
ਤੁਸੀਂ ਆਇਨੇ ਵਿੱਚ ਆਪਣਾ ਜੋ ਸਰੀਰ ਦੇਖਦੇ ਹੋ, ਉਹ ਸਿਰਫ਼ ਤੁਹਾਡੇ ਪੰਜਵੇਂ ਹਿੱਸੇ ਦੀ ਇੱਕ ਝਲਕ ਹੈ। ਅਸਲ ਵਿੱਚ, ਤੁਹਾਡੀ ਹੋਂਦ ਖੁੱਲੀ ਅੱਖ ਨਾਲ ਦਿਖਾਈ ਦੇਣ ਵਾਲੇ ਸਰੀਰ ਤੋਂ ਕਿਤੇ ਵੱਧ ਵਿਸ਼ਾਲ ਅਤੇ ਗਹਿਰੀ ਹੈ।
ਜਿਵੇਂ ਕਿ ਸ੍ਰਿਸ਼ਟੀ ਵਿੱਚ ਹਰ ਚੀਜ਼ ਪਰਤਾਂ ਵਿੱਚ ਮੌਜੂਦ ਹੁੰਦੀ ਹੈ, ਜਿਵੇਂ ਕਿ ਦਰੱਖਤ, ਧਰਤੀ, ਵਾਯੂਮੰਡਲ, ਪਿਆਜ਼, ਉਸੇ ਤਰ੍ਹਾਂ ਸਾਡਾ ਸਰੀਰ ਵੀ ਪਰਤਾਂ ਦਾ ਬਣਿਆ ਹੋਇਆ ਹੈ।
ਅਸੀਂ ਇਸ ਸਮੇਂ ਸਿਰਫ਼ ਉਸ ਪਰਤ ‘ਤੇ ਧਿਆਨ ਦੇਵਾਂਗੇ ਜੋ ਸਾਡੇ ਭੌਤਿਕ ਸਰੀਰ ਦੇ ਤੁਰੰਤ ਆਲੇ-ਦੁਆਲੇ ਹੁੰਦੀ ਹੈ, ਜਿਸਨੂੰ ਈਥਰਿਕ ਪਰਤ, ਔਰਾ ਜਾਂ ਪ੍ਰਾਣਮਯ ਕੋਸ਼ ਆਖਿਆ ਜਾਂਦਾ ਹੈ। ਇਹ ਪਰਤ ਸਾਡੇ ਭੌਤਿਕ ਸਰੀਰ ਨੂੰ ਨਿਯੰਤ੍ਰਿਤ ਕਰਦੀ ਹੈ, ਅਤੇ ਇਸ ਪਰਤ ਰਾਹੀਂ ਹੀ ਕੋਈ ਦੂਰਦਰਸ਼ੀ (Clairvoyant) ਤੁਹਾਡੇ ਸਰੀਰ ਦੀ ਸਥਿਤੀ ਦਾ ਮੁਲਾਂਕਣ ਕਰਦਾ ਹੈ।
ਸਾਡਾ ਸਰੀਰ ਪ੍ਰਾਣ ‘ਤੇ ਚੱਲਦਾ ਹੈ – ਉਹ ਜੀਵਨ ਸ਼ਕਤੀ ਜਿਸ ਨਾਲ ਸਾਡਾ ਅਸਤੀਤਵ ਤੇ ਪੂਰੀ ਸ੍ਰਿਸ਼ਟੀ ਚੱਲ ਰਹੀ ਹੈ। ਪ੍ਰਾਣ ਤੋਂ ਬਿਨਾਂ, ਨਾ ਅਸੀਂ ਰਹਿ ਸਕਦੇ ਹਾਂ, ਨਾ ਹੀ ਹੋਰ ਕੁਝ। ਪਰ ਪ੍ਰਾਣ ਕੀ ਹੈ?
ਆਓ ਇਸ ਨੂੰ ਇੱਕ ਛੋਟੇ ਜਿਹੇ ਪ੍ਰਯੋਗ ਨਾਲ ਸਮਝੀਏ:
ਅੱਖਾਂ ਬੰਦ ਕਰਕੇ ਇੱਕ ਆਰਾਮਦਾਇਕ ਸਥਿਤੀ ਵਿੱਚ ਬੈਠੋ। ਆਪਣੇ ਹੱਥਾਂ ਨੂੰ ਆਪਸ ਵਿੱਚ ਰਗੜੋ ਅਤੇ ਉਨ੍ਹਾਂ ਨੂੰ ਆਪਣੀ ਧੁੰਨੀ ਦੇ ਪੱਧਰ ‘ਤੇ ਇੱਕ ਦੂਜੇ ਦੇ ਸਾਹਮਣੇ ਰੱਖੋ। ਆਪਣੇ ਸਰੀਰ ਅਤੇ ਹਥੇਲੀਆਂ ਨੂੰ, ਢਿੱਲਾ ਛੱਡ ਦਿਓ। ਕਿਉਂਕਿ ਜੋ ਅਸੀਂ ਅਨੁਭਵ ਕਰਣ ਜਾ ਰਹੇ ਹਾਂ, ਉਹ ਬਹੁਤ ਸੂਖਮ ਹੈ।
ਆਪਣੇ ਧਿਆਨ ਨੂੰ ਹੱਥਾਂ ਦੇ ਕੇਂਦਰ ‘ਤੇ ਲਿਆਓ ਅਤੇ ਧਿਆਨ ਨੂੰ ਉੱਥੇ ਰੱਖਦੇ ਹੋਏ ਆਪਣੇ ਹੱਥਾਂ ਨੂੰ ਵੱਖ ਕਰੋ ਅਤੇ ਫਿਰ ਹੌਲੀ-ਹੌਲੀ ਇੱਕ ਦੂਜੇ ਦੇ ਨੇੜੇ ਲਿਆਓ। ਉਸ ਸੂਖਮ ਅਹਿਸਾਸ ਪ੍ਰਤੀ ਜਾਗਰੂਕ ਰਹੋ ਜੋ ਤੁਸੀਂ ਆਪਣੇ ਹੱਥਾਂ ਦੇ ਵਿਚਕਾਰ ਮਹਿਸੂਸ ਕਰ ਸਕਦੇ ਹੋ।
ਹਥੇਲੀਆਂ ਨੂੰ ਬਸ ਇੰਨਾ ਕਰੀਬ ਲਿਆਓ ਕਿ ਉਹ ਛੂਹਣ ਨਾ ਲੱਗਣ। ਇਸ ਪ੍ਰਕਿਰਿਆ ਨੂੰ ਕੁਝ ਵਾਰ ਦੁਹਰਾਓ। ਆਪਣੇ ਹੱਥਾਂ ਦੇ ਕੇਂਦਰ ‘ਤੇ ਜੋ ਵੀ ਅਹਿਸਾਸ ਤੁਸੀਂ ਮਹਿਸੂਸ ਕਰਦੇ ਹੋ, ਉਸ ਨੂੰ ਮਾਨਸਿਕ ਤੌਰ ‘ਤੇ ਨੋਟ ਕਰੋ।
ਹੁਣ ਲਈ, ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਤੁਸੀਂ ਜੋ ਅਨੁਭਵ ਕੀਤਾ ਹੈ, ਉਹ ਤੁਹਾਡਾ ਆਪਣਾ ਆਪ ਹੈ, ਜਿਸ ਤਰ੍ਹਾਂ ਅਸੀਂ ਭੌਤਿਕ ਸਰੀਰ ਤੋਂ ਪਰ੍ਹੇ ਮੌਜੂਦ ਹਾਂ। ਇਹ ਹੀ ਪ੍ਰਾਣ ਹੈ।
ਸਾਨੂੰ ਅਕਸਰ ਮਹਾਨ ਯੋਗੀਆਂ ਜਾਂ ਉੱਚ ਆਤਮਿਕ ਪੱਧਰ ਵਾਲਿਆਂ ਦੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਦੇ ਸਿਰ ਦੇ ਆਲੇ-ਦੁਆਲੇ ਸੁਨਹਿਰੀ ਚਮਕ ਹੁੰਦੀ ਹੈ ਅਤੇ ਸਰੀਰ ਦੇ ਆਲੇ-ਦੁਆਲੇ ਇਕ ਕੋਮਲ ਚਿੱਟੀ ਪਰਤ। ਇਹੀ ਪ੍ਰਾਣਮਯ ਕੋਸ਼ ਹੈ – ਉਹੀ ਪਰਤ ਜਿਸਦਾ ਤੁਸੀਂ ਹੁਣੇ-ਹੁਣੇ ਅਨੁਭਵ ਕੀਤਾ।
ਧਿਆਨ ਆਸ਼ਰਮ ਵਿੱਚ ਅਜਿਹੇ ਸਾਧਕ ਹਨ ਜਿਨ੍ਹਾਂ ਨੂੰ ਅਧਿਆਤਮਕ ਉਪਚਾਰ (Spiritual Healing) ਦੀਆਂ ਸਿੱਧੀਆਂ ਪ੍ਰਾਪਤ ਹਨ। ਉਹ ਆਪਣੇ ਚੇਤਨ ਮਨ ਰਾਹੀਂ ਈਥਰਿਕ ਪਰਤ ਤੱਕ ਪਹੁੰਚ ਕਰਕੇ ਭੌਤਿਕ ਸਰੀਰ ਵਿੱਚ ਬਦਲਾਵ ਲਿਆਉਂਦੇ ਹਨ। ਪਰ ਇਹ ਉੱਚ ਪੱਧਰੀ ਅਭਿਆਸ ਹਨ ਜੋ ਸਿਰਫ਼ ਉਨ੍ਹਾਂ ਨੂੰ ਦਿੱਤੇ ਜਾਂਦੇ ਹਨ ਜੋ ਨਿਯਮਤ ਕਿਰਿਆ, ਸੇਵਾ ਅਤੇ ਦਾਨ ਰਾਹੀਂ ਆਪਣੇ ਸਰੀਰ ਨੂੰ ਸੰਤੁਲਨ ਵਿੱਚ ਲਿਆਉਂਦੇ ਹਨ।
- ਅਸ਼ਵਿਨੀ ਗੁਰੂਜੀ ਧਿਆਨ ਫਾਊਂਡੇਸ਼ਨ ਦੇ ਮਾਰਗਦਰਸ਼ਕ ਹਨ ਅਤੇ ਵੇਦਿਕ ਵਿਗਿਆਨਾਂ ਦੇ ਪ੍ਰਮਾਣਿਤ ਗਿਆਨੀ ਹਨ। ਉਨ੍ਹਾਂ ਦੀ ਕਿਤਾਬ “ਸਨਾਤਨ ਕ੍ਰਿਆ: ਦਿ ਏਜਲੈੱਸ ਡਾਇਮੇਨਸ਼ਨ” ਵ੍ਰਿਧਾਵਸਥਾ-ਰੋਧਕ ਵਿਗਿਆਨ ‘ਤੇ ਇੱਕ ਪ੍ਰਸਿੱਧ ਗ੍ਰੰਥ ਹੈ।
ਹੋਰ ਜਾਣਕਾਰੀ ਲਈ: www.dhyanfoundation.com