Articles Australia & New Zealand Sport

ਆਸਟ੍ਰੇਲੀਅਨ ਖਿਡਾਰੀਆਂ ਨੇ ਇਟਲੀ ਨੂੰ ‘ਟੀ-20 ਵਰਲਡ ਕੱਪ 2026’ ‘ਚ ਪਹੁੰਚਾਇਆ !

ਆਸਟ੍ਰੇਲੀਅਨ ਖਿਡਾਰੀਆਂ ਨੇ ਇਟਲੀ ਨੂੰ ‘ਟੀ-20 ਵਰਲਡ ਕੱਪ 2026’ ‘ਚ ਪਹੁੰਚਾਇਆ।

ਆਸਟ੍ਰੇਲੀਆ ਦੇ ਖਿਡਾਰੀਆਂ ਨੇ ਕ੍ਰਿਕਟ ਖੇਡ ਦੇ ਵਿੱਚ ਚੰਗਾ ਨਾਮਣਾ ਖੱਟਿਆ ਹੈ ਅਤੇ ਇਹੀ ਵਜ੍ਹਾ ਹੈ ਕਿ ਇਟਲੀ ਦੀ ਟੀ-20 ਕ੍ਰਿਕਟ ਟੀਮ ਦੇ ਵਿੱਚ ਸਭ ਤੋਂ ਜਿਆਦਾ ਖਿਡਾਰੀ ਆਸਟ੍ਰੇਲੀਆ ਦੇ ਵਿੱਚ ਜਨਮੇ ਹੋਏ ਹਨ।

ਇਟਲੀ ਦੀ ਸੌਕਰ ਟੀਮ ਫੀਫਾ ਵਰਲਡ ਕੱਪ 2026 ਲਈ ਕੁਆਲੀਫਾਈ ਕਰਦੀ ਹੈ ਜਾਂ ਨਹੀਂ, ਇਹ ਹਾਲੇ ਦੇਖਣਾ ਹੋਵੇਗਾ ਪਰ ਇਟਲੀ ਦੀ ਕ੍ਰਿਕਟ ਟੀਮ ਨੇ ਟੀ-20 ਵਰਲਡ ਕੱਪ 2026 ਲਈ ਕੁਆਲੀਫਾਈ ਜ਼ਰੂਰ ਕਰ ਲਿਆ ਹੈ। ਦਿਲਚਸਮ ਗੱਲ ਇਹ ਵੀ ਹੈ ਇਟਲੀ ਦੀ ਟੀ-20 ਟੀਮ ਦੇ ਵਿੱਚ ਜਿਆਦਾਤਰ ਖਿਡਾਰੀ, ਹੋਰਨਾਂ ਦੇਸ਼ਾਂ ਦੇ ਵਿੱਚ ਜਨਮੇ ਹੋਏ ਹਨ ਅਤੇ ਟੀਮ ਦੇ ਵਿੱਚ ਸਭ ਤੋਂ ਵੱਧ ਖਿਡਾਰੀ ਆਸਟ੍ਰੇਲੀਆ ਤੋਂ ਹਨ। ਇਟਲੀ ਨੂੰ ਟੀ-20 ਵਰਲਡ ਕੱਪ ਦੀ ਟਿਕਟ ਦਿਵਾਉਣ ਵਿੱਚ ਆਸਟ੍ਰੇਲੀਆ ਦੇ ਖਿਡਾਰੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਇਟਲੀ ਦੇ ਵਿੱਚ ਸੌਕਰ ਖੇਡ ਦੇ ਪ੍ਰਤੀ ਲੋਕਾਂ ਦੇ ਵਿੱਚ ਬਹੁਤ ਜਨੂੰਨ ਹੈ ਪਰ ਇਟਾਲੀਅਨ ਸੌਕਰ ਟੀਮ ਪਿਛਲੇ ਦੋ ਫੀਫਾ ਵਰਲਡ ਕੱਪਾਂ ਦੇ ਲਈ ਕੁਆਲੀਫਾਈ ਹੀ ਨਹੀਂ ਕਰ ਸਕੀ ਸੀ। 2026 ਵਰਲਡ ਕੱਪ ਵਿੱਚ ਇਟਲੀ ਦੀ ਸੌਕਰ ਟੀਮ ਦੀ ਭਾਗੀਦਾਰੀ ਵੀ ਨਿਸ਼ਚਿਤ ਨਹੀਂ ਹੈ ਅਤੇ ਹਾਲੇ ਇੰਤਜ਼ਾਰ ਕਰਨਾ ਹੋਵੇਗਾ ਕਿ ਸੌਕਰ ਟੀਮ ਕੁਆਲੀਫਾਈ ਕਰਦੀ ਵੀ ਹੈ ਜਾਂ ਨਹੀਂ। ਇਟਲੀ ਦੇ ਵਿੱਚ ਕ੍ਰਿਕਟ ਖੇਡ ਦੀ ਲੋਕਾਂ ਦੇ ਵਿੱਚ ਲੋਕਪ੍ਰਿਯਤਾ ਵੀ ਵਧਦੀ ਜਾ ਰਹੀ ਹੈ ਅਤੇ ਇਸ ਦਾ ਸਬੂਤ ਇਟਲੀ ਦੀ ਟੀ-20 ਟੀਮ ਦੇ ਵਲੋਂ ਟੀ-20 ਵਰਲਡ ਕੱਪ ਦੇ ਲਈ ਕੁਆਲੀਫਾਈ ਕਰਨਾ ਹੈ। ਕ੍ਰਿਕਟ ਟੀਮ ਨੇ ਟੀ-20 ਵਰਲਡ ਕੱਪ ਲਈ ਯਕੀਨੀ ਤੌਰ ‘ਤੇ ਕੁਆਲੀਫਾਈ ਕਰ ਲਿਆ ਹੈ ਅਤੇ ਇਸ ਦੇ ਵਿੱਚ ਆਸਟ੍ਰੇਲੀਆ ਦੇ ਖਿਡਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ।

