ਇਟਲੀ ਦਾ ਭਵਿੱਖ ਖਤਰੇ ਦੇ ਵਿੱਚ ਹੈ। ਖ਼ੁਦ ਇਟਲੀ ਦੇ ਪ੍ਰਧਾਨ ਮੰਤਰੀ ਸੇਰਜਿਓ ਮਤਰੇਲਾ ਨੇ ਦੇਸ਼ ਦੀ ਪੱਧਰ ਜਨਸੰਖਿਆ ਦਾ ਪੱਧਰ ਘੱਟ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਇਹ ਗੱਲ ਕਹੀ ਹੈ।
ਦਰਅਸਲ ਕੋਲੰਬਸ ਅਤੇ ਗੈਰੋਲਿਓ ਦਾ ਦੇਸ਼ ਇਟਲੀ ਹੌਲੀ-ਹੌਲੀ ਜਨਮ ਦਰ ਦੇ ਸੰਕਟ ਨਾਲ ਜੂਝ ਰਿਹਾ ਹੈ। ਸੰਨ 2019 ਲਗਾਤਾਰ 5 ਵੇਂ ਸਾਲ ਇਟਲੀ ਦੇ ਵਿੱਚ ਜਨਮ ਦਰ ਮੌਤ ਦਰ ਤੋਂ ਘੱਟ ਹੈ। ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਆਈ ਸਟੈਟ ਦੇ ਅਨੁਸਾਰ 2019 ਦੌਰਾਨ 4.35 ਲੱਖ ਬੱਚਿਆਂ ਨੇ ਜਨਮ ਲਿਆ। ਇਹ ਅੰਕੜਾ ਨੂੰ 2018 ਦੇ ਮਕਾਬਲੇ 5,000 ਘੱਟ ਹੈ। ਦੂਸਰੇ ਪਾਸੇ ਮਰਨ ਵਾਲਿਆਂ ਦੀ ਗਿਣਤੀ 7.47 ਲੱਖ ਹੈ ਜੋ ਬੀਤੇ ਸਾਲ ਦੀ ਤੁਲਨਾ ਵਿਚ 14 ਹਜ਼ਾਰ ਜ਼ਿਆਦਾ ਹੈ। ਇਸ ਤਰ੍ਹਾਂ ਇਟਲੀ ਵਿੱਚ ਪੈਦਾ ਹੋਏ ਲੋਕਾਂ ਦੀ ਗਿਣਤੀ ਮਰਨ ਵਾਲਿਆਂ ਦੇ ਮੁਕਾਬਲੇ 2.12 ਲੱਖ ਘੱਟ ਰਹੀ ਜੋ ਚਿੰਤਾ ਦਾ ਮੁੱਖ ਕਾਰਣ ਹੈ। ਅੰਕੜਿਆਂ ਦੇ ਅਨੁਸਾਰ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ 1918 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਇਟਲੀ ਵਿੱਚ ਜਨਮ ਦਰ ਦੇ ਵਿੱਚ ਇੰਨੀ ਜ਼ਿਆਦਾ ਕਮੀ ਦੇਖਣ ਨੂੰ ਮਿਲੀ ਹੈ। ਇਟਲੀ ਦੇ ਵਿੱਚ ਆਬਦੀ ਦਾ ਇਹ ਸੰਕਟ ਇਟਲੀ ਦੀ ਆਰਥਿਕਤਾ ਲਈ ਵੀ ਚਿੰਤਾਜਨਕ ਹੈ, ਜਿਥੇ ਬੁਜ਼ੁਰਗਾਂ ਦੀ ਅਬਾਦੀ ਤੇਜੀ ਨਾਲ ਵੱਧ ਰਹੀ ਹੈ ਅਤੇ ਕੰਮਕਾਰ ਕਰਨ ਵਾਲਿਆਂ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਟਲੀ ਦੀ ਕੁਲ ਆਬਾਦੀ 1.16 ਲੱਖ ਘੱਟ ਹੋ ਕੇ ਸਿਰਫ਼ 6.3 ਕਰੋੜ ਰਹਿ ਗਈ ਹੈ। ਜਨਮ ਦੇ ਘੱਟ ਹੋਣ ਦੇ ਨਾਲ-ਨਾਲ ਇਥੋਂ ਦੇ ਲੋਕਾਂ ਵਲੋਂ ਕੀਤਾ ਜਾਂਦਾ ਪ੍ਰਵਾਸ ਵੀ ਇਟਲੀ ਲਈ ਇਕ ਸੰਕਟ ਦਾ ਵੱਡਾ ਕਾਰਣ ਬਣ ਰਿਹਾ ਹੈ। ਹਲਾਂਕਿ ਪ੍ਰਵਾਸੀ ਨਾਗਰਿਕਾਂ ਦੇ ਵਲੋਂ ਇਟਲੀ ਦੇ ਵਿੱਚ ਕੀਤੇ ਜਾ ਰਹੇ ਪ੍ਰਵਾਸ ਦੇ ਨਾਲ ਇਟਲੀ ਦੀ ਅਬਾਦੀ ਦਾ ਸੰਤੁਲਨ ਬਨਾਉਣ ਵਿੱਚ ਕੁੱਝ ਰਾਹਤ ਜਰੂਰ ਮਿਲਦੀ ਹੈ।
ਵਰਨਣਯੋਗ ਹੈ ਕਿ ਇਟਲੀ ਵਾਂਗ ਹੀ ਯੂਰਪ ਦੇ ਕਈ ਹੋਰ ਦੇਸ਼ ਵੀ ਇਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਖਾਸ ਤੌਰ ‘ਤੇ ਜਰਮਨੀ ਦੇ ਵਿਚ ਵੀ ਉਥੋਂ ਦੇ ਮੂਲ ਵਸਨੀਕਾਂ ਦੇ ਵਿੱਚ ਜਨਮ ਦਰ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲਦੀ ਹੈ।