ਮੁੰਬਈ – ਤਿ੍ਰਪਤੀ ਡਿਮਰੀ ਸੰਦੀਪ ਰੈੱਡੀ ਵਾਂਗਾ ਵਲੋਂ ਨਿਰਦੇਸ਼ਿਤ ‘ਐਨੀਮਲ’ ਦੀ ਰਿਲੀਜ਼ ਤੋਂ ਬਾਅਦ ਤੋਂ ਹੀ ਕਾਫ਼ੀ ਸੁਰਖ਼ੀਆਂ ਬਟੋਰ ਰਹੀ ਹੈ। ਫ਼ਿਲਮ ’ਚ ਰਣਬੀਰ ਕਪੂਰ ਨਾਲ ਉਸ ਦੀ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਨੇ ਆਖਿਰਕਾਰ ਉਸ ਨੂੰ ਬਾਲੀਵੁੱਡ ’ਚ ਪਛਾਣ ਦਿਵਾਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਫ਼ਿਲਮ ’ਚ ‘ਜ਼ੋਇਆ’ ਦਾ ਕਿਰਦਾਰ ਨਿਭਾਉਣ ਲਈ ਅਦਾਕਾਰਾ ਨੇ ਕਿੰਨੀ ਫ਼ੀਸ ਲਈ ਸੀ? ‘ਐਨੀਮਲ’ ਨੇ ਤਿ੍ਰਪਤੀ ਡਿਮਰੀ ਦੀ ਕਿਸਮਤ ਰਾਤੋਂ-ਰਾਤ ਰੌਸ਼ਨ ਕਰ ਦਿੱਤੀ ਹੈ। ਫ਼ਿਲਮ ’ਚ ਅਦਾਕਾਰਾ ਨੇ ਰਣਬੀਰ ਕਪੂਰ ਨਾਲ ਬੇਹੱਦ ਇੰਟੀਮੇਟ ਸੀਨਜ਼ ਦਿੱਤੇ ਹਨ। ਤਿ੍ਰਪਤੀ ਨੂੰ ਇੰਨੀ ਪ੍ਰਸਿੱਧੀ ਮਿਲ ਰਹੀ ਹੈ ਕਿ ਉਹ ਨੈਸ਼ਨਲ ਕ੍ਰਸ਼ ਬਣ ਗਈ ਹੈ। ਅਦਾਕਾਰਾ ਵਲੋਂ ‘ਐਨੀਮਲ’ ਲਈ ਕਿੰਨੀ ਫ਼ੀਸ ਲਈ ਗਈ ਸੀ, ਇਸ ਦਾ ਵੀ ਖ਼ੁਲਾਸਾ ਹੋਇਆ ਹੈ। ਦਰਅਸਲ ਲਾਈਫਸਟਾਈਲ ਏਸ਼ੀਆ ਦੀ ਰਿਪੋਰਟ ਮੁਤਾਬਕ ਤਿ੍ਰਪਤੀ ਨੇ ‘ਐਨੀਮਲ’ ’ਚ ਆਪਣੇ ਕਿਰਦਾਰ ‘ਜ਼ੋਇਆ’ ਲਈ 40 ਲੱਖ ਰੁਪਏ ਫ਼ੀਸ ਲਈ ਸੀ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਤਿ੍ਰਪਤੀ ਨੇ ‘ਐਨੀਮਲ’ ’ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਹਲਚਲ ਮਚਾ ਦਿੱਤੀ ਹੈ ਤੇ ਇਸ ਨਾਲ ਉਹ ਸਭ ਤੋਂ ਮਸ਼ਹੂਰ ਸਟਾਰ ਵੀ ਬਣ ਗਈ ਹੈ। ਪ੍ਰਸਿੱਧ ਭਾਰਤੀ ਸੈਲੇਬਿ੍ਰਟੀਜ਼ ਫੀਚਰ’ ਦਾ ਹਫ਼ਤਾਵਾਰੀ ਐਡੀਸ਼ਨ ਜਾਰੀ ਕੀਤਾ ਸੀ ਤੇ ਤਿ੍ਰਪਤੀ ਡਿਮਰੀ ਇਸ ਸੂਚੀ ’ਚ ਪਹਿਲੇ ਨੰਬਰ ’ਤੇ ਹੈ। ਉਸ ਤੋਂ ਬਾਅਦ ਸੰਦੀਪ ਰੈੱਡੀ ਵਾਂਗਾ ਨੂੰ ਜਗ੍ਹਾ ਮਿਲੀ ਹੈ। ‘ਦਿ ਆਰਚੀਜ਼’ ਸਟਾਰ ਤੇ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਤੇ ਬੋਨੀ ਕਪੂਰ ਤੇ ਸ਼੍ਰੀਦੇਵੀ ਦੀ ਧੀ ਖ਼ੁਸ਼ੀ ਕਪੂਰ, ਨਿਰਦੇਸ਼ਕ ਜ਼ੋਇਆ ਅਖ਼ਤਰ, ‘ਡੰਕੀ’ ਦੇ ਡਾਇਰੈਕਟਰ ਰਾਜਕੁਮਾਰ ਹਿਰਾਨੀ ਤੇ ਸਾਊਥ ਸੁਪਰਸਟਾਰ ਯਸ਼ ਵੀ ਇਸ ਸੂਚੀ ’ਚ ਸ਼ਾਮਲ ਹਨ। ‘ਐਨੀਮਲ’ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫ਼ਿਲਮ ’ਤੇ ਪੈਸਿਆਂ ਦੀ ਬਾਰਿਸ਼ ਹੋ ਰਹੀ ਹੈ। ਫ਼ਿਲਮ ਨੂੰ ਰਿਲੀਜ਼ ਹੋਏ 13 ਦਿਨ ਹੋ ਚੁੱਕੇ ਹਨ ਤੇ ਇਹ ਬਾਕਸ ਆਫਿਸ ’ਤੇ ਰਾਜ ਕਰ ਰਹੀ ਹੈ। ‘ਐਨੀਮਲ’ ਨੇ ਦੁਨੀਆ ਭਰ ’ਚ 772.33 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
