
ਨਵਰਾਤਰੀ ਸਾਲ ਵਿੱਚ ਦੋ ਵਾਰ ਆਉਂਦੀ ਹੈ ਅਤੇ ਮੌਸਮਾਂ ਵਿੱਚ ਤਬਦੀਲੀ ਦਾ ਸੰਕੇਤ ਦਿੰਦੀ ਹੈ, ਸਰਦੀਆਂ ਤੋਂ ਗਰਮੀਆਂ ਅਤੇ ਗਰਮੀਆਂ ਤੋਂ ਸਰਦੀਆਂ। ਆਯੁਰਵੇਦ ਅਨੁਸਾਰ, ਇਸ ਸਮੇਂ ਦੌਰਾਨ, ਮੀਂਹ ਦੇ ਮੌਸਮ ਵਿੱਚ ਸਰੀਰ ਵਿੱਚ ਜਮ੍ਹਾਂ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਲਈ ਪੌਸ਼ਟਿਕ ਭੋਜਨ ਅਤੇ ਉਹ ਵੀ ਘੱਟ ਮਾਤਰਾ ਵਿੱਚ ਖਾਣਾ ਚਾਹੀਦਾ ਹੈ। ਨਵਰਾਤਰੀ ਦੀਆਂ ਨੌਂ ਰਾਤਾਂ ਅਤੇ ਦਸ ਦਿਨਾਂ ਵਿੱਚ ਸ਼ਕਤੀ ਦੇ ਦਸ ਰੂਪਾਂ – ਸ਼ੈਲਪੁਤਰੀ, ਬ੍ਰਹਮਚਾਰਿਨੀ, ਚੰਦਰਕਾਂਤਾ, ਕੁਸ਼ਮਾਂਡਾ, ਸਕੰਦਮਾਤਾ, ਕਾਤਿਆਯਨੀ, ਕਾਲਰਾਤਰੀ, ਮਹਾਗੌਰੀ, ਸਿੱਧਿਦਾਤਰੀ ਅਤੇ ਅਪਰਾਜਿਤਾ – ਦੀ ਊਰਜਾ ਹੁੰਦੀ ਹੈ, ਇਸ ਲਈ ਹਰ ਨਵਰਾਤਰੀ ਦਾ ਇੱਕ ਖਾਸ ਉਦੇਸ਼ ਹੁੰਦਾ ਹੈ। ਨਵਰਾਤਰੀ ਦੌਰਾਨ ਜਿਵੇਂ ਮੌਸਮ ਬਦਲਦਾ ਹੈ, ਤਿਵੇਂ ਹੀ ਇਸ ਸ੍ਰਿਸ਼ਟੀ ਦੀਆਂ ਵੱਖ-ਵੱਖ ਊਰਜਾਵਾਂ ਅਸੰਤੁਲਨ ਤੋਂ ਇੱਕ ਨਵੇਂ ਸੰਤੁਲਨ ਵੱਲ ਵਧਦੀਆਂ ਹਨ, ਜਿਸ ਵਿੱਚ ਸਾਡਾ ਸਰੀਰ ਵੀ ਸ਼ਾਮਲ ਹੈ। ਇਨ੍ਹਾਂ ਨੌਂ ਦਿਨਾਂ ਵਿੱਚ ਸਾਡੇ ਸਰੀਰ ਦੇ ਅੰਦਰ ਦੀ ਪ੍ਰਾਣ ਸ਼ਕਤੀ ਇੱਕ ਮੁੜ-ਸੰਰੇਖਣ (re-alignment) ਦੀ ਪ੍ਰਕਿਰਿਆ ਵਿੱਚੋਂ ਲੰਘਦੀ ਹੈ, ਭਾਵ, ਇੱਕ ਨਵੇਂ ਮੌਸਮ ਲਈ ਅਸੰਤੁਲਨ ਤੋਂ ਇੱਕ ਨਵੇਂ ਸੰਤੁਲਨ ਵੱਲ।