ਇਜ਼ਰਾਈਲ ਹਮਾਸ ਜੰਗ ਵਿਚ ਹੁਣ ਤੱਕ ਮਰਨ ਵਾਲੇ ਲੋਕਾਂ ਦੀ ਗਿਣਤੀ 58,000 ਤੋਂ ਵੱਧ ਹੋ ਗਈ ਹੈ। ਗਾਜ਼ਾ ਪੱਟੀ ’ਚ ਪਾਣੀ ਇਕੱਠਾ ਕਰਨ ਵਾਲੀ ਥਾਂ ਉਤੇ ਐਤਵਾਰ ਨੂੰ ਕੀਤੇ ਗਏ ਤਾਜ਼ਾ ਹਮਲਿਆਂ ’ਚ 6 ਬੱਚਿਆਂ ਸਮੇਤ ਘੱਟੋ-ਘੱਟ 30 ਲੋਕਾਂ ਦੀ ਮੌਤ ਹੋਈ ਹੈ।
ਇਜ਼ਰਾਈਲ ਦੇ ਸਿਹਤ ਮੰਤਰਾਲੇ ਵਲੋਂ ਦਿੱਤੀ ਗਈ ਜਾਣਕਾਰੀ ਦੇ ਵਿੱਚ ਕਿਹਾ ਹੈ ਕਿ, ਮਰਨ ਵਾਲਿਆਂ ਵਿਚ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਸ਼ਾਮਿਲ ਹਨ। ਹਮਾਸ ਦੀ ਅਗਵਾਈ ਵਾਲੇ ਅਤਿਵਾਦੀਆਂ ਨੇ ਉੱਤਰੀ ਇਜ਼ਰਾਈਲ ਉਤੇ 7 ਅਕਤੂਬਰ, 2023 ਨੂੰ ਹਮਲੇ ਦੇ ਵਿਚ ਲਗਭਗ 1,200 ਲੋਕਾਂ ਦੀ ਹੱਤਿਆ ਕਰ ਦਿਤੀ ਸੀ ਅਤੇ 251 ਨੂੰ ਅਗਵਾ ਕਰ ਲਿਆ ਸੀ। ਇਜ਼ਰਾਈਲ ਨੇ 16 ਜੂਨ ਨੂੰ ਤਹਿਰਾਨ ਦੇ ਪੱਛਮੀ ਹਿੱਸੇ ਵਿਚ ਇਕ ਇਮਾਰਤ ’ਤੇ 6 ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਉਸ ਸਮੇਂ ਇਮਾਰਤ ਵਿਚ ਦੇਸ਼ ਦੇ ਸੁਪਰੀਮ ਰਾਸ਼ਟਰੀ ਸੁਰੱਖਿਆ ਮੰਤਰੀ ਮੰਡਲ ਦੀ ਮੀਟਿੰਗ ਵੀ ਚੱਲ ਰਹੀ ਸੀ ਅਤੇ ਹਮਲੇ ਦੇ ਵਿੱਚ ਇਰਾਨੀ ਰਾਸ਼ਟਰਪਤੀ ਮਸੂਦ ਪਜ਼ਸ਼ਕੀਅਨ ਜ਼ਖ਼ਮੀ ਹੋ ਗਏ ਸਨ। ਮੀਟਿੰਗ ਵਿਚ ਉਨ੍ਹਾਂ ਨਾਲ ਇਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ, ਨਿਆਂਪਾਲਿਕਾ ਦੇ ਮੁਖੀ ਗ਼ੁਲਾਮ-ਹੁਸੈਨ ਮੋਹਸੇਨੀ ਏਜੇਈ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਸਨ। ਹਾਲਾਂਕਿ ਈਰਾਨੀ ਅਧਿਕਾਰੀ ਇਮਾਰਤ ਦੀਆਂ ਹੇਠਲੀਆਂ ਮੰਜ਼ਿਲਾਂ ’ਤੇ ਮੌਜੂਦ ਸਨ ਇਸ ਲਈ ਹਮਲੇ ਦਾ ਉਨ੍ਹਾਂ ’ਤੇ ਜ਼ਿਆਦਾ ਅਸਰ ਨਹੀਂ ਪਿਆ ਅਤੇ ਉਹ ਐਮਰਜੈਂਸੀ ਗੇਟ ਰਾਹੀਂ ਭੱਜਣ ਵਿਚ ਕਾਮਯਾਬ ਹੋ ਗਏ।
ਇਸ ਸਭ ਕੁੱਝ ਦੇ ਬਾਵਜੂਦ ਅੱਜ ਵੀ ਇਜ਼ਰਾਈਲ ਅਤੇ ਹਮਾਸ 21 ਮਹੀਨਿਆਂ ਤੋਂ ਚੱਲ ਰਹੇ ਜੰਗ ਨੂੰ ਰੋਕਣ ਲਈ ਗੱਲਬਾਤ ਦੇ ਦੌਰਾਨ ਹਾਲੇ ਤੱਕ ਕੁੱਝ ਇਜ਼ਰਾਇਲੀ ਬੰਧਕਾਂ ਨੂੰ ਰਿਹਾਅ ਕਰਨ ਲਈ ਰਾਜ਼ੀ ਨਹੀਂ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਪਿਛਲੇ ਹਫਤੇ ਟਰੰਪ ਪ੍ਰਸ਼ਾਸਨ ਨਾਲ ਸਮਝੌਤੇ ਉਤੇ ਚਰਚਾ ਕਰਨ ਲਈ ਵਾਸ਼ਿੰਗਟਨ ਗਏ ਸਨ, ਪਰ ਜੰਗਬੰਦੀ ਦੌਰਾਨ ਇਜ਼ਰਾਈਲੀ ਫ਼ੌਜੀਆਂ ਦੀ ਤਾਇਨਾਤੀ ਨੂੰ ਲੈ ਕੇ ਇਕ ਨਵੀਂ ਰੁਕਾਵਟ ਪੈਦਾ ਹੋ ਗਈ ਹੈ, ਜਿਸ ਨਾਲ ਨਵੇਂ ਸਮਝੌਤੇ ਦੀ ਸੰਭਾਵਨਾ ਉਤੇ ਸਵਾਲ ਖੜ੍ਹੇ ਹੋ ਗਏ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਹਮਾਸ ਦੇ ਆਤਮ ਸਮਰਪਣ ਕਰਨ, ਹਥਿਆਰਬੰਦ ਕਰਨ ਅਤੇ ਜਲਾਵਤਨ ਜਾਣ ਤੋਂ ਬਾਅਦ ਹੀ ਜੰਗ ਖਤਮ ਕਰੇਗਾ। ਦੂਜੇ ਪਾਸੇ ਹਮਾਸ ਦਾ ਕਹਿਣਾ ਹੈ ਕਿ ਉਹ ਜੰਗ ਨੂੰ ਖਤਮ ਕਰਨ ਅਤੇ ਇਜ਼ਰਾਈਲੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਦੇ ਬਦਲੇ ਬਾਕੀ ਸਾਰੇ 50 ਬੰਧਕਾਂ ਨੂੰ ਰਿਹਾਅ ਕਰਨ ਲਈ ਤਿਆਰ ਹੈ।