ਇਟਲੀ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਅਗਲੇ ਸਾਲ ਹੋਣ ਵਾਲੇ ਪੁਰਸ਼ ਟੀ-20 ਵਰਲਡ ਕੱਪ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ। ਇਟਾਲੀਅਨ ਟੀਮ ਨੇ ਪਹਿਲੀ ਵਾਰ ਕ੍ਰਿਕਟ ਵਰਲਡ ਕੱਪ ਲਈ ਕੁਆਲੀਫਾਈ ਕੀਤਾ ਅਤੇ ਇਹ ਉਨ੍ਹਾਂ ਲਈ ਇੱਕ ਇਤਿਹਾਸਕ ਪਲ ਸੀ। ਇਟਲੀ ਨੇ ਟੀ-20 ਵਰਲਡ ਕੱਪ ਯੂਰਪ ਕੁਆਲੀਫਾਇਰ 2025 ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਇਹ ਉਪਲਬਧੀ ਹਾਸਲ ਕੀਤੀ। ਹੁਣ ਇਟਾਲੀਅਨ ਖਿਡਾਰੀ ਭਾਰਤ ਅਤੇ ਸ਼੍ਰੀਲੰਕਾ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤੇ ਜਾਣ ਵਾਲੇ ਪੁਰਸ਼ ਟੀ-20 ਵਰਲਡ ਕੱਪ 2026 ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ।

ਇਟਲੀ ਨੂੰ ਟੀ-20 ਵਰਲਡ ਕੱਪ ਦਾ ਟਿਕਟ ਦਿਵਾਉਣ ਵਿੱਚ ਵਿਦੇਸ਼ੀ ਖਿਡਾਰੀਆਂ ਦਾ ਵੱਡਾ ਰੋਲ ਹੈ। ਨੀਦਰਲੈਂਡਜ਼ ਵਿਰੁੱਧ ਮੈਚ ਵਿੱਚ ਹਿੱਸਾ ਲੈਣ ਵਾਲੇ 11 ਖਿਡਾਰੀਆਂ ਵਿੱਚੋਂ 5 ਇੱਕੱਲੇ ਆਸਟ੍ਰੇਲੀਆ ਦੇ ਸਨ। ਇਸ ਦੇ ਨਾਲ ਹੀ ਦੋ ਖਿਡਾਰੀ ਏਸ਼ੀਆਈ ਮੂਲ ਦੇ, ਦੋ ਖਿਡਾਰੀ ਬ੍ਰਿਟੇਨ ਦੇ ਅਤੇ ਸਿਰਫ਼ 2 ਖਿਡਾਰੀ ਹੀ ਇਟਾਲੀਅਨ ਮੂਲ ਦੇ ਸਨ।

