਨ।  ਉਸ ਨੇ ਲੰਡਨ ਦੀ ਆਕਸਫੋਰਟ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਅਤੇ ਸਿੱਖਿਆ, ਨੀਤੀ ਅਤੇ ਸ਼ਾਸਨ ‘ਚ ਉਸ ਦਾ ਖਾਸਾ ਤਜਰਬਾ ਹੈ। ਉਸ ਨੇ ਆਪ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿਚ ਕਈ ਐੱਨ. ਜੀ. ਓ. ਨਾਲ ਕੰਮ ਕੀਤਾ। ਉਹ 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਮੈਨੀਫੈਸਟੋ ਤਿਆਰ ਕਰਨ ਵਾਲੀ ਕਮੇਟੀ ਦੀ ਇਕ ਮੁੱਖ ਮੈਂਬਰ ਸੀ। ਇਸ ਲਈ, ਉਹ ਨਾ ਤਾਂ ‘ਡੰਮੀ ਹੈ ਨਾ ਹੀ ਗੂੰਗੀ।’

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

admin

$100 Million Boost for Bushfire Recovery Across Victoria

admin

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

admin