ਵੈਸਟਰਨ ਆਸਟ੍ਰੇਲੀਆ ਦੇ ਮੁਰੁਜੁਗਾ ਨੂੰ ਵਿਸ਼ਵ ਵਿਰਾਸਤ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਆਸਟ੍ਰੇਲੀਅਨ ਸਰਕਾਰ ਦੁਆਰਾ ਇੱਕ ਲੰਬੀ ਲਾਬਿੰਗ ਮੁਹਿੰਮ ਦੁਆਰਾ 21 ਦੇਸ਼ਾਂ ਦੀ ਕਮੇਟੀ ਨੂੰ ਮਨਾਉਣ ਤੋਂ ਬਾਅਦ, 10 ਲੱਖ ਤੋਂ ਵੱਧ ਆਸਟ੍ਰੇਲੀਅਨ ਚੱਟਾਨ ਕਲਾ ਦੇ ਟੁਕੜਿਆਂ, ਜਿਨ੍ਹਾਂ ਵਿੱਚੋਂ ਕਈ ਸਾਰੇ 50,000 ਸਾਲ ਪੁਰਾਣੇ ਹਨ, ਨੂੰ ਵਿਸ਼ਵ ਵਿਰਾਸਤ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਪੈਰਿਸ ਵਿੱਚ ਵਿਸ਼ਵ ਵਿਰਾਸਤ ਕਮੇਟੀ ਦੀ ਇੱਕ ਮੀਟਿੰਗ ਵਿੱਚ, ਮੁਰੁਜੁਗਾ ਸੱਭਿਆਚਾਰਕ ਲੈਂਡਸਕੇਪ ਨੂੰ “ਰਚਨਾਤਮਕ ਪ੍ਰਤਿਭਾ ਦਾ ਪ੍ਰਗਟਾਵਾ, ਲੰਬੇ ਸਮੇਂ ਤੋਂ ਲੈਂਡਸਕੇਪ ਵਿੱਚ ਉੱਕਰੀ ਹੋਈ” ਵਜੋਂ ਸਵੀਕਾਰ ਕੀਤਾ ਗਿਆ।
ਆਸਟ੍ਰੇਲੀਆ ਦੇ ਵਲੋਂ ਇਸ ਨਾਮਜ਼ਦਗੀ ਦੀ ਅਗਵਾਈ ਮੁਰੁਜੁਗਾ ਅਬਰੀਜ਼ਨਲ ਕਾਰਪੋਰੇਸ਼ਨ (ਮੈਕ) ਦੁਆਰਾ ਕੀਤੀ ਗਈ ਸੀ, ਅਤੇ ਪੈਰਿਸ ਵਿੱਚ ਇਸ ਵਫ਼ਦ ਦੇ ਮੈਂਬਰ, ਫੈਸਲੇ ਦੀ ਪੁਸ਼ਟੀ ਹੋਣ ‘ਤੇ ਬਹੁਤ ਭਾਵੁਕ ਹੋ ਗਏ ਅਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਇਸ ਸਥਾਨ ਦੇ ਰਵਾਇਤੀ ਮਾਲਕ ਦੋ ਦਹਾਕਿਆਂ ਤੋਂ ਇਸ ਥਾਂ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦੇਣ ਦੇ ਲਈ ਲਾਬਿੰਗ ਕਰ ਰਹੇ ਸਨ।
ਵਾਤਾਵਰਣ ਮੰਤਰੀ ਮਰੇ ਵਾਟ ਸਮੇਤ ਆਸਟ੍ਰੇਲੀਆਈ ਸਰਕਾਰ, ਪੱਛਮੀ ਆਸਟ੍ਰੇਲੀਆਈ ਸਰਕਾਰ ਅਤੇ ਮੂਕ ਦੇ ਪ੍ਰਤੀਨਿਧੀਆਂ ਦੇ ਨਾਲ ਸ਼ਿਲਾਲੇਖ ਲਈ ਲਾਬਿੰਗ ਕਰਨ ਲਈ ਪੈਰਿਸ ਵਿੱਚ ਮੌਜੂਦ ਸਨ।