Articles

ਕਰੋਨਾ ਜਾਂ ਕਾਦਰ ਦਾ ਕਹਿਰ

ਕਮਿਊਨਿਸਟ ਦੇਸ਼ ਦਾ ਸਾਹ ਸੂਤ ਕੇ ਤੁਰਿਆ ਕਰੋਨਾ ਵੈਟੀਕਨ ਦੀ ਸਰਜ਼ਮੀ ਸਮੇਤ ਆਲਮੀ ਬਾਦਸ਼ਾਹਤ ਵਾਲੇ ਖਾਹਸ਼ੀ ਦੇ ਯੂਰਪੀ ਦੇਸ਼ ਨੂੰ ਮਧੋਲਦਾ ਹੋਇਆ ਅਣਆਈਆਂ ਮੌਤਾਂ ਨਾਲ ਦੁਨੀਆਂ ਦੀ ਸੁਪਰ ਪਾਵਰ ਨੂੰ ਘੁੰਮਣਘੇਰੀ ਵਿਚ ਪਾ ਰਿਹੈ। ਆਲਮੀ ਸਫਰ ਦੌਰਾਨ ਇਸ ਕਰੋਨੇ ਨੇ ਮੱਕੇ ਵਾਲੇ ਦੇਸ਼ ਵੀ ਨਹੀਂ ਬਖਸ਼ੇ ਅਤੇ ਆਣ ਕੇ ਮਹਾਂਭਾਰਤ’ ਵਾਲੀ ਧਰਤੀ ਉਤੇ ਹੱਲਾ ਬੋਲ ਦਿੱਤਾ ਜਿੱਥੇ ਇਸ ਲਾਇਲਾਜ਼ ਵਾਇਰਸ ਦਾ ਝਾੜ-ਫੂਕ ਗੌ-ਮੂਤ’ ਨਾਲ ਕਰਨ ਬਾਰੇ ਨੇਕ’ ਨੁਸਖੇ ਦੇ ਪ੍ਰਵਚਨ ਹੋ ਰਹੇ ਨੇ।

ਲੋਹੜੇ ਦੀ ਗੱਲ ਹੈ ਕਿ ਪਰਮਾਣੂ ਤੇ ਰਸਾਇਣਕ ਬੰਬਮਾਰੂ ਹਥਿਆਰ ਤੇ ਅਸਮਾਨ ਟੋਹੀ ਮਿਜਾਈਲਾਂ ਬਣਾਉਣ ਵਾਲਾ 3ਡੀ-5ਜੀ ਯੁੱਗ ਦਾ ਤੇਜ਼ ਦਿਮਾਗ ਮਸ਼ੀਨੀ ਇਨਸਾਨ ਅਤੇ ਵਿਸ਼ਵ ਦੀਆਂ ਐਟਮੀ ਸ਼ਕਤੀਆਂ ਅੱਜ ਇਕ ਅਦਿੱਖ ਤੇ ਸੂਖਮ ਜਿਹੇ ਵਾਇਰਸ ਅੱਗੇ ਲਾਚਾਰ ਹੋ ਕੇ ਗੋਡੇ ਟੇਕ ਗਈਆਂ।

ਕੁਦਰਤ ਦੀ ਇਸ ਕਰੋਨਾ’ ਕਰੋਪੀ ਨੇ ਆਪਣੇ-ਆਪ ਨੂੰ ਖੱਬੀ-ਖਾਨ ਸਮਝਣ ਵਾਲੀਆਂ ਤਾਕਤਾਂ ਅਤੇ ਖੁਦ ਨੂੰ ਖੁਦਾ ਸਮਝਣ ਵਾਲੀਆਂ ਵੱਡੀਆਂ ਸ਼ਕਤੀਆਂ’ ਤੇ ਤੀਸਮਾਰ-ਖਾਨਾਂ ਨੂੰ ਆਪੇ ਫਾਥੜੀਏ ਤੈਨੂੰ ਕੋਣ ਛੁਡਾਵੇ’ ਵਾਂਗ ਸਵੈ-ਸਿਰਜੀ ਕੈਦ ਹੰਢਾਉਣ’ ਲਈ ਮਜਬੂਰ ਕਰ ਦਿੱਤੈ।

