ਹੌਲੀਵੁੱਡ ਦੇ ‘ਐਕਟਰ ਐਵਾਰਡਜ਼ 2026’ ਦੇ ਲਈ ਆਸਟ੍ਰੇਲੀਆ ਦੇ ਕਈ ਕਲਾਕਾਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹਨਾਂ ਵਿੱਚ ਆਸਟ੍ਰੇਲੀਅਨ ਅਦਾਕਾਰ ਜੈਕਬ ਐਲੋਰਡੀ, ਸਾਰਾਹ ਸਨੂਕ ਅਤੇ ਰੋਜ਼ ਬਾਇਰਨ ਆਦਿ ਦੇ ਨਾਮ ਸ਼ਾਮਲ ਹਨ।
ਆਸਟ੍ਰੇਲੀਆ ਦੀ ਹੌਲੀਵੁੱਡ ਅਦਾਕਾਰਾ ਰੋਜ਼ ਬਾਇਰਨ ਨੂੰ ਫਿਲਮ “If I Had Legs I’d Kick You” ਵਿੱਚ ਇੱਕ ਪਰੇਸ਼ਾਨ ਥੈਰੇਪਿਸਟ ਦੇ ਰੂਪ ਵਿੱਚ ਉਸਦੇ ਸ਼ਾਨਦਾਰ ਅਦਾਕਾਰੀ ਦੇ ਲਈ ਨਾਮਜ਼ਦ ਕੀਤਾ ਗਿਆ ਹੈ। ਆਸਟ੍ਰੇਲੀਅਨ ਦਾਅਵੇਦਾਰਾਂ ਵਿੱਚੋਂ ਇੱਕ, ਰੋਜ਼ ਬਾਇਰਨ ਨੂੰ ਸਾਈਕੋਡਰਾਮਾ “ਇਫ ਆਈ ਹੈਡ ਲੈੱਗਜ਼ ਆਈ ਡ ਕਿੱਕ ਯੂ” ਲਈ ਸਭ ਤੋਂ ਵਧੀਆ ਮਹਿਲਾ ਅਦਾਕਾਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜੈਕਬ ਐਲੋਰਡੀ ਨੂੰ ‘ਫ੍ਰੈਂਕਨਸਟਾਈਨ’ ਲਈ ਸਭ ਤੋਂ ਵਧੀਆ ਪੁਰਸ਼ ਅਦਾਕਾਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜੈਕਬ ਐਲੋਰਡੀ ਨੂੰ ਦੇ ‘Frankenstein’ ਦੇ ਆਪਣੇ ਰਾਖਸ਼ ਵਾਲੇ ਕਿਰਦਾਰ ਦੇ ਲਈ ਪੁਰਸਕਾਰ ਵਾਸਤੇ ਨਾਮਜ਼ਦ ਕੀਤਾ ਹੈ। ਇਸ ਦੌਰਾਨ ਸਾਰਾਹ ਸਨੂਕ ਨੂੰ ‘ਆਲ ਹਰ ਫਾਲਟ’ ਲਈ ਸਭ ਤੋਂ ਵਧੀਆ ਮਹਿਲਾ ਟੀਵੀ ਅਦਾਕਾਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਟੈਲੀਵਿਜ਼ਨ ‘ਤੇ ਸਾਰਾਹ ਸਨੂਕ ਟਵਿਸਟਿੰਗ ਥ੍ਰਿਲਰ “All Her Fault” ਵਿੱਚ ਆਪਣੀ ਮੁੱਖ ਭੂਮਿਕਾ ਲਈ ਸੀਜ਼ਨ ਦਾ ਆਪਣਾ ਦੂਜਾ ਐਵਾਰਡ ਜਿੱਤ ਸਕਦੀ ਹੈ।
ਫਿਲਮ ਦੇ ਵਰਨਣਯੋਗ ਹੈ ਕਿ ‘32ਵਾਂ ਐਕਟਰ ਐਵਾਰਡਜ਼’ 1 ਮਾਰਚ ਨੂੰ ਕੈਲੀਫੋਰਨੀਆ ਦੇ ਲਾਸ ਏਂਜਲਸ ਵਿੱਚ ਸ਼ਰਾਈਨ ਆਡੀਟੋਰੀਅਮ ਵਿੱਚ ਹੋ ਰਿਹਾ ਹੈ। ‘ਐਕਟਰ ਐਵਾਰਡਜ’ ਨੂੰ ਪਹਿਲਾਂ ਸਕ੍ਰੀਨ ਐਕਟਰਜ਼ ਗਿਲਡ (SAG) ਪੁਰਸਕਾਰਾਂ ਵਜੋਂ ਜਾਣਿਆ ਜਾਂਦਾ ਸੀ। ਆਸਟ੍ਰੇਲੀਆ ਦੇ ਦਰਸ਼ਕਾਂ ਦੇ ਲਈ ਇਸ ਐਵਾਰਡ ਸਮਾਗਮ ਦਾ ਪ੍ਰਸਾਰਣ 2 ਮਾਰਚ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗਾ।
‘ਅਕੈਡਮੀ ਐਵਾਰਡਜ਼’ ਤੋਂ ਪਹਿਲਾਂ ‘ਐਕਟਰ ਐਵਾਰਡਜ਼’ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਜੇਤੂਆਂ ਦੀ ਚੋਣ SAG-AFTRA ਐਕਟਰਜ਼ ਯੂਨੀਅਨ ਦੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ ਜੋ ਓਸਕਰ ਲਈ ਸਭ ਤੋਂ ਵੱਡਾ ਵੋਟਿੰਗ ਸਮੂਹ ਹੈ।
