Articles Technology

ਇਤਿਹਾਸਕ ਅਤੇ ਦਿਲਚਸਪ: ਇਨਸਾਨ ਅਤੇ ਰੋਬੋਟ ਦੇ ਵਿਚਕਾਰ 21 ਕਿਲੋਮੀਟਰ ਮੈਰਾਥਨ ਦੌੜ !

ਚਾਇਨਾ ਨੇ ਦੁਨੀਆ ਦੀ ਪਹਿਲੀ ਹਿਊਮਨੌਇਡ ਹਾਫ਼ ਮੈਰਾਥਨ ਦੌੜ ਦੇ ਵਿੱਚ ਰੋਬੋਟਸ ਨੇ ਇਨਸਾਨਾਂ ਦੇ ਨਾਲ 21 ਕਿਲੋਮੀਟਰ ਲੰਬੀ ਦੌੜ ਪੂਰੀ ਕੀਤੀ।

ਚੀਨ ਟੈਕਨੋਲੋਜੀ ਦੀ ਦੌੜ ਵਿੱਚ ਦੁਨੀਆ ਤੋਂ ਅੱਗੇ ਹੈ ਅਤੇ ਇਸਦੀ ਇੱਕ ਇਤਿਹਾਸਕ ਸ਼ਾਨਦਾਰ ਮਿਸਾਲ ਦਾ ਨਜ਼ਾਰਾ ਬੀਜਿੰਗ ਵਿੱਚ ਦੇਖਣ ਨੂੰ ਮਿਲਿਆ। ਚਾਇਨਾ ਨੇ ਦੁਨੀਆ ਦੀ ਪਹਿਲੀ ਹਿਊਮਨੌਇਡ ਹਾਫ਼ ਮੈਰਾਥਨ ਦੌੜ ਦੇ ਵਿੱਚ ਰੋਬੋਟਸ ਨੇ ਇਨਸਾਨਾਂ ਦੇ ਨਾਲ 21 ਕਿਲੋਮੀਟਰ ਲੰਬੀ ਦੌੜ ਪੂਰੀ ਕੀਤੀ। ਇਹ ਇਤਿਹਾਸਕ ਰੇਸ ਬੀਜਿੰਗ ਕੇ ਇਕੋਨੌਮਿਕ-ਟੈਕਨੋਲੋਜੀਕਲ ਜੋਨ ਦੇ ਵਿੱਚ ਹੋਈ ਜਿਥੇ ਰੋਬੋਟਸ ਨੇ ਢਲਾਨਾਂ ਵਾਲੇ ਉਚੇ ਨੀਵੇਂ ਮੋੜਾਂ ਵਾਲੇ ਟਰੈਕ ‘ਤੇ ਦੌੜਦੇ ਹੋਏ ਏਆਈ ਅਤੇ ਇੰਜਨੀਅਰਿੰਗ ਦੀ ਅਸਲੀ ਤਾਕਤ ਦਿਖਾਈ।

ਹਾਲਾਂਕਿ ਚੀਨ ਵਿੱਚ ਪਹਿਲਾਂ ਵੀ ਹੋਈਆ ਮੈਰਾਥਨ ਦੌੜਾਂ ਦੇ ਵਿੱਚ ਰੋਬੋਟਸ ਦਿਖਾਈ ਦਿੱਤੇ ਸਨ ਪਰ ਇਹ ਪਹਿਲੀ ਵਾਰ ਸੀ ਜਦੋਂ ਅਧਿਕਾਰਕ ਤੌਰ ‘ਤੇ ਇਨਸਾਨਾਂ ਨੂੰ ਵੀ ਮੈਰਾਥਨ ਦੌੜ ਦੇ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਗਈ।

ਟੈੱਕ ਹੈਂਡਲਰਸ ਦੇ ਨਾਲ ਚੱਲ ਰਹੇ ਰੋਬੋਟਸ ਨੇ ਫਾਰਮੂਲਾ 1 ਸਟਾਈਲ ਬੈਟਰੀ ਪਿਟ ਸਟੌਪਸ ਕਰਦਿਆਂ ਦੌੜ ਦੇ ਵਿੱਚ ਨਾ ਕੇਵਲ ਸਪੀਡ ਬਲਕਿ ਬੈਸਟ ਐਂਡਯੋਰੇਂਸ, ਬੈਸਟ ਗੈਟ ਡਿਜ਼ਾਈਨ ਅਤੇ ਮੋਸਟ ਇਨੋਵੇਟਿਵ ਫਾਰਮ ਵਰਗੀ ਕੈਟੇਗਿਰੀ ਦੇ ਵਿੱਚ ਐਵਾਰਡ ਵੀ ਦਿੱਤੇ ਗਏ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਆਏ ਵੀਡੀਓਜ਼ ਵਿੱਚ ਕੁਝ ਰੋਬੋਟਸ ਦੀ ਤਕਨੀਕੀ ਖਰਾਬੀ ਅਤੇ ਸਟਾਰਟ ਦੇ ਵਿੱਚ ਡਿੱਗ ਜਾਣ ਵਰਗੀਆਂ ਚੁਣੌਤੀਆਂ ਵੀ ਦੇਖਣ ਨੂੰ ਮਿਲੀਆਂ।

ਤਿਅਗੌਂਗ ਅਲਟਰਾ ਨਾਮ ਵਾਲਾ ਰੋਬੋਟ 2 ਘੰਟੇ 40 ਮਿੰਟ ਵਿੱਚ ਆਪਣੀ ਦੌੜ ਪੂਰੀ ਕਰ ਸਕਿਆ, ਜਦਕਿ ਇਨਸਾਨ ਦੀ ਦੌੜ ਦੇ ਵਿੱਚ ਇਥੋਪੀਆ ਦੇ ਇਲਿਆਸ ਡੈਸਟਾ ਨੇ ਸਿਰਫ 1 ਘੰਟਾ 2 ਮਿੰਟ ਦੇ ਵਿੱਚ ਦੌੜ ਪੂਰੀ ਕੀਤੀ। ਐਕਸਪਰਟ ਨੇ ਇਸ ਦੌੜ ਨੂੰ ਕੋਰ ਏਲਗੋਰਿਦਨ, ਬੈਟਰੀ ਲਾਈਫ ਅਤੇ ਸਟੇਬਿਲੀਟੀ ਦੀ ਟੈਸਟਿੰਗ ਦੱਸਿਆ ਹੈ। ਚੀਨ ਦਾ ਮੰਨਣਾ ਹੈ ਕਿ ਇਹ ਫੀਨਿਸ਼ ਲਾਈਨ ਨਹੀਂ ਹੈ ਬਲਕਿ ਹਾਲੇ ਤਾਂ ਇਹ ਸਟਾਰਟਿੰਗ ਪੁਆਇੰਟ ਹੈ। ਚੀਨ ਦੀ ਸਿਨਹੂਆ ਨਿਊਜ਼ ਦੇ ਅਨੁਸਾਰ ਚੀਨ ਦਾ ਹਿਊਮਨੌਇਡ ਰੋਬੋਟ ਮਾਰਕਿਟ 2030 ਤੱਕ 8.7 ਲੱਖ ਕਰੋੜ ਰੁਪਏ (119 ਬਿਲੀਅਨ ਯੂ ਐਸ ਡਾਲਰ) ਤੱਕ ਪਹੁੰਚ ਸਕਦਾ ਹੈ।

ਚੀਨ ਦੀ ਇਹ ਰੋਬੋਟ ਰੇਸ ਕੋਈ ਵੀ ਆਮ ਇਵੈਂਟ ਨਹੀਂ ਹੈ ਬਲਕਿ ਦੇਸ਼ ਦੇ ਉਸ ਵੱਡੇ ਮਿਸ਼ਨ ਦਾ ਹਿੱਸਾ ਹੈ ਜਿਸ ਵਿੱਚ ਰੋਬੋਟਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਦੁਨੀਆ ਦਾ ਬਾਦਸ਼ਾਹ ਬਣਨਾ ਚਾਹੁੰਦਾ ਹੈ। ਹਾਈਟੈਕ ਮਿਸ਼ਨਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਚੀਨ ਟੈਕਨਾਲੋਜੀ ਦੇ ਭਵਿੱਖ ਨੂੰ ਲੈ ਕੇ ਉਤਸ਼ਾਹ ਅਤੇ ਚਰਚਾ ਪੈਦਾ ਕਰਨਾ ਚਾਹੁੰਦਾ ਹੈ, ਹਲਾਂਕਿ ਸਾਰੇ ਐਕਪਰਟ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ।

ਓਰੇਗਨ ਸਟੇਟ ਯੂਨਿਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਰੋਬੋਟਿਕਸ ਪ੍ਰੋਫੇਸਰ ਐਲਨ ਫਰਨ ਦਾ ਮੰਨਣਾ ਹੈ ਕਿ ਇਹ ਈਵੈਂਟ ਅਸਲ ਵਿੱਚ ਏਆਈ ਦੀ ਬ੍ਰੇਕਥਰੂ ਨਾਲੋਂ ਜ਼ਿਆਦਾ ਹਾਰਡਵੇਅਰ ਦੀ ਟਾਲਰੇਂਸ ਪਾਵਰ ਨੂੰ ਦਿਖਾਉਂਦਾ ਹੈ। ਹਾਫ-ਮੈਰਾਥਨ ਦਰਅਸਲ ਹਾਰਡਵੇਅਰ ਐਡਵੈਂਚਰੇਂਸ ਦਾ ਸ਼ੋਅ ਹੈ।

ਚਾਈਨੀਜ਼ ਕੰਪਨੀਆਂ ਚੱਲਣ, ਦੌੜਨ, ਡਾਂਸ ਕਰਨ ਵਰਗੀ ਚੀਜ਼ਾਂ ਨੂੰ ਦਿਖਾਉਣ ਦੇ ਵਿੱਚ ਲੱਗੀਆਂ ਹੋਈਆਂ ਹਨ ਪਰ ਇਸ ਨਾਲ ਕਿਸੇ ਇੰਟੇਲੀਜੈਂਸ ਦੀ ਡੂੰਘਾਈ ਨਹੀਂ ਦਿਸਦੀ।

Related posts

ਆਯੁਰਵੇਦ ਦਾ ਗਿਆਨ: ਚੱਕਰ ਸੰਤੁਲਨ ਪ੍ਰਾਣਾਯਾਮ !

admin

ਅਧਿਆਪਕ ਦਿਵਸ ‘ਤੇ ਵਿਸ਼ੇਸ਼: ਸਮਾਜ ਨੂੰ ਦ੍ਰਿਸ਼ਟੀ ਅਤੇ ਦ੍ਰਿੜ ਇਰਾਦੇ ਨਾਲ ਬਦਲਣਾ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin