Business Articles Australia & New Zealand

ਆਸਟ੍ਰੇਲੀਅਨ ਸਰਕਾਰ 500 ਹੋਰ ‘ਵਾਧੂ’ ਟੈਰਿਫਾਂ ਵਿੱਚ ਕਟੌਤੀ ਕਰੇਗੀ !

ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿਮ ਚੈਲਮਰਸ।

ਆਸਟ੍ਰੇਲੀਅਨ ਸਰਕਾਰ ਉਤਪਾਦਕਤਾ ਨੂੰ ਵਧਾਉਣ ਅਤੇ ਮੁਕਤ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਯਤਨ ਵਿੱਚ 500 ਹੋਰ ‘ਵਾਧੂ’ ਟੈਰਿਫਾਂ ਵਿੱਚ ਕਟੌਤੀ ਕਰੇਗੀ। ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿਮ ਚੈਲਮਰਸ, ਵਪਾਰ ਮੰਤਰੀ ਡੌਨ ਫੈਰੇਲ ਅਤੇ ਉਦਯੋਗ ਅਤੇ ਨਵੀਨਤਾ ਮੰਤਰੀ ਟਿਮ ਆਇਰਸ ਨੇ ਐਲਾਨ ਕੀਤਾ ਕਿ ਕਾਰੋਬਾਰਾਂ ‘ਤੇ ਪ੍ਰਵਾਨਗੀ ਦੇ ਬੋਝ ਨੂੰ ਘਟਾਉਣ ਲਈ ਅਗਲੇ ਵਿੱਤੀ ਸਾਲ 1 ਜੁਲਾਈ 2026 ਦੀ ਸ਼ੁਰੂਆਤ ਤੋਂ ਟਾਇਰਾਂ, ਵਾਈਨ ਗਲਾਸ ਅਤੇ ਟੈਲੀਵਿਜ਼ਨ ਵਰਗੀਆਂ ਚੀਜ਼ਾਂ ‘ਤੇ ਛੋਟੇ ਟੈਰਿਫ ਹਟਾ ਦਿੱਤੇ ਜਾਣਗੇ।

ਚੈਲਮਰਸ ਨੇ ਸਿ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਾਇਰਾਂ ‘ਤੇ ਮੌਜੂਦਾ ਆਯਾਤ ਡਿਊਟੀ ਹਰ ਸਾਲ 80 ਹਜ਼ਾਰ ਆਸਟ੍ਰੇਲੀਅਨ ਡਾਲਰ ਤੋਂ ਘੱਟ ਮਾਲੀਆ ਪੈਦਾ ਕਰਦੀ ਹੈ ਪਰ ਉਨ੍ਹਾਂ ਨੂੰ ਹਟਾਉਣ ਨਾਲ ਕਾਰੋਬਾਰਾਂ ਨੂੰ ਸਾਲਾਨਾ ਪਾਲਣਾ ਲਾਗਤਾਂ ਵਿੱਚ 32 ਮਿਲੀਅਨ ਆਸਟ੍ਰੇਲੀਅਨ ਡਾਲਰ ਤੋਂ ਵੱਧ ਦੀ ਬਚਤ ਹੋਵੇਗੀ। ਫੈਰੇਲ ਨੇ ਕਿਹਾ ਕਿ, ‘ਅਸੀਂ ਆਪਣੇ ਸ਼ਬਦਾਂ ‘ਤੇ ਪੱਕੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ। ਅਸੀਂ ਬਾਕੀ ਦੁਨੀਆ ਨੂੰ ਦਿਖਾ ਰਹੇ ਹਾਂ ਕਿ ਅਸੀਂ ਇਸ ਮੁੱਦੇ ਪ੍ਰਤੀ ਕਿੰਨੇ ਗੰਭੀਰ ਹਾਂ।’

ਆਸਟ੍ਰੇਲੀਅਨ ਸਰਕਾਰ ਨੇ 2024 ਵਿੱਚ ਕੁਝ ਸਬਜ਼ੀਆਂ, ਫਰਿੱਜ ਅਤੇ ਰਬੜ ਸਮੇਤ 457 ਵਸਤੂਆਂ ‘ਤੇ ਵਾਧੂ ਡਿਊਟੀਆਂ ਖਤਮ ਕਰ ਦਿੱਤੀਆਂ ਸਨ। ਸਰਕਾਰ ਦੇ ਆਰਥਿਕ ਸੁਧਾਰ ਗੋਲਮੇਜ਼ ਸੰਮੇਲਨ ਦੌਰਾਨ ਇਨ੍ਹਾਂ ਵਿੱਚ ਹੋਰ ਕਟੌਤੀ ਦਾ ਪ੍ਰਸਤਾਵ ਰੱਖਿਆ ਗਿਆ ਸੀ। ਅਗਸਤ ਦੇ ਸ਼ੁਰੂ ਵਿੱਚ, ਵਪਾਰਕ ਸਮੂਹਾਂ, ਟਰੇਡ ਯੂਨੀਅਨਾਂ ਅਤੇ ਅਰਥਸ਼ਾਸਤਰੀਆਂ ਨੇ ਦੇਸ਼ ਦੀ ਆਰਥਿਕ ਉਤਪਾਦਕਤਾ ਨੂੰ ਵਧਾਉਣ ਲਈ ਉਪਾਵਾਂ ‘ਤੇ ਚਰਚਾ ਕੀਤੀ ਸੀ। ਜਿਮ ਚੈਲਮਰਸ ਨੇ ਕਿਹਾ ਕਿ ਵਿੱਤ ਮੰਤਰਾਲਾ ਦਸੰਬਰ ਤੱਕ ਪ੍ਰਸਤਾਵਿਤ ਕਟੌਤੀਯੋਗ ਡਿਊਟੀਆਂ ‘ਤੇ ਵਿਚਾਰ-ਵਟਾਂਦਰਾ ਕਰੇਗਾ ਅਤੇ ਅੰਤਿਮ ਸਹਿਮਤ ਸੂਚੀ ਅਗਲੇ ਸੰਘੀ ਬਜਟ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ ਜਿਸ ਦੇ ਮਈ 2026 ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।

Related posts

STATEMENT OF SUPPORT NEPALESE AUSTRALIAN COMMUNITY !

admin

ਆਸਟ੍ਰੇਲੀਆ ਨੇ ਈਰਾਨ ਨਾਲੋਂ ਸਾਰੇ ਕੂਟਨੀਤਕ ਸਬੰਧ ਤੋੜੇ !

admin

STATEMENT OF SUPPORT ISLAMIC SOCIETY OF GOLD COAST !

admin