ਦਿਵਿਆ ਅਗਰਵਾਲ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ, ਮਾਡਲ ਅਤੇ ਡਾਂਸਰ ਹੈ ਜੋ ਐਮਟੀਵੀ ਇੰਡੀਆ ਦੇ ਕਈ ਰਿਐਲਟੀ ਸ਼ੋਅ ਵਿੱਚ ਹਿੱਸਾ ਲੈਣ ਵਜੋਂ ਜਾਣੀ ਜਾਂਦੀ ਹੈ, ਇਨ੍ਹਾਂ ਸ਼ੋਅ ਵਿੱਚ ਐਮਟੀਵੀ ਸਪਲਿਟਸਵਿਲਾ ਸੀਜ਼ਨ 10, ਜਿਸ ਵਿੱਚ ਉਪ ਜੇਤੂ ਸੀ ਅਤੇ ਐਮਟੀਵੀ ਐਸ ਆਫ ਸਪੇਸ ਸੀਜ਼ਨ 1 ਵੀ ਸ਼ਾਮਿਲ ਹੈ, ਜਿਸ ਦੀ ਉਹ ਵਿਜੈਤਾ ਸੀ। ਉਸਨੇ ਹੌਰਰ ਵੈੱਬ ਸੀਰੀਜ਼ ਰਾਗਿਨੀ ਐਮਐਮਐਸ: ਰਿਟਰਨਜ਼ ਦੇ ਸੀਜ਼ਨ 2 ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਹ ਕਈ ਸੰਗੀਤ ਵੀਡੀਓ ਵਿਚ ਵੀ ਨਜ਼ਰ ਆਈ ਹੈ। ਉਸਨੇ ਰੋਡੀਜ਼: ਰੀਅਲ ਹੀਰੋਜ਼ ਅਤੇ ਐਮਟੀਵੀ ਐਸ ਦ ਕੁਆਂਰਟੀਨ ਸਮੇਤ ਹੋਰ ਰਿਐਲਿਟੀ ਸ਼ੋਅਜ਼ ਦੀ ਮੇਜ਼ਬਾਨੀ ਕੀਤੀ ਹੈ। ਅਗਰਵਾਲ ਨੇ ਪੱਤਰਕਾਰੀ ਵਿੱਚ ਮਾਸਟਰ ਦੀ ਡਿਗਰੀ ਹਾਸਿਲ ਕੀਤੀ ਹੈ। ਉਸਨੇ ਟੇਰੇਂਸ ਲੇਵਿਸ ਡਾਂਸ ਅਕੈਡਮੀ ਤੋਂ ਡਾਂਸ ਸਿੱਖਿਆ ਅਤੇ ਫਿਰ ਉਸ ਨੇ ਐਲੀਵੇਟ ਡਾਂਸ ਇੰਸਟੀਚਿਊਟ ਨਾਮਕ ਆਪਣੀ ਡਾਂਸ ਅਕੈਡਮੀ ਖੋਲ੍ਹੀ।[1] ਉਸਨੇ ਕਈ ਅਭਿਨੇਤਰੀਆਂ ਜਿਵੇਂ ਕਿ ਇਲਿਆਨਾ ਡੀ ਕਰੂਜ਼, ਸਨੀ ਲਿਓਨ ਅਤੇ ਸ਼ਿਲਪਾ ਸ਼ੈੱਟੀ ਦੀ ਕੋਰੀਓਗ੍ਰਾਫੀ ਕੀਤੀ ਹੈ। 2010 ਵਿੱਚ ਉਸਨੇ ਅਤੇ ਇੱਕ ਪਾਕਿਸਤਾਨੀ ਕੋਰੀਓਗ੍ਰਾਫਰ ਨੇ ਆਈਪੀਐਲ 2010 ਲਈ ਕੋਰੀਓਗ੍ਰਾਫੀ ਉੱਤੇ ਕੰਮ ਕੀਤਾ ਸੀ। ਉਸਨੇ ਕਈ ਬਿਊਟੀ ਪੈਂਗਨੈਂਟ ਵਿੱਚ ਹਿੱਸਾ ਲਿਆ। 2015 ਵਿੱਚ ਉਸਨੇ “ਮਿਸ ਨਵੀ ਮੁੰਬਈ” ਦਾ ਖਿਤਾਬ ਜਿੱਤਿਆ। 2016 ਵਿਚ ਉਸ ਨੂੰ ਭਾਰਤੀ ਜਕੁਮਾਰੀ ਮੁਕਾਬਲਾ ਜੇਤੂ ਦਾ ਤਾਜ ਪਹਿਨਾਇਆ ਗਿਆ। ਉਸਨੇ ਮਿਸ ਟੂਰਿਜ਼ਮ ਇੰਟਰਨੈਸ਼ਨਲ ਵੀ ਜਿੱਤਿਆ। ਅਗਰਵਾਲ ਨੇ 2017 ਵਿਚ ਪ੍ਰਸਿੱਧੀ ਪ੍ਰਾਪਤ ਕੀਤੀ ਜਦੋਂ ਉਸਨੇ ਐਮਟੀਵੀ ਇੰਡੀਆ ਦੇ ‘ਸਪਲਿਟਸਵਿਲਾ 10’ ਵਿਚ ਹਿੱਸਾ ਲਿਆਸੀ, ਜਿਸ ਵਿਚ ਉਹ ਪਿ੍ਰਅੰਕ ਸ਼ਰਮਾ ਦੀ ਉਪ ਜੇਤੂ ਬਣ ਕੇ ਸਾਹਮਣੇ ਆਈ। 2018 ਵਿੱਚ ਉਹ ਐਮਟੀਵੀ ਇੰਡੀਆ ਦੇ ‘ਡੇਟ ਟੂ ਰੀਮੈਂਬਰ’ ਸ਼ੋਅ ਵਿੱਚ ਇੱਕ ਸਲਾਹਕਾਰ ਵਜੋਂ ਕੰਮ ਕਰੇਗੀ। ਮਾਰਚ 2018 ਵਿੱਚ ਅਗਰਵਾਲ ਅਤੇ ਸਪਲਿਟਸਵਿਲਾ 10 ਮੁਕਾਬਲੇਬਾਜ਼ ਬਸੇਰ ਅਲੀ ਮਹਿਮਾਨ ਨੇ ਆਨ ਰੋਡ ਵਿਦ ਰੋਡਿਜ਼ ਦੇ ਇੱਕ ਐਪੀਸੋਡ ਦੀ ਸਹਿ-ਮੇਜ਼ਬਾਨੀ ਕੀਤੀ। ਅਕਤੂਬਰ ਵਿਚ ਉਸਨੇ ਐਮਟੀਵੀ ਇੰਡੀਆ ਦੇ ਐਸ ਆਫ ਸਪੇਸ 1 ਵਿਚ ਹਿੱਸਾ ਲਿਆ ਜਿੱਥੇ ਉਹ ਜੇਤੂ ਬਣ ਕੇ ਉਭਰੀ। ਉਹ ਕਈ ਮਿਊਜ਼ਿਕ ਵੀਡੀਓ ਵਿਚ ਵੀ ਨਜ਼ਰ ਆ ਚੁੱਕੀ ਹੈ। ਜਨਵਰੀ 2019 ਵਿਚ ਅਗਰਵਾਲ ਨੇ ਆਪਣੇ ਪਹਿਲੇ ਅੰਤਰਰਾਸ਼ਟਰੀ ਪ੍ਰੋਜੈਕਟ ‘ਟਰੈਵਲ ਵਿਦ ਏ ਗੋਟ’ ਵਿਚ ਹਿੱਸਾ ਲਿਆ, ਜਿਸਨੂੰ ਇਨਸਾਈਟ ਟੀਵੀ ‘ਤੇ ਪ੍ਰਸਾਰਿਤ ਕੀਤਾ ਗਿਆ, ਇਸ ਸ਼ੋਅ ਵਿਚ ਉਹ ਅਤੇ ਟੈਲੀਵਿਜ਼ਨ ਦੇ ਮਸ਼ਹੂਰ ਸ਼ੈੱਫ ਡੀਨ ਐਡਵਰਡਜ਼ ਇਕ ਭੇਡ ਨਾਲ ਬੁਲਗਾਰੀਆ ਭਰ ਵਿਚ ਯਾਤਰਾ ਕਰਦੇ ਹਨ ਅਤੇ ਉਨ੍ਹਾਂ ਨੂੰ ਇਹ ਫੈਸਲਾ ਕਰਨਾ ਪੈਂਦਾ ਹੈ ਕਿ ਇਸ ਨੂੰ ਉਨ੍ਹਾਂ ਨੇ ਕਤਲ ਕਰਨਾ ਹੈ ਜਾਂ ਉਸਦੀ ਜਾਨ ਬਚਾਉਣੀ ਹੈ। ਫਰਵਰੀ 2019 ਵਿੱਚ ਉਸਨੇ ਅਲਟ ਬਾਲਾਜੀ ਦੇ ਵੈੱਬ ਡਰਾਮੇ ਪੰਚ ਬੀਟ ਵਿੱਚ ਭੂਮਿਕਾ ਨਿਭਾਈ। ਮਾਰਚ ਵਿੱਚ ਅਗਰਵਾਲ ਅਤੇ ਵਰੁਣ ਸੂਦ ਨੇ ਰੋਡੀਜ਼ ਇਨਸਾਈਡਰਜ਼ ਫਾੱਰ ਰੋਡੀਜ਼: ਰੀਅਲ ਹੀਰੋਜ਼ ਵਜੋਂ ਭਾਗ ਲਿਆ, ਜੋ ਵੂਟ ਤੇ ਪ੍ਰਸਾਰਿਤ ਹੁੰਦਾ ਹੈ। ਅੱਗੇ ਉਸਨੇ ਆਰ. ਜੇ. ਅਨਮੋਲ ਨਾਲ ਵੂਟ ਚੈਨਲ ਦੇ ‘ਵੂਟ ਨਾਈਟ ਲਾਈਵ’ ਦੀ ਮੇਜ਼ਬਾਨੀ ਕੀਤੀ। ਦਸੰਬਰ ਵਿੱਚ ਉਸਨੇ ਅਲਟ ਬਾਲਾਜੀ ਦੀ ਦਹਿਸ਼ਤ ਵਾਲੀ ਵੈੱਬ ਸੀਰੀਜ਼ ਰਾਗਿਨੀ ਐਮਐਮਐਸ: ਰਿਟਰਨਜ਼ ਦੇ ਸੀਜ਼ਨ 2 ਵਿੱਚ ਰਾਗਿਨੀ / ਸਾਵਿਤਰੀ ਦੇਵੀ ਨੂੰ ਨਿਭਾਉਣ ਲਈ ਸੂਦ ਵਿਰੁੱਧ ਭੂਮਿਕਾ ਦੀ ਅਦਾਕਾਰੀ ਕੀਤੀ ਸੀ। 2020 ਵਿੱਚ ਅਗਰਵਾਲ ਅਤੇ ਸੂਦ ਨੇ ‘ਐਸ ਆਫ ਸਪੇਸ’ ਸਪਿਨੋਫ ਸ਼ੋਅ ਐਮਟੀਵੀ ਐਸ ਦ ਕੁਆਂਰਟੀਨ ਦੀ ਸਹਿ-ਮੇਜ਼ਬਾਨੀ ਕੀਤੀ। ਅਗਰਵਾਲ ਐਮਟੀਵੀ ਸਪਲਿਟਸਵਿਲਾ ਐਕਸ ਵਿਚ ਭਾਗ ਲੈਣ ਸਮੇਂ ਸਹਿ-ਮੁਕਾਬਲੇਬਾਜ਼ ਪਿ੍ਰਅੰਕ ਸ਼ਰਮਾ ਨਾਲ ਡੇਟ ਕਰ ਰਹੀ ਸੀ, ਪਰ ਸ਼ਰਮਾ ਬਿੱਗ ਬੌਸ 11 ਵਿਚ ਹਿੱਸਾ ਲੈਣ ਵੇਲੇ ਕਥਿਤ ਤੌਰ ‘ਤੇ ਉਸ ਨਾਲੋਂ ਅਲੱਗ ਹੋ ਗਿਆ। 2018 ਵਿੱਚ ਅਗਰਵਾਲ ਨੇ ਅਦਾਕਾਰ ਅਤੇ ਐਮਟੀਵੀ ਰੋਡੀਜ਼ ਸਾਬਕਾ ਮੁਕਾਬਲੇਬਾਜ਼ ਵਰੁਣ ਸੂਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰੋਡੀਜ਼: ਰੀਅਲ ਹੀਰੋਜ਼ ਅਤੇ ਐਮਟੀਵੀ ਐਸ ਆਫ ਸਪੇਸ ‘ਤੇ ਇਕੱਠਿਆਂ ਕੰਮ ਕੀਤਾ। ਇਸ ਤੋਂ ਬਾਅਦ ਉਸਨੇ ਅਤੇ ਸੂਦ ਨੇ ਪੁਸ਼ਟੀ ਕੀਤੀ ਕਿ ਉਹ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।