Health & Fitness Articles

ਆਯੁਰਵੇਦ ਦਾ ਗਿਆਨ: ਗੁਰੂ ਪੂਰਨਿਮਾ !

ਗੁਰੂ ਤੁਹਾਡੇ ਅਤੇ ਈਸ਼ਵਰ ਦੇ ਵਿਚਕਾਰ ਇੱਕ ਸਾਧਨ ਹੁੰਦਾ ਹੈ ਅਤੇ ਈਸ਼ਵਰ ਨੂੰ ਜਾਣਣ ਦਾ ਇਕੱਲਾ ਮਾਧਿਅਮ ਹੈ।
ਲੇਖਕ: ਅਸ਼ਵਨੀ ਗੁਰੂਜੀ, ਧਿਆਨ ਫਾਊਂਡੇਸ਼ਨ।

ਓਮ ਧਿਆਨ ਮੂਲੰ ਗੁਰੂ ਮੂਰਤੀ
ਪੂਜਾ ਮੂਲੰ ਗੁਰੂ ਪਦਮ
ਮੰਤਰ ਮੂਲੰ ਗੁਰੂ ਵਾਕਯਮ
ਮੋਕਸ਼ ਮੂਲੰ ਗੁਰੂ ਕ੍ਰਿਪਾ
ਓਮ ਸ਼੍ਰੀ ਗੁਰੂਵੇ ਨਮਹ ਓਮ

