ਨਵੀਂ ਦਿੱਲੀ – ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਿੱਥੇ ਐਤਵਾਰ ਨੂੰ ਉਸ ਨੂੰ ਦੇਸ਼ ਨਾ ਛੱਡਣ ਦੀ ਸਲਾਹ ਦੇ ਕੇ ਮੁੰਬਈ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਹੁਣ ਖ਼ਬਰ ਆ ਰਹੀ ਹੈ ਕਿ ਕਨਮੈਨ ਮਨੀ ਲਾਂਡਰਿੰਗ ਮਾਮਲੇ ‘ਚ ਸਖ਼ਤੀ ਤੋਂ ਬਾਅਦ ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖਾਨ ਉਨ੍ਹਾਂ ਨੂੰ ਆਪਣੇ ਗਰੁੱਪ ‘ਦ-ਬੈਂਗ’ ਤੋਂ ਹਟਾਉਣ ਬਾਰੇ ਸੋਚ ਰਹੇ ਹਨ।
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਦੇ ਅਨੁਸਾਰ, ਨਵੇਂ ਘਟਨਾਕ੍ਰਮ ਦੇ ਮੱਦੇਨਜ਼ਰ ਅਦਾਕਾਰਾ ਦੇ ਵਿਦੇਸ਼ ਯਾਤਰਾ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਖ਼ਬਰਾਂ ‘ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੈਕਲੀਨ ਮੁਸੀਬਤ ‘ਚ ਹੈ। ਉਸ ਨੂੰ ਆਉਣ ਵਾਲੇ ਹਫ਼ਤਿਆਂ ‘ਚ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਕਈ ਵਾਰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ ਅਤੇ ਉਸ ‘ਤੇ ਮੁੰਬਈ ਤੋਂ ਬਾਹਰ ਘੁੰਮਣ ‘ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।