Articles

ਉਂਗਲੀ ਲਾਉਣ ਵਾਲ਼ਾ ਭੁੱਲ ਗਿਆ ?

ਸੋਸ਼ਲ ਮੀਡ੍ਹੀਏ ‘ਤੇ ਨਜ਼ਰ ਮਾਰ ਲਉ ਹੁਣ ਬਹੁਤੇ ਸਿੱਖ-ਦਰਸ਼ਕਾਂ ਨੂੰ ਵੀ ‘ਧੁੰਮਾਂ-ਧਾਮੀ-ਗੜਗੱਜ-ਢੱਡਰੀਆਂ’ ਹੀ ਦਿਖਾਈ ਦਿੰਦੇ ਹਨ ‘ਉੰਗਲ਼ੀ ਲਾਉਣ ਵਾਲ਼ਾ’ ਦਿਸਦਾ ਨਹੀਂ ਜਾਪਦਾ।
ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਬੜੀ ਪੁਰਾਣੀ ਕਹਾਣੀ ਹੈ ਇੱਕ ਹੱਟੀ ਦੀ ਕੰਧ ਉੱਤੇ ਸੀਰੇ ਦੀ ਉੰਗਲ਼ੀ ਲਾਉਣ ਵਾਲ਼ੇ ਭਦਰ ਪੁਰਸ਼ ਦੀ! ਉਹ ਵਿਹਲੜ ਤੁਰਦਾ ਫਿਰਦਾ ਐਵੇਂ ਪਿੰਡ ਦੀ ਹੱਟੀ ‘ਚ ਜਾ ਵੜਿਆ ਤੇ ਉੱਥੇ ਪਏ ਸੀਰੇ ਵਾਲੇ ਪੀਪੇ ਵਿਚ ਉੰਗਲ਼ੀ ਲਬੇੜ ਕੇ ‘ਆਹ ਕਿਆ ਐ ?’ ਕਹਿੰਦਿਆਂ ਹੋਇਆਂ ਲਿੱਬੜੀ ਉੰਗਲ਼ ਕੰਧ ਨਾਲ ਪੂੰਝ ਦਿੱਤੀ…. ਕੰਧ ‘ਤੇ ਲੱਗੇ ਸੀਰੇ ਉੱਤੇ ਮੱਖੀਆਂ ਬਹਿ ਗਈਆਂ।
….ਮੱਖੀਆਂ ਖਾਣ ਇਕ ਕਿਰਲੀ ਆ ਗਈ…. ਕਿਰਲੀ ਨੂੰ ਪੈ ਨਿੱਕਲ਼ੀ ਹੱਟੀ ਵਾਲ਼ੇ ਦੀ ਪਾਲ਼ਤੂ ਬਿੱਲੀ….. ਬਿੱਲੀ ‘ਤੇ ਟੁੱਟ ਕੇ ਪੈ ਗਿਆ ਹੱਟੀ ਉੱਤੇ ਅਚਾਨਕ ਆਇਆ ਇਕ ਗਾਹਕ ਦਾ ਕੁੱਤਾ !
ਖਿਝੀ ਹੋਈ ਬਿੱਲੀ ਜਦ ਲੱਗੀ ਕੁੱਤੇ ਦੀਆਂ ਅੱਖਾਂ ‘ਤੇ ਆਪਣੇ ਤਿੱਖੇ ਨੌਹਾਂ ਦੀ ਝਪਟ ਮਾਰਨ ਤਾਂ ਕੁੱਤੇ ਵਾਲ਼ੇ ਗਾਹਕ ਨੇ ਬਿੱਲੀ ਦੇ ਸੋਟਾ ਮਾਰਿਆ। ਸਿਰ ‘ਚ ਸੱਟ ਵੱਜਣ ਕਰਕੇ ਬਿੱਲੀ ਮਰ ਗਈ !
ਪਾਲ਼ਤੂ ਬਿੱਲੀ ਮਰੀ ਦੇਖ ਕੇ ਹੱਟੀ ਵਾਲ਼ਾ ਉੱਠ ਕੇ ਕੁੱਤੇ ਵਾਲ਼ੇ ਗਾਹਕ ਦੇ ਗਲ਼ ਪੈ ਗਿਆ ! ਉਹ ਦੋਏ ਜਣੇ ਲੜਦੇ ਝਗੜਦੇ ਗੁੱਥਮ-ਗੁੱਥਾ ਹੋਈ ਗਏ…..!
ਪਰ ਉੰਗਲ਼ੀ ਲਾਉਣ ਵਾਲ਼ਾ ‘ਸ੍ਰੀ ਮਾਨ’ ਅਰਾਮ ਨਾਲ ਆਪਦੇ ਘਰੇ ਜਾ ਬੈਠਾ !
ਐਨ੍ਹ ਇਹੋ ਕੁੱਝ ਅਜ ਕਲ ਪੰਥਕ ਕੇਂਦਰ ਵਿਚ ਹੋ ਰਿਹਾ ਐ….! ਢੱਡਰੀਆਂ-ਗੜਗੱਜ-ਧੁੰਮਾਂ-ਧਾਮੀ ਹੁਣਾ ਦੀ ਆਪਸ ‘ਚ ਖਹਿਬਾਜੀ ਚੱਲ ਰਹੀ ਹੈ ਪਰ ਇਸ ਸਾਰੇ ਪੁਆੜੇ ਦੀ ਜੜ੍ਹ ‘ਭਰਦਾਨ’ ਆਪਦੇ ਘਰੇ ਬੈਠਾ ਅਰਾਮ ਫੁਰਮਾ ਰਿਹਾ ਐ !
ਸੋਸ਼ਲ ਮੀਡ੍ਹੀਏ ‘ਤੇ ਨਜ਼ਰ ਮਾਰ ਲਉ ਹੁਣ ਬਹੁਤੇ ਸਿੱਖ-ਦਰਸ਼ਕਾਂ ਨੂੰ ਵੀ ‘ਧੁੰਮਾਂ-ਧਾਮੀ-ਗੜਗੱਜ-ਢੱਡਰੀਆਂ’ ਹੀ ਦਿਖਾਈ ਦਿੰਦੇ ਹਨ ‘ਉੰਗਲ਼ੀ ਲਾਉਣ ਵਾਲ਼ਾ’ ਦਿਸਦਾ ਨਹੀਂ ਜਾਪਦਾ !
ਸਿੰਘ ਜੀ ਕਿਤੇ ਸੇਹ ਦੇ ਤੱਕਲ਼ੇ ਨੂੰ ਭੁੱਲ ਨਾ ਜਾਇਉ

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

admin

Sussan Ley Extends Thai Pongal 2026 Greetings to Tamil Community

admin

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !

admin