ਧਿਆਨ ਦੀ ਨੀਂਹ ਤੁਹਾਡੇ ਗੁਰੂ ਦੀ ਤਸਵੀਰ ਹੈ, ਤੁਹਾਡੀ ਪੂਜਾ ਦੀ ਨੀਂਹ ਤੁਹਾਡੇ ਗੁਰੂ ਦੇ ਚਰਨ ਹਨ, ਗੁਰੂ ਦੇ ਬਚਨ ਮੰਤਰ ਵਰਗੇ ਹਨ ਜਿਨ੍ਹਾਂ ਦਾ ਉਲੰਘਣ ਨਹੀਂ ਕੀਤਾ ਜਾ ਸਕਦਾ ਅਤੇ ਮੋਕਸ਼ ਜਾਂ ਨਿਰਵਾਣ ਕੇਵਲ ਤੁਹਾਡੇ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ।
ਇਹ ਜਾਣਨਾ ਬਹੁਤ ਦਿਲਚਸਪ ਹੈ ਕਿ ਗੁਰੂ ਦਾ ਸੰਕਲਪ ਕੇਵਲ ਭਾਰਤ ਵਿੱਚ ਹੀ ਪ੍ਰਚਲਿਤ ਹੈ। ਕਿਸੇ ਹੋਰ ਭਾਸ਼ਾ ਵਿੱਚ ਗੁਰੂ ਦਾ ਕੋਈ ਸਮਾਨਾਰਥੀ ਸ਼ਬਦ ਨਹੀਂ ਹੈ ਅਤੇ ਸਭ ਤੋਂ ਨਜ਼ਦੀਕੀ ਸ਼ਬਦ ਅਧਿਆਪਕ ਜਾਂ ਮਾਸਟਰ ਹਨ, ਪਰ ਗੁਰੂ ਇਹਨਾਂ ਤੋਂ ਕਿਤੇ ਉੱਚਾ ਹੈ।
ਗੁਰੂ ਤੁਹਾਡੇ ਅਤੇ ਈਸ਼ਵਰ ਦੇ ਵਿਚਕਾਰ ਇੱਕ ਸਾਧਨ ਹੁੰਦਾ ਹੈ ਅਤੇ ਈਸ਼ਵਰ ਨੂੰ ਜਾਣਣ ਦਾ ਇਕੱਲਾ ਮਾਧਿਅਮ ਹੈ। ਗੁਰੂ ਉਹ ਹੈ ਜੋ ਤੁਹਾਡੀ ਸਮਰਥਾ ਨੂੰ ਜਾਣਦਾ ਹੈ ਅਤੇ ਤੁਹਾਡੇ ਅਧਿਕਾਰਾਂ ਅਨੁਸਾਰ ਸਾਧਨਾ ਦੇ ਰਸਤੇ ਤੇ ਲੈ ਜਾਂਦਾ ਹੈ। ਗੁਰੂ ਮਾਂ ਵਰਗਾ ਹੁੰਦਾ ਹੈ ਅਤੇ ਸ਼ਿਸ਼ਯ ( Shishya) ਬੱਚੇ ਵਰਗਾ। ਗੁਰੂ ਨਿਰਣਯ ਕਰਦਾ ਹੈ ਕਿ ਸ਼ਿਸ਼ਯ ਨੂੰ ਕੀ ਅਤੇ ਕਿੰਨਾ ਚਾਹੀਦਾ ਹੈ ਅਤੇ ਓਸੇ ਅਨੁਸਾਰ ਦਿੰਦਾ ਹੈ। ਗੁਰੂ ਉਤਨਾ ਹੀ ਗਿਆਨ ਸ਼ਿਸ਼ਯ ਨੂੰ ਦਿੰਦਾ ਹੈ ਜਿੰਨਾ ਉਹ ਸਹਿਣ ਜਾਂ ਧਾਰਣ ਕਰ ਸਕੇ।
ਇਹ ਇਸ ਤਰ੍ਹਾਂ ਹੈ ਜਿਵੇਂ ਜੇ ਤੁਸੀਂ ਠੰਢੀ ਚੱਟਾਨ ‘ਤੇ ਬਹੁਤ ਜ਼ਿਆਦਾ ਗਰਮ ਪਾਣੀ ਪਾਉਂਦੇ ਹੋ ਤਾਂ ਉਹ ਟੁੱਟ ਜਾਵੇਗੀ। ਗਿਆਨ ਗਰਮ ਪਾਣੀ ਵਰਗਾ ਹੈ ਅਤੇ ਸ਼ਿਸ਼ਯ ਠੰਢੀ ਚੱਟਾਨ। ਗੁਰੂ ਗਿਆਨ ਨੂੰ ਸੰਭਾਲ ਕੇ, ਹੌਲੀ-ਹੌਲੀ ਸ਼ਿਸ਼ਯ ਨੂੰ ਉਸਦੀ ਸਮਰੱਥਾ ਅਨੁਸਾਰ ਦੇਂਦੇ ਹਨ।
