ਬਹੁਤ ਸਾਰੇ ਲੋਕ ਇਸ ਫਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਤੁਹਾਨੂੰ ਸਾਰਿਆਂ ਨੂੰ ਹਰ ਰੋਜ਼ ਪਪੀਤੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਪਪੀਤਾ ਪੇਟ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪਪੀਤਾ ਚਿਹਰੇ ਲਈ ਵੀ ਕਿੰਨਾ ਸਿਹਤਮੰਦ ਹੈ? ਜੀ ਹਾਂ, ਪਪੀਤੇ ਵਿੱਚ ਮੌਜੂਦ ਕੁਝ ਤੱਤ ਸਕਿਨ ਨੂੰ ਸਿਹਤਮੰਦ, ਮੁਲਾਇਮ, ਦਾਗ ਰਹਿਤ ਅਤੇ ਚਮਕਦਾਰ ਬਣਾਉਂਦੇ ਹਨ।

ਚਿਹਰੇ ‘ਤੇ ਪਪੀਤਾ ਲਗਾਉਣ ਦੇ ਫਾਇਦੇ
ਸਕਿਨ ਕੇਅਰ ਰੁਟੀਨ ‘ਚ ਪਪੀਤੇ ਨੂੰ ਸ਼ਾਮਲ ਕਰਨ ਨਾਲ ਕਈ ਤਰ੍ਹਾਂ ਦੀਆਂ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਇਸ ‘ਚ ਪਪੈਨ ਐਂਜ਼ਾਈਮ ਹੁੰਦਾ ਹੈ, ਜੋ ਸਕਿਨ ਨੂੰ ਸਿਹਤਮੰਦ ਰੱਖਦਾ ਹੈ। ਇਹ ਕੋਲੇਜਨ ਦੇ ਪੱਧਰ ਨੂੰ ਵਧਾਉਂਦਾ ਹੈ। ਤੁਹਾਡੀ ਸਕਿਨ ਲੰਬੇ ਸਮੇਂ ਤੱਕ ਜਵਾਨ ਰਹਿੰਦੀ ਹੈ। ਝੁਰੜੀਆਂ, ਪਿਗਮੈਂਟੇਸ਼ਨ, ਟੈਨਿੰਗ ਆਦਿ ਸਮੱਸਿਆਵਾਂ ਦੂਰ ਹੁੰਦੀਆਂ ਹਨ। ਪਪੀਤੇ ਦਾ ਫੇਸ ਪੈਕ ਚਿਹਰੇ ‘ਤੇ ਲਗਾਉਣ ਨਾਲ ਸਕਿਨ ਬਹੁਤ ਮੁਲਾਇਮ ਅਤੇ ਮਖਮਲੀ ਹੋ ਜਾਂਦੀ ਹੈ।
ਚਿਹਰੇ ‘ਤੇ ਪਪੀਤੇ ਦੀ ਵਰਤੋਂ ਕਿਵੇਂ ਕਰੀਏ, ਆਓ ਜਾਣਦੇ ਹਾਂ: ਤੁਸੀਂ 5 ਤਰੀਕਿਆਂ ਨਾਲ ਪਪੀਤੇ ਦਾ ਫੇਸਪੈਕ ਬਣਾ ਸਕਦੇ ਹੋ
- ਕੁਝ ਪੱਕੇ ਹੋਏ ਪਪੀਤੇ ਦਾ ਪਲਪ ਲਓ। ਇਸ ਨੂੰ ਮਿਕਸਰ ‘ਚ ਪਾ ਕੇ ਪੇਸਟ ਬਣਾ ਲਓ। ਹੁਣ ਇਸ ‘ਚ ਦੁੱਧ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ ਅਤੇ 15 ਮਿੰਟ ਲਈ ਛੱਡ ਦਿਓ। ਇਸ ਨਾਲ ਧੱਬੇ, ਜ਼ਖ਼ਮ, ਫੋੜੇ ਅਤੇ ਕੋਈ ਵੀ ਸੱਟ ਜਲਦੀ ਠੀਕ ਹੋ ਜਾਂਦੀ ਹੈ। ਪਪੀਤੇ ‘ਚ ਮੌਜੂਦ ਵਿਟਾਮਿਨ ਸੀ ਸਕਿਨ ‘ਚ ਜ਼ਿਆਦਾ ਮੇਲਾਨਿਨ ਦੇ ਨਿਰਮਾਣ ਨੂੰ ਕੰਟਰੋਲ ਕਰਦਾ ਹੈ। ਸਕਿਨ ਦੀ ਚਮਕ ਵਧਦੀ ਹੈ। ਐਂਟੀ-ਫੰਗਲ, ਐਂਟੀ-ਬੈਕਟੀਰੀਅਲ ਤੱਤ ਸਕਿਨ ਦੀ ਇਨਫੈਕਸ਼ਨ ਤੋਂ ਬਚਾਉਂਦੇ ਹਨ।