ਸੋਚਣਸਮਝਣ ਅਤੇ ਵਿਚਾਰਨ ਵਾਲੀ ਗੁੱਝੀ ਰਮਜ਼ ਇਹ ਹੈ ਕਿ ਇਸ ਕਰੋਨੇ ਨੇ ਦੇਸ਼ਾਂ-ਵਿਦੇਸ਼ਾਂ ਅੰਦਰ ਆਦਮ ਤੋਂ ਦਾਨਵ’ ਬਣਕੇ ਨਿੱਤ ਨਵੇਂ ਸਰੀਰਕ ਤੇ ਮਾਨਸਿਕ ਅਪਰਾਧਾਂ ਵਿੱਚ ਗੜੁੱਚ ਇਸ ਗੁਨਾਹਗਾਰ ਕਲਜੁਗੀ ਮਨੁੱਖ ਨੂੰ ਉਸ ਦੀ ਨਿੱਜੀ ਲਲਕਹੋਂਦ ਅਤੇ ਹੋਣੀ ਦਾ ਕੜਵਾ ਅਹਿਸਾਸ ਵੀ ਕਰਵਾ ਦਿੱਤੈ।

ਨਾਲ ਹੀ ਸਦੀਆਂ ਤੋਂ ਕਾਦਰ ਦੀ ਸਾਜੀ-ਨਿਵਾਜੀ ਇਸ ਅਦੁੱਤੀਬੇਅੰਤਵੰਨ-ਸੁਵੰਨੀਬਹੁਰੰਗੀਕੁਦਰਤੀਖੂਬਸੂਰਤ ਸਿ੍ਰਸ਼ਟੀ ਦੀ ਗੋਦ ਦਾ ਨਿੱਘ ਮਾਨਣ ਦੀ ਥਾਂ ਬਲਿਹਾਰੀ ਕੁਦਰਤਿ ਵਸਿਆ’ ਵਿੱਚ ਖਲਲ ਪਾਉਣਗੰਧਲਾ ਕਰਨਪਲੀਤ ਕਰਨ ਅਤੇ ਉਲਟੀ ਚਾਲ ਚੱਲਣ ਤੋਂ ਹਾਲ ਦੀ ਘੜੀ ਠੋਕ ਕੇ ਰੋਕ ਦਿੱਤਾ ਹੈ ਅਤੇ ਭਵਿੱਖ ਪ੍ਰਤੀ ਸੋਚਣ ਲਈ ਮਜਬੂਰ ਕਰ ਦਿੱਤੈ। ਸਾਲ 2008 ਦੀਆਂ ਉਲੰਪਿਕ ਖੇਡਾਂ ਵੇਲੇ ਕੁਦਰਤੀ ਵਰਤਾਰੇ ਮੁਤਾਬਿਕ ਮੀਂਹ ਪੈਣ ਤੋਂ ਰੋਕਣ ਲਈ ਰਾਕਟਾਂ ਸਹਾਰੇ ਮੀਂਹ ਨੂੰ ਟਾਲਣ ਵਾਲੇ ਅਤੇ ਰਾਤ ਨੂੰ ਸ਼ਹਿਰ ਉਪਰ ਰੌਸ਼ਨੀ ਲਈ ਨਵਾਂ ਬਣਾਉਟੀ ਚੰਨ’ ਚੜਾਉਣ ਵਾਲੇ ਮੁਲਕ ਵੀ ਕੁਦਰਤ ਦੇ ਕਰੋਨਾਮਈ ਕਹਿਰ ਅੱਗੇ ਢਹਿ-ਢੇਰੀ ਹੋ ਗਏ। ਇੱਥੋਂ ਤੱਕ ਕਿ ਕੁਦਰਤ ਦੀ ਕਿਰਤ ਮਨੁੱਖ’ ਦੇ ਬਦਲ ਵਜੋਂ ਮਨਸੂਈ ਗਿਆਨ (ਆਰਟੀਫ਼ੀਸ਼ੀਅਲ ਇੰਟੈਲੀਜੈਂਸ) ਰਾਹੀਂ ਦੁਨੀਆਂ ਨੂੰ ਮਾਨਵੀ ਰੋਬੋਟ’ ਦੇਣ ਵਾਲੀ ਸੁਪਰ ਪਾਵਰ ਤ੍ਰਾਹ-ਤ੍ਰਾਹ ਕਰ ਉਠੀ।

ਦੰਭੀ ਜੀਵਨਪਾਖੰਡ ਤੇ ਵਿਖਾਵੇ ਦੀ ਚੌਧਰਮਾਨਵੀ ਕਦਰਾਂ-ਕੀਮਤਾਂ ਤੋਂ ਕੋਹਾਂ ਦੂਰ ਪਦਾਰਥਵਾਦੀ ਯੁੱਗ ਦੇ ਇਸ ਕਲਯੁਗੀ ਮਨੁੱਖ ਨੇ ਮਾਸਜਾਨਵਰ ਖਾਣਚੋਰੀਆਂਚਕਾਰੀਆਂਮੱਕਾਰੀਆਂਲੁੱਟਾਂ-ਖੋਹਾਂਝੂਠਦੁਸ਼ਮਣੀਆਂ ਦੀਆਂ ਸਾਰੀਆਂ ਲਛਮਣ ਰੇਖਾਵਾਂ ਉਲੰਘ ਕੇ ਦਯਾਕਿਰਤ ਕਮਾਈਕਰਮ-ਧਰਮਸਾਦਗੀ-ਸੁਹਜ-ਸੰਜਮ ਪੱਲੇ ਬੰਨਣ ਦੀ ਥਾਂ ਠੱਗੀ-ਠੋਰੀਲੋਭ-ਲਾਲਚ-ਲਾਲਸਾ ਨੂੰ ਹੀ ਨਿੱਤਨੇਮ ਬਣਾ ਲਿਐ। ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ’ ਉਪਰ ਰਹਿਮੋ-ਕਰਮ ਦੀ ਥਾਂ ਕੰਕਰੀਟ ਦੇ ਜੰਗਲਾਂ ਵਿਚਲੇ ਅਜੋਕੇ  ਬੌਣੇ ਮਨੁੱਖ ਨੇ ਮਾਤ-ਗਰਭ ਤੋਂ ਕਬਰ ਤੱਕ ਇਨਸਾਨੀਅਤ ਦਾ ਜਨਾਜਾ ਕੱਢ ਰੱਖਿਐ।

ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ’ ਅਨਸਾਰ ਜਲ-ਥਲਆਕਾਸ-ਪਤਾਲਨਦੀਆਂ-ਨਾਲਿਆਂਪਹਾੜਾਂ-ਵਾਦੀਆਂਜੰਗਲਾਂ-ਜੂਹਾਂ ਤੇ ਚੌਗਿਰਦੇ ਵਿੱਚ ਪਲਦੇ ਕੁਦਰਤ ਦੇ ਬੇਜ਼ੁਬਾਨ ਪੰਛੀ-ਪੰਖੇਰੂਆਂਜੀਵ-ਜੰਤੂਆਂ ਦਾ ਇਸ ਮਾਸਾਹਾਰੀ ਮਨੁੱਖ ਨੇ ਹਵਾਈ ਜਹਾਜਾਂਸਮੁੰਦਰੀ ਜਹਾਜਾਂਗੱਡੀਆਂਅਤਿਆਧੁਨਿਕ ਉਪਕਰਨਾਅੱਗਾਂ-ਧੂੰਆਂਗਰਦਾ-ਗੁਬਾਰਭੀੜ-ਭੜੱਕੇਸੋਰ-ਸ਼ਰਾਬੇਐਟਮੀ ਵਿਕਰਨਾਂ ਤੇ ਮਾਰੂ ਕਿਰਣਾਂ ਰਾਹੀਂ ਸਰਵਨਾਸ਼ ਕਰਨਾ ਸ਼ੁਰੂ ਕਰ ਦਿੱਤੈ। ਆਖਰਕਾਰਵਣ-ਕੰਡਿਆਂਥਲ-ਡੂਗਰਖੰਡਾਂ-ਬ੍ਰਹਿਮੰਡਾਂ ਵਿੱਚ ਵਿਚਰਦੀ ਕਾਦਰ ਦੀ ਸੁੱਚੀ ਸਿਰਜਣਾ ਅਤੇ ਸਿਰਜਣਹਾਰੇ ਦੀ ਹੁਸੀਨ ਘਾੜਤ ਵਾਲੀ ਇਸ ਲਟਬੌਰੀ ਕੁਦਰਤ ਦੀ ਮਾਨਵ ਹੱਥੋਂ ਹੋ ਰਹੀ ਰੇਗਿਸਤਾਨੀ-ਮਾਰੂਥਲੀ ਤਬਦੀਲੀ ਦੇ ਯਤਨਾਂ ਦਾ ਅੰਤ ਵੀ ਤਾਂ ਕਾਦਰ ਵੱਲੋਂ ਕਿਸੇ ਦਿਨ ਹੋਣਾ ਸੀ।

ਜਾਪਦੈਆਤਮਾ-ਪਰਮਾਤਮਾ ਦੀ ਅਜਲੀ ਪ੍ਰੀਤ ਤੋਂ ਫਾਡੀ ਹੋ ਚੁੱਕੇ ਮਾਤ ਲੋਕ ਲਈ ਸਿਰਜੇ ਮਾਨਵ ਵੱਲੋਂ ਹੀ ਆਪਣੇ ਕਾਦਰ ਦੀ ਸੂਖਮ ਸਿਰਜਣਾ ਨਾਲ ਲਏ ਗਏ ਪੁੱਠੇ-ਪੰਗਿਆਂ’ ਦਾ ਅੰਤ ਅੱਜ ਕਰੋਨੇ ਦੀ ਦਹਿਸ਼ਤ ਭਰੀ ਕਰੋਪੀ ਨਾਲ ਸਭ ਦੇ ਸਾਹਮਣੇ ਐ। ਪਰ ਦੇਖਣ ਵਿੱਚ ਹਾਲੇ ਵੀ ਕੁਦਰਤ ਦਾ ਇਹ ਸੰਜਮੀ ਕਹਿਰ ਹੈ। ਸਭ ਲਈ ਸੋਚਣ-ਸਮਝਣ ਤੇ ਅੰਤਰੀਵ ਆਤਮਾ-ਭਾਵਨਾ ਨੂੰ ਟਟੋਲਣ ਦਾ ਵੇਲਾ ਹੈ।

ਕੁਦਰਤ ਦੀ ਇਸ ਸੰਜਮੀ ਕਰੋਪੀ ਦੀ ਇਹ ਝਲਕ ਕਾਦਰ ਦੇ ਕਿਸੇ ਵੱਡੇ ਭਵਿੱਖੀ ਕਹਿਰ ਵੱਲ ਮਾਤਰ ਇਸ਼ਾਰਾ ਵੀ ਹੋ ਸਕਦੈ। ਸਹਿਜਤਾਸੰਜਮਸਰਲਤਾਸੱਚਾਈ ਅਤੇ ਸਾਦਗੀ ਨਾਲ ਹੁਣ ਭਵਿੱਖ ਵਿੱਚ ਸਮਝਦਾਰੀ ਦਾ ਪੱਲਾ ਫੜਨਾ ਇਸ ਦਿਮਾਗੀ’ ਮਾਨਵ ਦੇ ਹੱਥ-ਵੱਸ ਹੈ ਕਿ ਇਨਸਾਨੀ ਜੀਵਨ ਲਈ ਰੇਗਿਸਤਾਨਬੀਆਬਾਨ ਦੀ ਲੋੜ ਹੈ ਜਾਂ ਸਰਵ ਸੰਪੰਨ ਨਖਲਿਸਤਾਨ ਦੀਕਿਉਂਕਿ ਕੁਦਰਤ ਐਡੀ ਵੱਡੀ ਤਾਕਤਵਰ ਹੈ ਕਿ ਨਦੀਆ ਵਿਚਿ ਟਿਬੇ ਦੇਖਾਲੇਥਲੀ ਕਰੇ ਅਸਗਾਹ॥ ਕੀੜਾ ਥਾਪਿ ਦੇਇ ਪਾਤਿਸਾਹੀਲਸਕਰ ਕਰੇ ਸੁਆਹ॥

ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ’ ਅਨੁਸਾਰ ਜਿੱਥੇ ਇਸ ਕੁਦਰਤੀ ਕਰੋਪੀ ਨੇ ਆਮ ਲੋਕਾਂ ਨੂੰ ਦੁੱਖ ਦਿੱਤੇ ਨੇ ਉਥੇ ਪੂਰੀ ਲੋਕਾਈ ਨੂੰ ਕੁਦਰਤੀ ਮਾਹੌਲ ਵਿੱਚ ਵਸਣਸੁਚੱਜਾ ਸਮਾਜੀ ਵਰਤਾਓ ਕਰਨਬਲਿਹਾਰੀ ਕੁਦਰਤਿ ਨੂੰ ਮਾਨਣਪੰਜੇ ਵਿਕਾਰਾਂ ਤੋਂ ਪਿੱਛਾ ਛੁਡਾਕੇ ਅਸਲੀ ਬੰਦੇ’ ਬਣਨ ਦੀ ਸੰਕੇਤਕ ਚਿਤਾਵਨੀ ਵੀ ਹੈ। ਇਸ ਕਰੋਪੀ ਕਾਰਨ ਸਵੈ-ਬੰਦੀ ਝੱਲ ਰਹੇ ਬੰਦੇ ਨੂੰ ਸ਼ਾਇਦ ਹੁਣ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਕਾਦਰ ਨੇ ਲੋਕਾਈ ਨੂੰ ਸਾਦਗੀ ਵਿੱਚ ਰਹਿਕੇ ਪਰਿਵਾਰ ਨਾਲ ਸਮਾਂ ਬਿਤਾਉਣ, ‘ਕਿਰਤ ਬਿਰਤ ਕਰ ਧਰਮ ਕੀ’ ਤਹਿਤ ਨੌਕਰਾਂ-ਟਹਿਲਦਾਰਾਂ ਦੀ ਥਾਂ ਹੱਥੀਂ ਭੋਜਨ ਤਿਆਰ ਕਰਨਸ਼ਰਾਬ-ਨਸ਼ਿਆਂ ਅਤੇ ਡੱਬਾ ਬੰਦ ਖਾਦ ਪਦਾਰਥਾਂ ਬਿਨਾ ਗੁਜ਼ਾਰਾ ਹੋਣਕਾਰਾਂ-ਜਹਾਜਾਂ ਬਿਨਾਂ ਕੁੱਝ ਸਮੇਂ ਲਈ ਜਿੰਦਗੀ ਨੂੰ ਸਹਿਜ-ਠਹਿਰਾਓ ਦੇਣ, ‘ਜੀਓ ਤੇ ਜਿਉਣ ਦਿਓ’ ਮੁਤਾਬਿਕ ਕਾਇਨਾਤ ਨਾਲ ਸਹਿ-ਜੀਵਨ ਜਿਉਣਧਨ-ਦੌਲਤ ਤੇ ਕੁਦਰਤੀ ਸਰੋਤਾਂ ਦੀ ਸੰਜਮੀ ਵਰਤੋਂ ਕਰਨ ਦਾ ਵੱਲ ਸਿਖਾ ਦਿੱਤੈ।

ਲੇਖਕ: ਹਰਜੀਤ ਸਿੰਘ ਗਰੇਵਾਲ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin