Bollywood

ਆਸਕਰ ਜੇਤੂ ਇਹ ਅਦਾਕਾਰਾ ਵੀ ਆਈ ਕਿਸਾਨਾਂ ਦੇ ਹੱਕ ’ਚ

ਮੁੰਬਈ – ਆਸਕਰ ਜੇਤੂ ਅਦਾਕਾਰਾ ਸੁਜ਼ੈਨ ਸਰੰਡਨ ਨੇ ਭਾਰਤੀ ਕਿਸਾਨਾਂ ਦਾ ਸਮਰਥਨ ਕਰਦਿਆਂ ਟਵੀਟ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਦਾਕਾਰਾ ਸੁਜ਼ੈਨ ਸਰੰਡਨ ਨੇ ਭਾਰਤ ਸਰਕਾਰ ਵਲੋਂ ਪੇਸ਼ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਟਵੀਟ ਕੀਤਾ ਹੈ।

ਅਦਾਕਾਰਾ ਨੇ ਲਿਖਿਆ, ‘ਕਾਰਪੋਰੇਟ ਲਾਲਚ ਤੇ ਸ਼ੋਸ਼ਣ ਦੀ ਕੋਈ ਹੱਦ ਨਹੀਂ ਹੁੰਦੀ ਹੈ। ਨਾ ਸਿਰਫ ਅਮਰੀਕਾ, ਸਗੋਂ ਦੁਨੀਆ ਭਰ ’ਚ। ਜਿਥੇ ਉਹ ਕਾਰਪੋਰੇਸ਼ਨ, ਮੀਡੀਆ ਤੇ ਨੇਤਾਵਾਂ ਨਾਲ ਕੰਮ ਕਰ ਰਹੇ ਹਨ ਤੇ ਕਮਜ਼ੋਰਾਂ ਦੀ ਆਵਾਜ਼ ਦਬਾ ਰਹੇ ਹਨ, ਸਾਨੂੰ ਭਾਰਤ ਦੇ ਨੇਤਾਵਾਂ ਨੂੰ ਦਿਖਾਉਣਾ ਹੋਵੇਗਾ ਕਿ ਦੁਨੀਆ ਉਨ੍ਹਾਂ ਨੂੰ ਦੇਖ ਰਹੀ ਹੈ ਤੇ ਕਿਸਾਨਾਂ ਨਾਲ ਖੜ੍ਹੀ ਹੈ।’

ਸੁਜ਼ੈਨ ਸਰੰਡਨ ਨੇ ਅੰਦੋਲਨ ਦਾ ਸਮਰਥਨ ਕਰਦਿਆਂ ਇਕ ਤੋਂ ਬਾਅਦ ਇਕ ਟਵੀਟ ਕੀਤੇ। ਆਪਣੇ ਦੂਜੇ ਟਵੀਟ ’ਚ ਅਦਾਕਾਰਾ ਨੇ ਆਰਟੀਕਲ ਦਾ ਲਿੰਕ ਸਾਂਝਾ ਕੀਤਾ ਤੇ ਨਾਲ ਹੀ ਉਸ ਨੇ ਇਕ ਖਾਸ ਸੁਨੇਹਾ ਵੀ ਸਾਂਝਾ ਕੀਤਾ, ਜਿਸ ’ਚ ਲਿਖਿਆ ਸੀ, ‘ਭਾਰਤ ਦੇ #FarmersProtest ਨਾਲ ਇਕਜੁੱਟਤਾ ਨਾਲ ਖੜ੍ਹੇ ਰਹਿਣ ਦਾ ਸਮਾਂ ਹੈ। ਪੜ੍ਹੋ ਕੌਣ ਹਨ ਤੇ ਕਿਉਂ ਕਰ ਰਹੇ ਹਨ ਅੰਦੋਲਨ।’

ਸੁਜ਼ੈਨ ਸਰੰਡਨ ਤੋਂ ਪਹਿਲਾਂ ਰਿਹਾਨਾ ਤੇ ਮੀਆ ਖਲੀਫਾ ਨੇ ਵੀ ਕਿਸਾਨੀ ਅੰਦੋਲਨ ਦਾ ਸਮਰਥਨ ਤੇ ਭਾਰਤ ਸਰਕਾਰ ਦੀ ਨਿੰਦਿਆ ਕਰਦਿਆਂ ਟਵੀਟ ਕੀਤੇ ਸਨ। ਰਿਹਾਨਾ ਵਿਸ਼ਵ ਪ੍ਰਸਿੱਧ ਸਟਾਰ ਹੈ ਤੇ ਉਸ ਦੇ ਸਮਰਥਨ ਤੋਂ ਬਾਅਦ ਕਿਸਾਨ ਅੰਦੋਲਨ ਨੂੰ ਦੁਨੀਆ ਦੇ ਕਈ ਦੇਸ਼ਾਂ ਤੋਂ ਸਮਰਥਨ ਮਿਲਿਆ ਹੈ। ਸਿਰਫ ਇੰਨਾ ਹੀ ਨਹੀਂ, ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਤੇ ਸਵਰਾ ਭਾਸਕਰ ਨੇ ਰਿਹਾਨਾ ਦੇ ਟਵੀਟ ਦੀ ਸਰਾਹਨਾ ਕੀਤੀ, ਉਥੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਕਈ ਟਵੀਟ ਵੀ ਕੀਤੇ ਹਨ।

Related posts

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

admin

ਮਹਿਲਾ ਕਮਿਸ਼ਨ ਵਲੋਂ ਹਨੀ ਸਿੰਘ ਤੇ ਕਰਨ ਔਜਲਾ ਖਿਲਾਫ਼ ਕਾਰਵਾਈ ਲਈ ਡੀਜੀਪੀ ਨੂੰ ਚਿੱਠੀ !

admin

71ਵਾਂ ਨੈਸ਼ਨਲ ਫਿਲਮ ਐਵਾਰਡਜ਼: ਸ਼ਾਹਰੁਖ ਖਾਨ ਤੇ ਰਾਣੀ ਮੁਖਰਜੀ ਨੂੰ ਮਿਲਿਆ ਪਹਿਲਾ ਨੈਸ਼ਨਲ ਐਵਾਰਡ !

admin