- ਪੱਕੇ ਹੋਏ ਪਪੀਤੇ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਹੁਣ ਇਸ ‘ਚ ਅੱਧਾ ਚੱਮਚ ਸ਼ਹਿਦ ਮਿਲਾਓ। ਇਸ ਨੂੰ ਚਿਹਰੇ ਅਤੇ ਗਰਦਨ ‘ਤੇ ਚੰਗੀ ਤਰ੍ਹਾਂ ਲਗਾਓ ਅਤੇ 15 ਮਿੰਟ ਲਈ ਛੱਡ ਦਿਓ। ਫਿਰ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਅਤੇ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਸਕਿਨ ਚਮਕਦਾਰ ਅਤੇ ਮੁਲਾਇਮ ਹੋ ਜਾਵੇਗੀ। ਪਪੀਤਾ ਡੈੱਡ ਸਕਿਨ ਸੈਲਸ ਨੂੰ ਦੂਰ ਕਰਨ ‘ਚ ਵੀ ਫਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਵਿਟਾਮਿਨ ਏ, ਸੀ ਅਤੇ ਈ ਸਕਿਨ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ।
- ਕੁਝ ਪੱਕੇ ਹੋਏ ਪਪੀਤੇ ਦੇ ਟੁਕੜਿਆਂ ਨੂੰ ਮੈਸ਼ ਕਰੋ ਅਤੇ ਇੱਕ ਕਟੋਰੇ ਵਿੱਚ ਪਾਓ। ਹੁਣ ਇਸ ‘ਚ ਇਕ ਚਮਚ ਮੁਲਤਾਨੀ ਮਿੱਟੀ ਪਾ ਕੇ ਮਿਕਸ ਕਰ ਲਓ। ਇਸ ਫੇਸ ਪੈਕ ਨੂੰ ਚਿਹਰੇ ‘ਤੇ ਲਗਾਓ ਅਤੇ 20 ਮਿੰਟ ਤੱਕ ਲਗਾ ਕੇ ਸੁੱਕਣ ਦਿਓ। ਠੰਡੇ ਪਾਣੀ ਨਾਲ ਚਿਹਰਾ ਸਾਫ਼ ਕਰੋ। ਇਹ ਫੇਸ ਪੈਕ ਚਿਹਰੇ ‘ਤੇ ਨਿਖਾਰ ਲਿਆਵੇਗਾ। ਟੈਨਿੰਗ ਅਤੇ ਪਿਗਮੈਂਟੇਸ਼ਨ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਨਾਲ ਸਕਿਨ ਦੀ ਡੀਪ ਕਲੀਨਿੰਗ ਅਤੇ ਸਫਾਈ ਵੀ ਹੁੰਦੀ ਹੈ।
- ਪਪੀਤੇ ਦੇ ਪੇਸਟ ‘ਚ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ‘ਤੇ ਲਗਾਉਣ ਨਾਲ ਵੀ ਸਕਿਨ ਸਿਹਤਮੰਦ ਰਹਿੰਦੀ ਹੈ। ਇਸ ਨਾਲ ਸਕਿਨ ਸਾਫ਼ ਹੋ ਜਾਂਦੀ ਹੈ। ਸਕਿਨ ਵਿੱਚ ਸੁਧਾਰ ਹੁੰਦਾ ਹੈ। ਨਿੰਬੂ ‘ਚ ਮੌਜੂਦ ਵਿਟਾਮਿਨ ਸੀ ਸਕਿਨ ‘ਤੇ ਇੰਝ ਕੰਮ ਕਰਦਾ ਹੈ ਕਿ ਇਸ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ।
- ਜੇਕਰ ਤੁਹਾਡੇ ਕੋਲ ਸ਼ਹਿਦ ਨਹੀਂ ਹੈ ਤਾਂ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਪਪੀਤੇ ਨੂੰ ਮੈਸ਼ ਕਰ ਕੇ ਇਸ ਵਿਚ ਦਹੀਂ ਵੀ ਮਿਲਾ ਸਕਦੇ ਹੋ ਅਤੇ ਇਸ ਨੂੰ ਫੇਸ ਪੈਕ ਦੇ ਰੂਪ ਵਿਚ ਆਪਣੇ ਚਿਹਰੇ ‘ਤੇ ਲਗਾ ਸਕਦੇ ਹੋ। ਇਹ ਸਕਿਨ ਨੂੰ ਟੋਨ ਕਰੇਗਾ ਅਤੇ ਇਸ ਨੂੰ ਚਮਕਦਾਰ ਬਣਾ ਦੇਵੇਗਾ।