ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਤੇ ਉਸ ਦਾ ਬਾਕੀ ਪਰਿਵਾਰ ਪੰਚਕੁਲਾ ਵਿੱਚ ਖਰੀਦੇ ਗਏ ਆਪਣੇ ਨਵੇਂ ਘਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਪਰਿਵਾਰਕ ਮੈਂਬਰਾਂ ਵਿੱਚ ਆਯੁਸ਼ਮਾਨ ਦੇ ਮਾਤਾ-ਪਿਤਾ ਪੂਨਮ ਤੇ ਪੀ. ਖੁਰਾਣਾ, ਆਯੂਸ਼ਮਾਨ ਤੇ ਉਸ ਦੀ ਪਤਨੀ ਤਾਹਿਰਾ, ਅਪਾਰਸ਼ਕਤੀ ਤੇ ਉਸ ਦੀ ਪਤਨੀ ਆਕ੍ਰਿਤੀ ਸ਼ਾਮਲ ਹਨ। ਸਾਰਿਆਂ ਨੇ ਮਿਲ ਕੇ ਸੈਟੇਲਾਈਟ ਟਾਊਨ, ਚੰਡੀਗੜ੍ਹ ‘ਚ ਕੋਠੀ ਖਰੀਦੀ ਹੈ।ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ ਆਯੁਸ਼ਮਾਨ ਖੁਰਾਣਾ ਦੇ ਇਸ ਮਕਾਨ ਦੀ ਕੀਮਤ ਕਰੀਬ 9 ਕਰੋੜ ਰੁਪਏ ਹੈ।ਇਕ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ ਪਰਿਵਾਰ ਇੱਕ ਵੱਡਾ ਘਰ ਲੱਭ ਰਿਹਾ ਸੀ ਜਿਸ ਵਿੱਚ ਸਾਰੇ ਇਕੱਠੇ ਰਹਿ ਸਕਣ। ਉਨ੍ਹਾਂ ਨੇ ਹਾਲ ਹੀ ਵਿੱਚ ਇਹ ਜਾਇਦਾਦ ਖਰੀਦੀ ਹੈ। ਹੁਣ ਉਹ ਇੱਥੇ ਆਉਣ ਅਤੇ ਰਹਿਣ ਲਈ ਕੁਝ ਸਮਾਂ ਲੈਣਗੇ।