ਸਹੀ ਗੁਰੂ ਲੱਭਣਾ ਬਹੁਤ ਔਖਾ ਹੈ, ਪਰ ਆਪਣੇ ਗੁਰੂ ਦੀ ਖੋਜ ਵਿੱਚ ਦੂਸਰਿਆਂ ਤੋਂ ਸੁਣ ਕੇ ਫੈਸਲਾ ਨਾ ਕਰੋ। ਯੋਗ ਅਨੁਭਵਾਂ ਬਾਰੇ ਹੈ ਅਤੇ ਇਹ ਤੁਹਾਡੇ ਆਪਣੇ ਅਨੁਭਵ ਅਤੇ ਅੰਦਰੂਨੀ ਦ੍ਰਿਸ਼ਟੀ ਹੀ ਹੁੰਦੀ ਹੈ ਜੋ ਤੁਹਾਨੂੰ ਆਪਣੇ ਗੁਰੂ ਤੱਕ ਲੈ ਜਾਂਦੀ ਹੈ। ਜਦੋਂ ਤੁਸੀਂ ਆਪਣੇ ਗੁਰੂ ਤੱਕ ਪਹੁੰਚ ਜਾਓ ਤਾਂ ਫਿਰ ਕਿਸੇ ਹੋਰ ਵਿਅਖਿਆਨ ਜਾਂ ਅਧਿਆਪਕ ਕੋਲ ਜਾਣ ਦੀ ਲੋੜ ਨਹੀਂ ਰਹਿੰਦੀ। ਜਦੋਂ ਤੁਸੀਂ ਆਪਣੇ ਗੁਰੂ ਨੂੰ ਲੱਭ ਲੈਂਦੇ ਹੋ ਤਾਂ ਸਮਝੋ ਕਿ ਤੁਹਾਡੀ ਖੋਜ ਖਤਮ ਹੋ ਗਈ।
ਗੁਰੂ ਪੂਰਨਿਮਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਦਿਨ ਹੈ। ਇਸ ਦਿਨ ਆਪਣੇ ਗੁਰੂ ਦੀ ਹਾਜ਼ਰੀ ਵਿੱਚ ਰਹਿਣਾ ਅੰਦਰੂਨੀ ਸੰਸਾਰ ਦੇ ਅਸਧਾਰਣ ਅਨੁਭਵਾਂ ਨੂੰ ਜਨਮ ਦੇ ਸਕਦਾ ਹੈ ਅਤੇ ਤੁਹਾਡੇ ਆਤਮਿਕ ਵਿਕਾਸ ਉੱਤੇ ਵਿਸ਼ੇਸ਼ ਪ੍ਰਭਾਵ ਪਾ ਸਕਦਾ ਹੈ।
ਗੁਰੂ ਪੂਰਨਿਮਾ ਦੀ ਰਾਤ ਇੱਕ ਸ਼ਿਸ਼ਯ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਰਾਤ ਗੁਰੂ ਦੀ ਮੌਜੂਦਗੀ ਵਿੱਚ ਕੀਤੇ ਗਏ ਯੱਗ (yagya) ਅਤੇ ਮੰਤਰ ਸਾਧਨਾ ਦੇ ਪ੍ਰਭਾਵ ਅਨੇਕਾਂ ਸਾਲਾਂ ਦੀ ਸਾਧਨਾ ਦੇ ਬਰਾਬਰ ਫਲ ਪ੍ਰਦਾਨ ਕਰਦੇ ਹਨ — ਕੇਵਲ ਇੱਕ ਰਾਤ ਵਿੱਚ।
ਗੁਰੂ ਪੂਰਨਿਮਾ ਯੱਗ — ਧਿਆਨ ਆਸ਼ਰਮ, ਵੀਰਵਾਰ 10 ਜੁਲਾਈ, 2025
ਅਸ਼ਵਨੀ ਗੁਰੂਜੀ ਧਿਆਨ ਫਾਊਂਡੇਸ਼ਨ ਦੇ ਮਾਰਗਦਰਸ਼ਕ ਹਨ ਅਤੇ ਵੇਦਿਕ ਵਿਗਿਆਨਾਂ ਦੇ ਪ੍ਰਮਾਣਿਤ ਗਿਆਨੀ ਹਨ। ਉਨ੍ਹਾਂ ਦੀ ਕਿਤਾਬ “ਸਨਾਤਨ ਕ੍ਰਿਆ: ਦਿ ਏਜਲੈੱਸ ਡਾਇਮੇਨਸ਼ਨ” ਵ੍ਰਿਧਾਵਸਥਾ-ਰੋਧਕ ਵਿਗਿਆਨ ‘ਤੇ ਇੱਕ ਪ੍ਰਸਿੱਧ ਗ੍ਰੰਥ ਹੈ।
ਵਧੇਰੇ ਜਾਣਕਾਰੀ ਲਈ www.dhyanfoundation.com ‘ਤੇ ਜਾਓ।

Related posts

ਕੈਟਰੀਨਾ ਕੈਫ਼ ਬਾਲੀਵੁੱਡ ਹੀਰੋਇਨ ਹੀ ਨਹੀਂ, ਇੱਕ ਸਫਲ ਕਾਰੋਬਾਰੀ ਔਰਤ ਵੀ ਹੈ !

admin

ਭੈਣੋ, ਆਪਣੇ ਸਰੀਰ ਤੋਂ ਨਹੀਂ ਸਗੋਂ ਆਪਣੀ ਬੁੱਧੀ ਤੋਂ ਆਪਣੀ ਪਛਾਣ ਕਰੋ !

admin

ਬੈਕਬੈਂਚਰ ਤੋਂ ਬਿਨਾਂ ਕਲਾਸਰੂਮ !

admin