ਆਸਟ੍ਰੇਲੀਆ ਦੇ ਥਾਮਸ ਡਰੇਕਾ ਸਿਡਨੀ ਵਿੱਚ ਜਨਮੇ ਹੋਏ ਹਨ ਅਤੇ ਥਾਮਸ ਡਰੇਕਾ ਨੇ ਇੰਡੀਅਨ ਪ੍ਰੀਮੀਅਰ ਲੀਗ 2025 ਦੀ ਮੈਗਾ ਨਿਲਾਮੀ ਲਈ ਆਪਣਾ ਨਾਮ ਦਰਜ ਕਰਵਾਇਆ ਸੀ, ਜਿਸ ਕਾਰਨ ਉਹ ਸੁਰਖੀਆਂ ਵਿੱਚ ਆਏ ਸਨ। ਉਹ ਆਸਟ੍ਰੇਲੀਆ ਦੇ ਦਿੱਗਜ ਕ੍ਰਿਕਟ ਖਿਡਾਰੀ ਡੈਨਿਸ ਲਿਲੀ ਦਾ ਭਤੀਜਾ ਹੈ। ਜੋਅ ਬਰਨਜ਼ ਨੇ ਆਸਟ੍ਰੇਲੀਆ ਲਈ 23 ਟੈਸਟ ਅਤੇ 6 ਇੱਕ ਰੋਜ਼ਾ ਮੈਚ ਖੇਡੇ ਹੋਏ ਹਨ। ਸਾਲ 2024 ਵਿੱਚ ਆਪਣੇ ਵੱਡੇ ਭਰਾ ਡੋਮਿਨਿਕ ਦੀ ਮੌਤ ਤੋਂ ਬਾਅਦ, ਉਸਨੇ ਇਟਲੀ ਲਈ ਖੇਡਣ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੇ ਹੈਰੀ ਜੌਨ ਮੈਨੇਂਟੀ ਬਿਗ ਬੈਸ਼ ਲੀਗ (ਬੀਬੀਐਲ) ਵਿੱਚ ਐਡੀਲੇਡ ਸਟ੍ਰਾਈਕਰਜ਼ ਦੀ ਨੁਮਾਇੰਦਗੀ ਕਰਦਾ ਹੈ। ਹੈਰੀ ਟੀ-20 ਅੰਤਰਰਾਸ਼ਟਰੀ ਮੈਚ ਵਿੱਚ 5 ਵਿਕਟਾਂ ਲੈਣ ਵਾਲਾ ਪਹਿਲਾ ਇਟਾਲੀਅਨ ਖਿਡਾਰੀ ਹੈ। ਆਪਣੇ ਆਲਰਾਉਂਡ ਪ੍ਰਦਰਸ਼ਨ ਕਾਰਣ ਹੈਰੀ ਨੂੰ ਟੀ-20 ਵਰਲਡ ਕੱਪ ਯੂਰਪ ਕੁਆਲੀਫਾਇਰ ਵਿੱਚ ‘ਪਲੇਅਰ ਆਫ਼ ਦ ਸੀਰੀਜ਼’ ਦਾ ਐਵਾਰਡ ਮਿਲਿਆ ਸੀ। ਆਸਟ੍ਰੇਲੀਆ ਦੇ ਹੈਰੀ ਮੈਨੇਂਟੀ ਦਾ ਵੱਡਾ ਭਰਾ ਬੇਨ ਮੈਨੇਂਟੀ ਵੀ ਇਟਲੀ ਲਈ ਖੇਡਦਾ ਹੈ। ਆਫ-ਸਪਿਨ ਗੇਂਦਬਾਜ਼ ਬੇਨ ਆਸਟ੍ਰੇਲੀਆ ਵਿੱਚ ਸਿਡਨੀ ਸਿਕਸਰਸ ਅਤੇ ਤਸਮਾਨੀਆ ਲਈ ਖੇਡ ਚੁੱਕਾ ਹੈ। ਹੈਰੀ ਅਤੇ ਬੇਨ ਦੋਵੇਂ ਭਰਾਵਾਂ ਨੂੰ ਇਟਲੀ ਲਈ ਖੇਡਣ ਦਾ ਮੌਕਾ ਮਿਲਿਆ ਹੈ। ਆਸਟ੍ਰੇਲੀਆ ਦੇ ਹੀ ਗ੍ਰਾਂਟ ਸਟੀਵਰਟ ਨੇ 2017 ਵਿੱਚ ਕੈਂਟ ਲਈ ਆਪਣਾ ਪਹਿਲਾ ਦਰਜਾ ਡੈਬਿਊ ਕੀਤਾ ਸੀ। ਸਟੀਵਰਟ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 2000 ਤੋਂ ਵੱਧ ਦੌੜਾਂ ਬਣਾਈਆਂ ਹਨ ਅਤੇ 100 ਤੋਂ ਵੱਧ ਵਿਕਟਾਂ ਵੀ ਲਈਆਂ ਹਨ।

Related posts

If Division Is What You’re About, Division Is What You’ll Get

admin

Study Finds Dementia Patients Less Likely to Be Referred to Allied Health by GPs

admin

ਵਿਸ਼ਵ ਪੇਂਡੂ ਮਹਿਲਾ ਦਿਵਸ: ਪੇਂਡੂ ਔਰਤਾਂ ਸਮਾਜ ਦੀਆਂ ਆਰਕੀਟੈਕਟ ਹਨ

admin