
ਨਕਲੀ ਦਵਾਈਆਂ ਬਣਾਉਣ ਵਾਲੇ ਦੋ ਵਪਾਰੀ ਆਪਸ ਵਿੱਚ ਦੁੱਖ ਸੁੱਖ ਫੋਲ ਰਹੇ ਸਨ। ਪਹਿਲਾ ਬੋਲਿਆ, “ਯਾਰ ਇਸ ਵਾਰ ਤਾਂ ਕਰੋੜਾਂ ਦਾ ਘਾਟਾ ਪੈ ਗਿਆ ਮੈਨੂੰ। ਮੈਂ ਲੱਖਾਂ ਗੋਲੀਆਂ ਡੇਂਗੂ ਦੀ ਨਕਲੀ ਦਵਾਈ ਦੀਆਂ ਬਣਾਈਆਂ ਸਨ। ਪਤਾ ਨਹੀਂ ਭੂਤਨੀ ਦਾ ਡੇਂਗੂ ਵਾਲਾ ਮੱਛਰ ਕਿੱਥੇ ਮਰ ਗਿਆ ਇਸ ਸਾਲ? ਬਿਲਕੁਲ ਕੋਈ ਕੇਸ ਨਹੀਂ ਆ ਰਿਹਾ ਡੇਂਗੂ ਦਾ। ਮੈਂ ਤਾਂ ਬਰਬਾਦ ਹੋ ਗਿਆ ਯਾਰ।” ਦੂਸਰਾ ਹੋਰ ਵੀ ਠੰਡਾ ਸਾਹ ਭਰ ਕੇ ਬੋਲਿਆ, “ਛੱਡ ਯਾਰ ਡੇਂਗੂ ਨੂੰ। ਅਸੀਂ ਛੇ ਮਹੀਨੇ ਹੋਗੇ ਕਰੋਨਾ ਦੀ ਨਕਲੀ ਦਵਾਈ ਬਣਾਈ ਬੈਠੇ ਆਂ। ਅਸਲੀ ਆਵੇ ਤਾਂ ਨਕਲੀ ਵੀ ਬਜ਼ਾਰ ਵਿੱਚ ਸੁੱਟੀਏ। ਜਿਉਂ ਜਿਉਂ ਵਿਗਿਆਨੀ ਅਸਲੀ ਦਵਾਈ ਬਣਾਉਣ ਵਿੱਚ ਦੇਰ ਕਰ ਰਹੇ ਆ, ਮੈਨੂੰ ਤਾਂ ਲੱਗਦਾ ਮੇਰੀ ਕੰਪਨੀ ਦੀਵਾਲੀਆ ਹੋ ਜਾਣੀ ਆਂ। ਮਜ਼ਦੂਰਾਂ ਨੂੰ ਤਨਖਾਹ ਦੇਣ ਜੋਗੇ ਪੈਸੇ ਨਹੀਂ ਰਹੇ ਖੀਸੇ ‘ਚ।”