Articles Australia & New Zealand Sport

ਆਸਟ੍ਰੇਲੀਆ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ’ਚ ਪੁੱਜਾ !

ਆਸਟ੍ਰੇਲੀਆ ਨੇ ਚਾਰ ਅੰਕਾਂ ਨਾਲ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ।

ਲਾਹੌਰ ਵਿਖੇ ਚੈਂਪੀਅਨਜ਼ ਟਰਾਫੀ ਦੇ ਗਰੁੱਪ ਬੀ ਦਾ ਮਹੱਤਵਪੂਰਨ ਮੈਚ ਮੀਂਹ ਕਾਰਨ ਰੱਦ ਹੋ ਜਾਣ ਦੇ ਨਤੀਜੇ ਵੱਜੋਂ ਆਸਟ੍ਰੇਲੀਆ ਨੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। ਅਫ਼ਗਾਨਿਸਤਾਨ ਵਲੋਂ ਦਿਤੇ 274 ਦੌੜਾਂ ਦੇ ਟੀਚੇ ਦੇ ਜਵਾਬ ’ਚ ਆਸਟ੍ਰੇਲੀਆ ਨੇ 12.5 ਓਵਰਾਂ ’ਚ ਇਕ ਵਿਕਟ ’ਤੇ 109 ਦੌੜਾਂ ਬਣਾਈਆਂ ਸਨ, ਜਦੋਂ ਮੀਂਹ ਕਾਰਨ ਮੈਚ ਰੋਕਣਾ ਪਿਆ। ਮੈਦਾਨ ਮੁਲਾਜ਼ਮਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਈ ਥਾਵਾਂ ’ਤੇ ਪਿੱਚ ’ਤੇ ਪਾਣੀ ਭਰ ਗਿਆ, ਜਿਸ ਨੂੰ ਵੇਖਦੇ ਹੋਏ ਅੰਪਾਇਰਾਂ ਨੇ ਜਾਂਚ ਤੋਂ ਬਾਅਦ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਮੀਂਹ ਮੈਚ ਪੂਰਾ ਕਰਨ ਲਈ ਕਟ-ਆਫ ਸਮੇਂ ਤੋਂ ਇਕ ਘੰਟਾ ਪਹਿਲਾਂ ਮੀਂਹ ਸ਼ੁਰੂ ਹੋ ਗਿਆ।

ਆਸਟ੍ਰੇਲੀਆ ਨੇ ਚਾਰ ਅੰਕਾਂ ਨਾਲ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ। ਰਾਵਲਪਿੰਡੀ ਵਿਚ ਦਖਣੀ ਅਫਰੀਕਾ ਵਿਰੁਧ ਉਸ ਦਾ ਪਿਛਲਾ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ। ਮੀਂਹ ਦੇ ਸਮੇਂ ਟ੍ਰੈਵਿਸ ਹੈਡ 40 ਗੇਂਦਾਂ ’ਚ 9 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 59 ਦੌੜਾਂ ਖੇਡ ਰਹੇ ਸਨ। ਉਨ੍ਹਾਂ ਨੂੰ ਰਾਸ਼ਿਦ ਖਾਨ ਨੇ ਛੇ ਦੇ ਸਕੋਰ ’ਤੇ ਫਜ਼ਲਹਕ ਫਾਰੂਕੀ ਦੀ ਗੇਂਦ ’ਤੇ ਜੀਵਨਦਾਨ ਵੀ ਦਿਤਾ, ਜਿਸ ਦਾ ਉਨ੍ਹਾਂ ਨੇ ਪੂਰਾ ਫਾਇਦਾ ਉਠਾਇਆ। ਦੂਜੇ ਪਾਸੇ ਕਪਤਾਨ ਸਟੀਵ ਸਮਿਥ ਨੇ 22 ਗੇਂਦਾਂ ’ਚ 19 ਦੌੜਾਂ ਬਣਾਈਆਂ।

ਹੁਣ ਅਫਗਾਨਿਸਤਾਨ ਦੀਆਂ ਆਖਰੀ ਚਾਰ ਵਿਚ ਪਹੁੰਚਣ ਦੀਆਂ ਉਮੀਦਾਂ ਘੱਟ ਹਨ। ਉਸ ਨੂੰ ਦਖਣੀ ਅਫਰੀਕਾ-ਇੰਗਲੈਂਡ ਮੈਚ ਦੇ ਨਤੀਜੇ ਦਾ ਇੰਤਜ਼ਾਰ ਕਰਨਾ ਪਵੇਗਾ। ਜੇਕਰ ਦਖਣੀ ਅਫਰੀਕਾ ਜਿੱਤ ਜਾਂਦਾ ਹੈ ਤਾਂ ਉਹ ਗਰੁੱਪ ’ਚ ਚੋਟੀ ’ਤੇ ਰਹੇਗਾ। ਜੇਕਰ ਇੰਗਲੈਂਡ ਜਿੱਤ ਜਾਂਦਾ ਹੈ ਤਾਂ ਦਖਣੀ ਅਫਰੀਕਾ ਅਤੇ ਅਫਗਾਨਿਸਤਾਨ ਦੇ ਤਿੰਨ-ਤਿੰਨ ਅੰਕ ਹੋ ਜਾਣਗੇ, ਜਿਸ ਨਾਲ ਮਾਮਲਾ ਨੈੱਟ ਰਨ ਰੇਟ ’ਤੇ ਆ ਜਾਵੇਗਾ। ਅਫਗਾਨਿਸਤਾਨ ਦਾ ਨੈੱਟ ਰਨ ਰੇਟ ਇਸ ਸਮੇਂ ਮਨਫ਼ੀ 0.99 ਹੈ ਅਤੇ ਉਹ ਸਿਰਫ ਤਾਂ ਹੀ ਬਾਹਰ ਹੋਣ ਤੋਂ ਬਚ ਸਕਦੇ ਹਨ ਜੇ ਦਖਣੀ ਅਫਰੀਕਾ 200 ਤੋਂ ਵੱਧ ਦੌੜਾਂ ਦੇ ਫਰਕ ਨਾਲ ਹਾਰ ਜਾਂਦਾ ਹੈ। ਇਸ ਤੋਂ ਪਹਿਲਾਂ ਸਿਦੀਕੁਲਾ ਅਟਲ ਦੇ 85 ਦੌੜਾਂ ਅਤੇ ਅਜ਼ਮਤੁੱਲਾ ਉਮਰਜ਼ਈ ਦੇ 67 ਦੌੜਾਂ ਦੀ ਮਦਦ ਨਾਲ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 273 ਦੌੜਾਂ ਬਣਾਈਆਂ।

ਅਫਗਾਨਿਸਤਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਖਰਾਬ ਸ਼ੁਰੂਆਤ ਕੀਤੀ ਅਤੇ ਸਪੇਨਕੋਨ ਜਾਨਸਨ ਨੇ ਰਹਿਮਾਨੁੱਲਾ ਗੁਰਬਾਜ਼ ਨੂੰ ਖਾਤਾ ਖੋਲ੍ਹੇ ਬਿਨਾਂ ਪਵੇਲੀਅਨ ਭੇਜ ਦਿਤਾ। ਇੰਗਲੈਂਡ ਵਿਰੁਧ ਪਿਛਲੇ ਮੈਚ ’ਚ 177 ਦੌੜਾਂ ਬਣਾਉਣ ਵਾਲੇ ਇਬਰਾਹਿਮ ਜਾਦਰਾਨ 28 ਗੇਂਦਾਂ ’ਚ 22 ਦੌੜਾਂ ਬਣਾ ਕੇ ਐਡਮ ਜ਼ੰਪਾ ਦਾ ਸ਼ਿਕਾਰ ਹੋ ਗਏ। ਅਟਲ ਨੇ ਕਪਤਾਨ ਹਸ਼ਮਤੁੱਲਾਹ ਸ਼ਾਹਿਦੀ ਦੇ ਰੂਪ ਵਿਚ ਭਰੋਸੇਯੋਗ ਸਾਥੀ ਮਿਲਿਆ ਅਤੇ ਦੋਹਾਂ ਨੇ 68 ਦੌੜਾਂ ਦੀ ਸਾਂਝੇਦਾਰੀ ਕੀਤੀ। ਅਟਲ ਨੇ ਮੈਕਸਵੈਲ ਨੂੰ ਛੱਕਾ ਮਾਰ ਕੇ ਵਨਡੇ ’ਚ ਅਪਣਾ ਦੂਜਾ ਅੱਧਾ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਜੰਪਾ ਨੇ ਦੋ ਹੋਰ ਛੱਕੇ ਲਗਾਏ ਪਰ ਉਹ ਅਪਣਾ ਪਹਿਲਾ ਸੈਂਕੜਾ 15 ਦੌੜਾਂ ਨਾਲ ਗੁਆ ਬੈਠਾ। ਉਸ ਨੂੰ ਜਾਨਸਨ ਦੀ ਗੇਂਦ ’ਤੇ ਸਟੀਵ ਸਮਿਥ ਨੇ ਕੈਚ ਕੀਤਾ। ਇਸ ਸਮੇਂ ਅਫਗਾਨਿਸਤਾਨ ਦਾ ਸਕੋਰ ਚਾਰ ਵਿਕਟਾਂ ’ਤੇ 159 ਦੌੜਾਂ ਸੀ। ਇਸ ਤੋਂ ਬਾਅਦ ਸ਼ਾਹਿਦੀ (49 ਗੇਂਦਾਂ ’ਚ 20 ਦੌੜਾਂ) ਵੀ ਜਲਦੀ ਆਊਟ ਹੋ ਗਏ। ਰਾਸ਼ਿਦ ਖਾਨ ਦੇ ਆਊਟ ਹੋਣ ਸਮੇਂ ਸਕੋਰ ਅੱਠ ਵਿਕਟਾਂ ’ਤੇ 235 ਦੌੜਾਂ ਸੀ। ਇੰਗਲੈਂਡ ਵਿਰੁਧ ਪੰਜ ਵਿਕਟਾਂ ਲੈ ਕੇ 41 ਦੌੜਾਂ ਬਣਾਉਣ ਵਾਲੇ ਉਮਰਜ਼ਈ ਨੇ 54 ਗੇਂਦਾਂ ’ਚ ਅਪਣਾ ਅੱਧਾ ਸੈਂਕੜਾ ਪੂਰਾ ਕੀਤਾ ਅਤੇ 1000 ਦੌੜਾਂ ਪੂਰੀਆਂ ਕਰਨ ਵਾਲਾ ਸੰਯੁਕਤ ਤੀਜਾ ਅਫਗਾਨ ਬੱਲੇਬਾਜ਼ ਬਣ ਗਿਆ। ਉਸ ਨੇ 31 ਪਾਰੀਆਂ ’ਚ ਇਹ ਅੰਕੜਾ ਛੂਹਿਆ, ਜਦਕਿ ਜਾਦਰਾਨ ਨੇ 24, ਗੁਰਬਾਜ਼ ਨੇ 27 ਅਤੇ ਸ਼ਾਹ ਨੇ 31 ਪਾਰੀਆਂ ’ਚ 1000 ਵਨਡੇ ਦੌੜਾਂ ਵੀ ਪੂਰੀਆਂ ਕੀਤੀਆਂ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin