Articles

ਹਾਥੀਆਂ ਨੂੰ ਮਾਰਨ ਦਾ ਦਿੱਤਾ ਫਰਮਾਨ

ਹਾਥੀ ਦੀ ਵੱਧ ਰਹੀ ਅਬਾਦੀ ਤੋਂ ਪ੍ਰੇਸ਼ਾਨ ਇਸ ਅਫਰੀਕੀ ਦੇਸ਼ ਨੇ ਉਨ੍ਹਾਂ ਨੂੰ ਮਾਰਨ ਦੀ ਯੋਜਨਾ ਬਣਾਈ ਹੈ। ਅਫਰੀਕਾ ਦੇ ਇਸ ਸ਼ਹਿਰ ਨੇ ਹਾਥੀਆਂ ਨੂੰ ਮਾਰਨ ਲਈ ਇੱਕ ਨਿਲਾਮੀ ਪ੍ਰਕਿਰਿਆ ਦਾ ਪ੍ਰਬੰਧ ਕੀਤਾ ਹੈ। ਇੱਕ ਰਿਪੋਰਟ ਮੁਤਾਬਕ ਫਿਲਹਾਲ ਅਫਰੀਕਾ ਦੇ ਬੋਤਸਵਾਨਾ ਵਿੱਚ ਹਾਥੀਆਂ ਦੀ ਗਿਣਤੀ 1.30 ਲੱਖ ਤੋਂ ਵੱਧ ਹੈ।

ਇੱਥੇ ਅਕਸਰ ਹੀ ਲੋਕਾਂ ਨੂੰ ਜ਼ਿਆਦਾ ਹਾਥੀ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਥੀ ਕਰਕੇ ਮਨੁੱਖਾਂ ਨੂੰ ਹੋਣ ਵਾਲੀਆਂ ਮੁਸ਼ਕਲਾਂ ਦੇ ਕਾਰਨ ਸਰਕਾਰ ਨੇ ਉਨ੍ਹਾਂ ਨੂੰ ਮਾਰਨ ਦੇ ਆਦੇਸ਼ ਦਿੱਤੇ ਹਨ। ਹਾਥੀ ਨੂੰ ਮਾਰਨ ਦੀ ਕੀਮਤ ਵੀ ਲਗਾਈ ਗਈ ਹੈ। ਇਹ ਕੀਮਤ ਉਨ੍ਹਾਂ ਏਜੰਸੀਆਂ ਜਾਂ ਸੰਸਥਾਵਾਂ ਤੋਂ ਲਈ ਜਾਵੇਗੀ ਜੋ ਹਾਥੀ ਦਾ ਸ਼ਿਕਾਰ ਕਰਨਗੇ।

ਦਰਅਸਲਬੋਕਸਵਾਨਾ ਦੇ ਰਾਸ਼ਟਰਪਤੀ ਮੋਕਵਿਤਸੀ ਮਸੀਸੀ ਨੇ ਸਾਲ ਪਹਿਲਾਂ ਹਾਥੀਆਂ ਦੇ ਸ਼ਿਕਾਰ ਤੇ ਪਾਬੰਦੀ ਲਗਾਈ ਸੀ। ਹੁਣ ਇਸ ਨੂੰ ਵਾਪਸ ਲੈ ਲਿਆ ਗਿਆ ਹੈ। ਬੋਤਸਵਾਨਾ ਚ ਹਾਥੀਆਂ ਦੀ ਅਬਾਦੀ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਕਾਰਨ ਸਰਕਾਰ ਨੇ ਇੱਕ ਵਾਰ ਫਿਰ ਉਨ੍ਹਾਂ ਦੇ ਸ਼ਿਕਾਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਇਸ ਆਦੇਸ਼ ਤੋਂ ਬਾਅਦਸਰਕਾਰ ਏਜੰਸੀ ਜਾਂ ਸੰਸਥਾ ਨੂੰ 10-10 ਹਾਥੀਆਂ ਦਾ ਸ਼ਿਕਾਰ ਕਰਨ ਦੀ ਇਜ਼ਾਜਤ ਦੇਵੇਗੀ। ਇਨ੍ਹਾਂ ਸਾਰੇ ਅਦਾਰਿਆਂ ਜਾਂ ਏਜੰਸੀਆਂ ਨੂੰ 10 ਹਾਥੀਆਂ ਦੇ ਸ਼ਿਕਾਰ ਲਈ 12 ਲੱਖ ਰੁਪਏ ਦੇਣੇ ਪੈਣਗੇ। ਇਸ ਦਾ ਅਰਥ ਹੈ ਹਾਥੀ ਦੀ ਕੀਮਤ 1,20,000 ਲਗਾਈ ਗਈ ਹੈ। ਹਾਥੀ ਨੂੰ ਮਾਰਨ ਲਈ ਖੇਤਰ ਚੁਣੇ ਗਏ ਹਨ। ਇਨ੍ਹਾਂ ਚ ਸਭ ਤੋਂ ਵੱਧ ਹਾਥੀ ਹਨ।

Related posts

ਦਿਲਜੀਤ ਦੋਸਾਂਝ ਐਮੀ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

Keep The Fire Of Game Day To The Field !

admin