ਨਵੀਂ ਦਿੱਲੀ – ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ 2 ਅਕਤੂਬਰ ਤੋਂ ਹਿਰਾਸਤ ’ਚ ਹੈ। ਕਰੂਜ਼ ਸ਼ਿਪ ’ਤੇ ਡਰੱਗਜ਼ ਪਾਰਟੀ ਕਰਨ ਦੇ ਮਾਮਲੇ ’ਚ ਐੱਨਸੀਬੀ ਨੇ ਉਸਨੂੰ ਅਰੈਸਟ ਕੀਤਾ ਸੀ, ਜਿਸ ਤੋਂ ਬਾਅਦ ਤੋਂ ਹੀ ਉਹ ਸਲਾਖ਼ਾਂ ਦੇ ਪਿੱਛੇ ਦਿਨ ਕੱਟ ਰਿਹਾ ਹੈ। ਸ਼ੁੱਕਰਵਾਰ ਨੂੰ ਉਮੀਦ ਸੀ ਕਿ ਆਰਿਅਨ ਨੂੰ ਜ਼ਮਾਨਤ ਮਿਲ ਜਾਵੇਗੀ। ਪਰ ਸਾਰੀਆਂ ਆਸ਼ਾਵਾਂ ’ਤੇ ਪਾਣੀ ਫੇਰਦੇ ਹੋਏ ਮੁੰਬਈ ਦੀ ਕਿਲ੍ਹਾ ਕੋਰਟ ਨੇ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਉਸਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਇਸ ਵੀਡੀਓ ਨੂੰ ਬਾਲੀਵੁੱਡ ਪੈਪਰਾਜੀ ਦੇ ਇਕ ਪੇਜ ਨੇ ਆਪਣੇ ਫੇਸਬੁੱਕ ਵਾਲ ’ਤੇ ਸ਼ੇਅਰ ਕੀਤਾ ਹੈ। ਵੀਡੀਓ ’ਚ ਗੌਰੀ ਖਾਨ ਨੇ ਸਫੈਦ ਸ਼ਰਟ ਅਤੇ ਬਲੂ ਜੀਨਸ ਪਾਈ ਹੈ। ਉਹ ਕਾਰ ’ਚ ਸਹਿਮੀ ਹੋਈ ਨਜ਼ਰ ਆ ਰਹੀ ਹੈ। ਉਸਦਾ ਡਰਾਈਵਰ ਵਾਰ-ਵਾਰ ਮੁੜ ਕੇ ਉਸਨੂੰ ਦੇਖ ਰਿਹਾ ਹੈ।