ਕੁਝ ਬੱਚਿਆਂ ਨੂੰ ਇਡਲੀ ਖਾਣੀ ਬਹੁਤ ਹੀ ਪਸੰਦ ਹੁੰਦੀ ਹੈ ਪਰ ਕੁਝ ਬੱਚੇ ਇਡਲੀ ਨਹੀਂ ਖਾਂਦੇ। ਤੁਸੀਂ ਉਨ੍ਹਾਂ ਬੱਚਿਆਂ ਨੂੰ ਇਡਲੀ ਪਿੱਜ਼ਾ ਬਣਾ ਕੇ ਦੇ ਸਕਦੇ ਹੋ। ਇਸ ਨਾਲ ਬੱਚੇ ਬਹੁਤ ਹੀ ਖੁਸ਼ ਹੋ ਜਾਣਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
-ਅੱਧਾ ਕੱਪ ਚਾਵਲ
-ਅੱਧਾ ਕੱਪ ਉੁੜਦ ਦੀ ਦਾਲ
-ਲੱਸੀ(ਜ਼ੂਰਰਤ ਅਨੁਸਾਰ)
-ਅੱਧਾ ਕੱਪ ਹਰੇ ਮਟਰ
-1 ਪਿਆਜ(ਸਲਾਇਸ ‘ਚ ਕੱਟਿਆ ਹੋਇਆ)
-1 ਸ਼ਿਮਲਾ ਮਿਰਚ(ਟੁਕੜਿਆਂ ‘ਚ ਕੱਟੀ ਹੋਈ)
-ਅੱਧਾ ਕੱਪ ਮੋਜ਼ਰੇਲਾ ਚੀਜ਼(ਕਦੂਕੱਸ ਕੀਤੀ ਹੋਈ)
-1 ਛੋਟਾ ਚਮਚ ਅੋਰਿਗੇਨੋ
-ਨਮਕ(ਜ਼ਰੂਰਤ ਅਨੁਸਾਰ)
-ਅੱਧਾ ਚਮਚ ਬੇਕਿੰਗ ਸੋਡਾ
-ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ
ਬਣਾਉਣ ਲਈ ਵਿਧੀ:
– ਸਭ ਤੋਂ ਪਹਿਲਾਂ ਦਾਲ ਅਤੇ ਚਾਵਲ ਨੂੰ 3-4 ਘੰਟੇ ਲਈ ਭਿਓ ਕੇ ਰੱਖ ਦਿਓ।
-ਨਿਸ਼ਚਿਤ ਸਮੇਂ ਤੋਂ ਪਾਣੀ ਨਿਕਾਲ ਲਓ ਅਤੇ ਲੱਸੀ ਮਿਲਾ ਕੇ ਪੇਸਟ ਬਣਾ ਲਓ।
– ਇਸ ਤੋਂ ਬਾਅਦ ਮਿਸ਼ਰਨ ‘ਚ ਨਮਕ, ਮਟਰ, ਲਾਲ ਮਿਰਚ ਪਾਊਡਰ ਅਤੇ ਬੇਕਿੰਗ ਸੋਡਾ ਮਿਲਾ ਕੇ ਇਡਲੀ ਤੇ ਸਾਂਚੇ ‘ਚ ਪਾ ਕੇ 4-5 ਮਿੰਟ ਤੱਕ ਪਕਾਓ।
– ਇਕ ਪਲੇਟ ‘ਚ ਇਡਲੀ ਨਿਕਾਲ ਲਓ।
– ਸਾਰੀਆਂ ਇਡਲੀਆਂ ਨੂੰ ਪਿਆਜ, ਟਮਾਟਰ, ਸ਼ਿਮਲਾ ਮਿਰਚ, ਆਰਿਗੇਨੋ, ਨਮਕ ਅਤੇ ਚੀਜ਼ ਦੀ ਟਾਪਿੰਗ ਕਰੋ।
– ਇਕ ਨਾਲਸਟਿਕ ਪੈਨ ‘ਚ 4-5 ਇਡਲੀਆਂ ਰੱਖੋ ਅਤੇ ਘੱਟ ਗੈਸ ‘ਤੇ 8-10 ਮਿੰਟ ਤੱਕ ਢੱਕ ਕੇ ਰੱਖੋ।
– ਇਡਲੀ ਪਿੱਜ਼ਾ ਤਿਆਰ ਹੈ। ਇਸ ਚਟਨੀ ਨਾਲ ਗਰਮਾ ਗਰਮ ਪਰੋਸੋ।
– ਤੁਸੀਂ ਚਾਹੋ ਤਾਂ ਤਾਜ਼ੀ ਇਡਲੀ ਦੀ ਜਗ੍ਹਾ ਲਜ਼ੀਜ਼ ਇਡਲੀ ਵੀ ਬਣਾ ਸਕਦੇ ਹੋ।
previous post
next post