ਜਿਸ ਵਕਤ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜੇਬ ਦੇ ਹੁਕਮ ਨਾਲ ਸ਼ਹੀਦ ਕਰ ਦਿੱਤਾ ਗਿਆ ਤਾਂ ਅਕਾਲ ਪੁਰਖ ਦੇ ਹੁਕਮ ਨਾਲ ਤੇਜ ਹਨੇਰੀ , ਤੂਫ਼ਾਨ ਚਲਿਆਂ , ਜਿਸ ਦਾ ਫ਼ਾਇਦਾ ਲੈਕੇ ਭਾਈ ਜੈਤਾ ਜੀ ਨੇ ਗੁਰੂ ਜੀ ਦਾ ਸੀਸ ਸੰਭਾਲਿਆ, ਅਤੇ ਅਨੰਦਪੁਰ ਸਾਹਿਬ ਸੀਸ ਪੁਚਾਉਣ ਦੀ ਲੱਗੀ ਸੇਵਾ ਨੂੰ ਨਿਭਾਉਣ ਲਈ ਚਾਲੇ ਪਾ ਦਿੱਤੇ । ਦਿੱਲੀ ਤੋਂ ਪੈਦਲ ਚਲਦੇ ਚਲਦੇ 1732 ਬਿਕਰਮੀ 12 ਮੱਘਰ ਨੂੰ ਭਾਈ ਜੈਤਾ ਜੀ ਗੁਰਦੁਆਰਾ ਨਾਭਾ ਸਾਹਿਬ ਜੀਰਕਪੁਰ ਹੁਣ ਜਿੱਥੇ ਸ਼ਸੋਭਤ ਹੈ ਪਹੁੰਚੇ ਜਿੱਥੇ ਬਹੁਤ ਵੱਡਾ ਜੰਗਲ ਸੀ। ਸਾਰਾ ਇਲਾਕਾ ਮੁਸਲਮਾਨਾ ਦਾ ਹੁੰਦਾ ਸੀ, ਕਿਉਂਕਿ ਸਾਹਿਬਾ ਦੇ ਸੀਸ ਦਾ ਸਤਿਕਾਰ ਬਹੁਤ ਜਹੂਰੀ ਸੀ।ਸ਼ਾਮ ਹੁੰਦੇ ਹੀ ਭਾਈ ਜੈਤਾ ਜੀ ਵਿਸਰਾਮ ਲਈ ਜੰਗਲਾ ਵੱਲ ਵਧੇ। ਸੰਘਣੇ ਜੰਗਲਾਂ ਵਿੱਚ ਇੱਕ ਕੁਟੀਆ ਦਿਖਾਈ ਦਿੱਤੀ, ਜੋ ਕੇ ਦਰਗਾਈ ਸ਼ਾਹ ਫਕੀਰ ਦੀ ਸੀ ਜੋ ਗੁਰੂ ਘਰ ਦਾ ਸਰਦਾਲੂ ਸੀ। ਗੁਰੂ ਸਿੱਖ ਨੂੰ ਪਛਾਨਣ ਤੋਂ ਬਾਅਦ ਉਨ੍ਹਾਂ ਨੇ ਰਾਤ ਸਮੇ ਭਾਈ ਜੀ ਨੂੰ ਜੰਗਲ ਵਿੱਚ ਆੰਉਣ ਦਾ ਕਾਰਣ ਪੁਛਿਆ, ਤਾਂ ਭਾਈ ਜੀ ਨੇ ਦੱਸਿਆ ਕੇ ਮੇਰੇ ਪਾਸ ਸਤਿਗੁਰਾਂ ਦਾ ਸੀਸ ਹੈ ਜਿੰਨਾਂ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਹੈ।ਮੇਰੀ ਸੇਵਾ ਇਸ ਸੀਸ ਸਾਹਿਬ ਨੂੰ ਅਨੰਦਪੁਰ ਸਾਹਿਬ ਨੂੰ ਪਹੁੰਚਾਉਣ ਦੀ ਲੱਗੀ ਹੋਈ ਹੈ।ਇਹ ਜਾਣ ਕੇ ਪੀਰ ਜੀ ਦੇ ਨੈਣ ਭਰ ਆਏ, ਉਨ੍ਹਾਂ ਨੇ ਬੜੇ ਸਤਿਕਾਰ ਨਾਲ ਬੇਨਤੀ ਕੀਤੀ ਕੀ ਤੁਸੀ ਪੈਦਲ ਚੱਲਣ ਕਾਰਣ ਬਹੁਤ ਥੱਕ ਚੁੱਕੇ ਹੋਵੇਗਾ, ਤੁਸੀ ਅਰਾਮ ਕਰੋ ਸੀਸ ਮੈਨੂੰ ਦੇ ਦਿਉ, ਸੀਸ ਸਾਹਿਬ ਦੀ ਰਾਖੀ ਮੈਂ ਕਰ ਲਵਾਂਗਾ।ਮੇਰੇ ਧੰਨ ਭਾਗ ਹਨ ਜਿਸ ਦੀ ਕੁਟੀਆ ਵਿੱਚ ਗੁਰੂ ਜੀ ਦਾ ਪਾਵਨ ਸੀਸ ਪੁਜਿਆ ਹੈ। ਪੀਰ ਜੀ ਨੇ ਮਿੱਟੀ ਦਾ ਉੱਚਾ ਥੜ੍ਹਾ ਬਣਾ ਕੇ ਗੁਰੂ ਸਾਹਿਬ ਦਾ ਸੀਸ ਉਸ ਉੱਪਰ ਰੱਖ ਸਾਰੀ ਰਾਤ ਦਰਸਨ ਕਰ ਰੱਬੀ ਰੰਗ ‘ਚ ਰੰਗੇ ਰਹੇ। ਇਸ ਤੋ ਉਪਰੰਤ ਸਵੇਰੇ ਉਠ ਭਾਈ ਜੈਤਾ ਜੀ ਇਸਨਾਨ ਪਾਣੀ ਕਰ ਪੀਰ ਜੀ ਕੋਲੋ ਅਾਗਿਆ ਲੈ ਸੀਸ ਲੈਕੇ ਅਨੰਦਪੁਰ ਚਾਲੇ ਪਾਉਣ ਲੱਗੇ ਤਾਂ ਪੀਰ ਜੀ ਦੇ ਨੈਣ ਭਰ ਆਏ । ਭਾਈ ਜੇਤਾ ਜੀ ਪਾਸ ਬੇਨਤੀ ਕੀਤੀ ਮੇਰੀ ਉਮਰ 240 ਸਾਲ ਦੀ ਹੋ ਗਈ ਹੈ ਤੇ ਬਿਰਧ ਤੇ ਕਮਜੋਰ ਹੋ ਚੁੱਕਾ ਹਾਂ, ਮੈਨੂ ਗੁਰੂ ਜੀ ਦੇ ਦਰਸਨਾ ਦੀ ਪਿਆਸ ਹੈ। ਗੁਰੂ ਜੀ ਜੇਕਰ ਆਪਣੇ ਸਰਦਾਲੂਆ ਨੂੰ ਪਿਆਰ ਕਰਦੇ ਹਨ ਤਾਂ ਉਹ ਆਪ ਆਕੇ ਸੇਵਕਾਂ ਨੂੰ ਦਰਸ਼ਨ ਦੇਣ ।ਭਾਈ ਜੇਤਾ ਦੇ ਅਨੰਦਪੁਰ ਪੁੱਜਣ ਤੇ ਗੁਰੂ ਗੌਬਿੰਦ ਸਿੰਘ ਜੀ ਬਹੁਤ ਖੁਸ ਹੋਏ ਉਨ੍ਹਾ ਨੂੰ ਛਾਤੀ ਨਾਲ ਲਾਕੇ ਰੰਗਰੇਟਾ ਗੁਰੂ ਕਾ ਬੇਟਾ ਦਾ ਨਾਮ ਦਿੱਤਾ। ਉਨ੍ਹਾ ਦਾ ਨਾਂ ਭਾਈ ਜੀਵਣ ਸਿੰਘ ਰੱਖ ਦਿੱਤਾ । ਗੁਰੂ ਜੀ ਨੇ ਉਸ ਨੂੰ ਰਾਹ ਵਿੱਚ ਆਉਣ ਵਾਲੀਆ ਮੁਸਕਲਾਂ ਬਾਰੇ ਪੁੱਛਿਆ।ਸਾਰੇ ਰਸਤੇ ਦਾ ਜਿਕਰ ਕਰਦਿਆਂ ਭਾਈ ਜੀ ਨੇ ਇਸ ਜਗ੍ਹਾ ਤੇ ਪੀਰ ਹੋਣ ਬਾਰੇ ਦੱਸਿਆ।ਉਹਨਾ ਵਲੋ ਕੀਤੀ ਮਦਦ ਤੇ ਸੁਨੇਹੇ ਬਾਰੇ ਵੀ ਦੱਸਿਆ। ਗੁਰੂ ਜੀ ਨੇ ਕਿਹਾ ਜਦੋਂ ਕਦੀ ਨੇੜੇ ਪੜਾਅ ਹੋਵੇਗਾ ਤਾਂ ਯਾਦ ਕਰਵਾਉਣਾ।ਸਤਿਗੁਰੂ ਮਹਾਰਾਜ ਜੀ ਨਾਹਣ ਦੇ ਰਾਜੇ ਮੇਦਣੀ ਪ੍ਰਕਾਸ਼ ਦੇ ਪ੍ਰੇਮ ਕਾਰਣ ਜਦ ਪਾਊਂਟਾ ਸਾਹਿਬ ਅਬਾਦ ਕੀਤਾ ਭੰਗਾਣੀ ਦਾ ਯੁੱਧ ਜਿੱਤ ਵਾਪਸ ਜਦ ਨਾਢਾ ਸਾਹਿਬ ਆਏ ਅਤੇ ਨਾਢਾ ਸਾਹਿਬ ਦੇ ਲਾਗੇ ਪਿੰਡ ਢਕੌਲੀ ਕੋਲ ਆਏ।ਗੁਰੂ ਜੀ ਨੇ ਪਾਣੀ ਦੀ ਇੱਛਾ ਪਰਗਟ ਕੀਤੀ।ਤਾਂ ਸੇਵਕ ਨੇ ਕਿਹਾ ਸਾਰੀ ਜਮੀਨ ਵਿੱਚ ਪੱਥਰ ਹੋਣ ਕਾਰਣ ਪਾਣੀ ਦੀ ਬਹੁਤ ਦਿੱਕਤ ਹੈ।ਨੇੜੇ ਨੇੜੇ ਪਾਣੀ ਨਹੀ ਮਿਲਦਾ।ਸਤਿਗੂਰੂ ਨੇ ਅੰਤਰ ਧਿਆਨ ਹੋਕੇ ਧਰਤੀ ਵਿੱਚ ਆਪਣਾ ਬਰਸ਼ਾ ਗੱਡਿਆ ,ਨਿਰਮਲ ਜਲ ਵਗ ਪਿਆ, ਜੋ ਇਥੋ 6 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਬਾਉਲੀ ਸਾਹਿਬ ਦੇ ਨਾਲ ਮਸ਼ਹੂਰ ਹੈ, ਅਤੇ 84 ਪਾਉੜੀਆਂ ਵਾਲੀ ਬਾਉਲੀ ਸਾਹਿਬ ਬਣੀ ਹੈ। ਹਰ ਮੱਸਿਆ ਦੇ ਦਿਹਾੜੇ ਤੇ ਬਹੁਤ ਵੱਡਾ ਮੇਲਾ ਲੱਗਦਾ ਹੈ।ਸੰਗਤਾ ਆਪਣੇ ਦੁੱਖਾ ਦੀ ਨਵਿੱਰਤੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।ਇਸ ਸਮੇ ਭਾਈ ਜੈਤਾ ਜੀ ਨੇ ਯਾਦ ਕਰਵਾਇਆ ਕਿ ਇਸ ਇਲਾਕੇ ਵਿੱਚ ਪੀਰ ਦਰਗਾਹੀ ਸ਼ਾਹ ਫਕੀਰ ਰਹਿੰਦਾ ਹੈ, ਜੋ ਕੇ ਆਪ ਤੇ ਦਰਸ਼ਨ ਕਰਣੇ ਚਹੁੰਦਾ ਹੈ। ਗੁਰੂ ਜੀ ਉਥੋਂ ਚਲ ਕੇ ਲੋਹਗੜ ਪਹੁੰਚੇ ਉਥੇ ਘੋੜੇ ਬੰਨ ਜੋੜੇ ਉਤਾਰ ਕੇ ਨੰਗੇ ਪੈਰੀ ਇਸ ਜਗਾ ਤੇ ਸੰਗਤਾ ਸਮੇਤ ਪਹੁੰਚੇ।ਪੀਰ ਜੀ ਨੂੰ ਮਿਲੇ ਤੇ ਇੰਨਾਂ ਦੀ ਇੱਛਾ ਬਾਰੇ ਪੁੱਛਿਆ।ਪੀਰ ਜੀ ਨੇ ਕਿਹਾ ਮੁੱਕਤੀ ਬਖਸੋ । ਪੀਰ ਜੀ ਵਲੋ ਕੀਤੀ ਬੇਨਤੀ ਪ੍ਰਵਾਨ ਕਰ ਇਸ ਜਗਾ ਤੇ ਪੁਜ ਪੀਰ ਜੀ ਦੇ ਕਹਿਣ ਕੇ ਮੁੱਕਤੀ ਬਖਸਣ ਤੇ ਗੁਰੂ ਜੀ ਨੇ ਨੇ 40 ਦਿਨ ਹੋਰ ਸਿਮਰਨ ਕਰਣ ਲਈ ਕਿਹਾ ਤੇ ਚਾਲੀ ਦਿਨਾ ਪਿੱਛੋ ਪਰਲੋਕ ਪਿਆਨਾ ਕਰ ਕੇ ਸੱਚ ਖੰਡ ਵਿੱਚ ਨਿਵਾਸ ਹੋਣ ਦਾ ਵਰ ਦਿੱਤਾ। 21 ਤੇ 22 ਬਿਕਰਮੀ ਅੱਸੂ 1745 ਦੀ ਰਾਤ ਨੂੰ ਗੁਰੂ ਜੀ ਇਥੇ ਠਹਿਰੇ ਅਤੇ ਪੀਰ ਜੀ ਨੇ ਭਾਈ ਜੈਤਾ ਜੀ ਤੋਂ ਜਿੱਥੇ ਗੁਰੂ ਜੀ ਦਾ ਸੀਸ ਰੱਖਿਆ ਸੀ ਉਸ ਜਗਾ ਬਾਰੇ ਪੁੱਛਿਆ ਤੇ ਸਤਿਕਾਰ ਸਾਹਿੱਤ ਉਸ ਦਾ ਪੂਜਨ ਕੀਤਾ।ਇਸ ਜਗਾ ਪਰ ਹੁਣ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਇਹ ਅਸਥਾਨ ਗੁਰੂ ਤੇਗ ਬਹਾਦਰ ਤੇ ਦਸਮ ਪਾਤਸ਼ਾਹ ਦਾ ਸਾਝਾ ਅਸ਼ਥਾਨ ਹੈ।ਇਥੇ ਬਾਬਾ ਬਹਾਦਰ ਸਿੰਘ ਨੇ ਸਰਹੰਦ ਦੇ ਸੂਬੇ ਨੂੰ ਚਿੱਠੀ ਲਿਖੀ ਸੀ ਕੇ ਤੁਸੀ ਜੋ ਜੁਰਮ ਕੀਤੇ ਹਨ ,ਉਸ ਦਾ ਬਦਲਾ ਖਾਲਸਾ ਲਵੇਗਾ।ਇਸ ਕਾਰਣ ਇਹ ਅਸਥਾਣ ਚਾਰ ਸਾਖੀਆ ਨਾਲ ਜੁੜਿਆ ਹੋਇਆ ਇਸ ਅਸ਼ਥਾਨ ਤੇ ਹਮੇਸ਼ਾ ਸ੍ਰੀ ਅਖੰਡ-ਪਾਠਾਂ ਦੇ ਪ੍ਰਵਾਹ ਚਲਦੇ ਰਹਿੰਦੇ ਹਨ।ਸੰਗਤਾਂ ਦੂਰੋ ਦੂਰ ਆ ਮੂੰਹ ਮੰਗੀਆਂ ਮੁਰਾਦਾ ਪਾਉਦੀਆਂ ਹਨ।ਦਰਸਨ ਇਸਨਾਨ ਕਰ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰਦੀਆਂ ਹਨ।ਹਰ ਸੰਗਰਾਦ ਦੇ ਦਿਹਾੜੇ ਬੜਾ ਵੱਡਾ ਜੋੜ ਮੇਲਾ ਲੱਗਦਾ ਹੈ।ਇਥੇ ਗੁਰੂ ਸਾਹਿਬ ਤੇ ਦਰਸਨਾ ਲਈ ਜਾਣ ਵਾਲੇ ਯਾਤਰੂਆ ਲਈ ਆਉਣ ਵਾਲੇ ਯਾਤਰੂਆ ਲਈ ਲੰਗਰ ਤੇ ਰਹਾਇਸ ਦਾ ਪੂਰਾ ਪਰਬੰਧ ਹੈ।
– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ ਸੇਵਾ ਮੁੱਕਤ ਇੰਨਸਪੈਕਟਰ ਪੁਲਿਸ
previous post