ਨਵੀਂ ਦਿੱਲੀ – ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖ਼ਾਨ ਆਪਣੀ ਅਦਾਕਾਰੀ ਨਾਲ ਸਭ ਨੂੰ ਦੀਵਾਨਾ ਬਣਾ ਲੈਂਦੇ ਹਨ। ਲੋਕ ਨਾ ਸਿਰਫ਼ ਸੈਫ ਅਲੀ ਖ਼ਾਨ ਦੀ ਅਦਾਕਾਰੀ ਦੇ ਦੀਵਾਨੇ ਹਨ ਸਗੋਂ ਉਨ੍ਹਾਂ ਦੀ ਸ਼ਖਸੀਅਤ ਵੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਸੈਫ ਅਲੀ ਖ਼ਾਨ ਨੇ ਆਪਣੇ ਕਰੀਅਰ ’ਚ ਦਿਲ ਚਾਹਤਾ ਹੈ, ਹਮ ਤੁਮ, ਓਮਕਾਰ ਵਰਗੀਆਂ ਫਿਲਮਾਂ ਕੀਤੀਆਂ ਹਨ। ਪਟੌਦੀ ਪਰਿਵਾਰ ਦੇ ਛੋਟੇ ਨਵਾਬ ਸੈਫ ਅਲੀ ਖ਼ਾਨ 16 ਅਗਸਤ 2022 ਨੂੰ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਸੈਫ ਅਲੀ ਖ਼ਾਨ ਦੀ ਲਵ ਲਾਈਫ ਅਤੇ ਉਨ੍ਹਾਂ ਦੀਆਂ ਨੈੱਟਵਰਥ ਫਿਲਮਾਂ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਫਿਲਮਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦੇ ਆਫਰ ਉਨ੍ਹਾਂ ਨੇ ਠੁਕਰਾ ਦਿੱਤੇ ਸਨ ਪਰ ਉਹੀ ਫਿਲਮਾਂ ਕਰ ਕੇ ਸਾਹਰੁਖ ਖ਼ਾਨ ਕਿੰਗ ਆਫ ਰੋਮਾਂਸ ਬਣ ਗਏ।
ਸੈਫ ਅਲੀ ਖ਼ਾਨ ਨੇ ਯਸ਼ ਚੋਪੜਾ ਦੀ ਇਸ ਵੱਡੀ ਫਿਲਮ ਦੀ ਠੁਕਰਾਈ ਸੀ ਪੇਸ਼ਕਸ਼
ਸ਼ਾਹਰੁਖ ਖਾਨ ਦੀ ਫਿਲਮ ‘ਡੀਡੀਐੱਲਜੇ’ ਹਿੰਦੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਅਤੇ ਸਫਲ ਫਿਲਮਾਂ ਵਿੱਚੋਂ ਇਕ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਯਸ਼ ਚੋਪੜਾ ਇਸ ਫਿਲਮ ’ਚ ਯਸ਼ ਚੋਪੜਾ ਕਾਜੋਲ ਨਾਲ ਸ਼ਾਹਰੁਖ਼ ਖ਼ਾਨ ਨੂੰ ਨਹੀਂ ਸਗੋਂ ਸੈਫ ਅਲੀ ਖ਼ਾਨ ਨੂੰ ਲੈਣਾ ਚਾਹੁੰਦੇ ਸਨ। ਦਰਅਸਲ ਇਸ ਫਿਲਮ ’ਚ ਯਸ਼ ਚੋਪੜਾ ਦੀ ਪਹਿਲੀ ਪਸੰਦ ਹਾਲੀਵੁੱਡ ਅਦਾਕਾਰ ਟਾਮ ਕਰੂਜ ਸੀ ਕਿਉਂਕਿ ਯਸ਼ ਚੋਪੜਾ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਵਿਚ ਅਮਰੀਕਨ-ਇੰਡੋ ਲਵ ਸਟੋਰੀ ਦਿਖਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਾ ਹੋ ਸਕਿਆ। ਇਸ ਤੋਂ ਬਾਅਦ ਯਸ਼ ਚੋਪੜਾ ਨੇ ਫਿਲਮ ਲਈ ਸੈਫ ਅਲੀ ਖ਼ਾਨ ਨਾਲ ਸੰਪਰਕ ਕੀਤਾ ਪਰ ਉਸ ਨੇ ਇਹ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਇਹ ਫਿਲਮ ਸਾਹਰੁਖ ਖ਼ਾਨ ਕੋਲ ਗਈ ਅਤੇ ਇਸ ਫਿਲਮ ਨੇ ਉਸ ਨੂੰ ਰੋਮਾਂਸ ਦਾ ਕਿੰਗ ਬਣਾ ਦਿੱਤਾ।
ਸਿਰਫ ਦਿਲ ਵਾਲੇ ਦੁਲਹਨੀਆ ਨਹੀਂ, ਇਨ੍ਹਾਂ ਸੁਪਰਹਿੱਟ ਫਿਲਮਾਂ ਦੀ ਵੀ ਠੁਕਰਾਈ ਪੇਸ਼ਕਸ਼
ਵੈਸੇ ਸੈਫ ਅਲੀ ਖ਼ਾਨ ਨੇ ਨਾ ਸਿਰਫ ਦਿਲ ਵਾਲੇ ਦੁਲਹਨੀਆ ਹੀ ਨਹੀਂ ਸਗੋਂ ਕਈ ਵੱਡੀਆਂ ਸੁਪਰਹਿੱਟ ਫਿਲਮਾਂ ਦੇ ਆਫਰ ਠੁਕਰਾਏ ਹਨ। ਸ਼ਾਹਰੁਖ ਖ਼ਾਨ ਦੀ ਫਿਲਮ ‘ਕੁਛ ਕੁਛ ਹੋਤਾ ਹੈ’ ’ਚ ਸਲਮਾਨ ਖਾਨ ਦੇ ਰੋਲ ਲਈ ਕਰਨ ਜੌਹਰ ਤਕ ਪਹੰੁਚ ਕੀਤੀ ਸੀ ਪਰ ਉਸ ਨੇ ਇਹ ਕਿਰਦਾਰ ਨਿਭਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਉਸ ਨੇ 2 ਸਟੇਟਸ, ਰੇਸ 3 ਅਤੇ ਜੁਗਲਬੰਦੀ ਵਰਗੀਆਂ ਫਿਲਮਾਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਸਾਲ 2022 ’ਚ ਇਨ੍ਹਾਂ ਦੋ ਵੱਡੀਆਂ ਫਿਲਮਾਂ ’ਚ ਨਜ਼ਰ ਆਉਣਗੇ ਸੈਫ ਅਲੀ ਖ਼ਾਨ
ਸੈਫ ਅਲੀ ਖ਼ਾਨ ਸਾਲ 2022 ’ਚ ਦੋ ਵੱਡੀਆਂ ਫਿਲਮਾਂ ’ਚ ਨਜ਼ਰ ਆਉਣ ਵਾਲੇ ਹਨ। ਉਹ ਫਿਲਮ ‘ਵਿਕਰਮ ਵੇਧਾ’ ਵਿਚ ਨਜ਼ਰ ਆਵੇਗਾ, ਜਿਸ ’ਚ ਉਨ੍ਹਾਂ ਨਾਲ ਪਹਿਲੀ ਵਾਰ ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਸਕ੍ਰੀਨ ਸਪੇਸ ਸ਼ੇਅਰ ਕਰਨਗੇ। ਫਿਲਮ ’ਚ ਸੈਫ ਅਲੀ ਖ਼ਾਨ ਵਿਕਰਮ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਪ੍ਰਭਾਸ ਤੇ ਕਿ੍ਰਤੀ ਸੈਨਨ ਸਟਾਰਰ ਫਿਲਮ ‘ਆਦਿ ਪੁਰਸ਼’ ’ਚ ਲੰਕੇਸ਼ ਦੀ ਭੂਮਿਕਾ ’ਚ ਨਜ਼ਰ ਆਵੇਗਾ।