ਨਵੀਂ ਦਿੱਲੀ – ਮਿਸ ਵਰਲਡ ਅਤੇ ਮਿਸ ਯੂਨੀਵਰਸ ਵਰਗੇ ਬਿਊਟੀ ਪੇਜੈਂਟ ਤੋਂ ਬਾਅਦ ਹੁਣ ਦੁਨੀਆਂ ਦਾ ਪਹਿਲਾ ਏਆਈ ਬਿਊਟੀ ਪੇਜੈਂਟ ਹੋਣ ਜਾ ਰਿਹਾ ਹੈ।ਫੋਰਬਸ ਦੀ ਰਿਪੋਰਟ ਅਨੁਸਾਰ, ਏਆਈ ਮਾਡਲਾਂ ਵਿੱਚ ਇਹ ਮੁਕਾਬਲਾ ਬਿ੍ਰਟੇਨ ਦੀ ਫੈਨਵਿਊ ਕੰਪਨੀ ਦੁਆਰਾ ਵਰਲਡ ਏਆਈ ਕ੍ਰਿਏਟਰ ਐਵਾਰਡਸ (ਡਬਲਯੂਏਆਈਸੀਏ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।ਦੋ ਏਆਈ ਜੱਜਾਂ ਤੋਂ ਇਲਾਵਾ, ਪੀਆਰ ਸਲਾਹਕਾਰ ਐਂਡਰਿਊ ਬਲੋਚ ਅਤੇ ਕਾਰੋਬਾਰੀ ਸੈਲੀ ਐਨ-ਫਾਵਸੇਟ ਵੀ ਇਸ ਮੁਕਾਬਲੇ ਵਿੱਚ ਜੱਜ ਵਜੋਂ ਮੌਜੂਦ ਹੋਣਗੇ। ਪ੍ਰਤੀਯੋਗਿਤਾ ਦੇ ਪਹਿਲੇ ਪੜਾਅ ਵਿੱਚ, 1500 ਪ੍ਰਤੀਭਾਗੀਆਂ ਵਿੱਚੋਂ ਚੋਟੀ ਦੇ 10 ਮਾਡਲਾਂ ਦੀ ਚੋਣ ਕੀਤੀ ਗਈ ਹੈ। ਹੁਣ ਪਹਿਲੀਆਂ 3 ਪੁਜ਼ੀਸ਼ਨਾਂ ਜਿੱਤਣ ਵਾਲੇ ਮਾਡਲਾਂ ਨੂੰ ਇਨਾਮ ਦਿੱਤਾ ਜਾਵੇਗਾ।10.84 ਲੱਖ ਰੁਪਏ ਤੋਂ ਇਲਾਵਾ ਮਿਸ ਏਆਈ ਬਣਨ ਵਾਲੀ ਮਾਡਲ ਨੂੰ ਜਨ ਸੰਪਰਕ ਲਈ 4.17 ਲੱਖ ਰੁਪਏ ਦਿੱਤੇ ਜਾਣਗੇ। ਭਾਰਤ ਦੀ ਏਆਈ ਮਾਡਲ ਜ਼ਾਰਾ ਸ਼ਤਾਵਰੀ ਵੀ ਮੁਕਾਬਲੇ ਦੇ ਸਿਖਰਲੇ 10 ਪ੍ਰਤੀਭਾਗੀਆਂ ਵਿੱਚ ਸ਼ਾਮਿਲ ਹੈ। ਜ਼ਾਰਾ ਨੂੰ ਇੱਕ ਮੋਬਾਈਲ ਐਡ ਏਜੰਸੀ ਦੇ ਸਹਿ-ਸੰਸਥਾਪਕ ਰਾਹੁਲ ਚੌਧਰੀ ਦੁਆਰਾ ਬਣਾਇਆ ਗਿਆ ਸੀ।ਜ਼ਾਰਾ ਇੱਕ ਸਿਹਤ ਅਤੇ ਤੰਦਰੁਸਤੀ ਪ੍ਰਭਾਵਕ ਹੈ। ਉਸ ਦਾ ਇੱਕ ਸੋਸ਼ਲ ਮੀਡੀਆ ਪੇਜ ਵੀ ਹੈ, ਜਿੱਥੇ ਉਹ ਸਿਹਤ ਅਤੇ ਫੈਸ਼ਨ ਨਾਲ ਸਬੰਧਤ ਟਿਪਸ ਦਿੰਦੀ ਰਹਿੰਦੀ ਹੈ। ਇੰਸਟਾਗ੍ਰਾਮ ‘ਤੇ ਉਸ ਦੇ 8 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਆਪਣੀਆਂ ਜਿ<ਆਦਾਤਰ ਤਸਵੀਰਾਂ ‘ਚ ਜ਼ਾਰਾ ਯੋਗਾ ਦੇ ਨਾਲ-ਨਾਲ ਸਿਹਤਮੰਦ ਖਾਣ-ਪੀਣ ਦੀਆਂ ਗੱਲਾਂ ਦੱਸ ਰਹੀ ਹੈ। ਜ਼ਾਰਾ ਇਸ ਸੁੰਦਰਤਾ ਏਜੰਟ ਵਿੱਚ ਏਸ਼ੀਆ ਤੋਂ ਚੁਣੇ ਗਏ 2 ਮਾਡਲਾਂ ਵਿੱਚੋਂ ਇੱਕ ਹੈ।