ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਅਮਰ ਗਰਗ ਕਲਮਦਾਨ ਦਾ ਕਹਾਣੀ ਸੰਗ਼੍ਰਹਿ ਸਲੋਚਨਾ ਨੂੰ ਲੋਕ ਅਰਪਣ ਕਰਨ ਲਈ ਇੱਕ ਵਿਸ਼ਾਲ ਸਮਾਰੋਹ ਦਾ ਆਯੋਜਨ 20 ਅਪ੍ਰੈਲ 2025 ਨੂੰ 10.30 ਵਜੇ ਸਵੇਰੇ ਸਰਦਾਰ ਪਟੇਲ ਗਰੀਨਵੁੱਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਜਨਰਲ ਸਕੱਤਰ ਡਾ. ਭਗਵੰਤ ਸਿੰਘ ਨੇ ਦੱਸਿਆ ਕਿ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਹੋ ਰਹੇ ਸਮਾਗਮ ਵਿੱਚ ਮੁੱਖ ਮਹਿਮਾਨ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਆਸ਼ੀਰਵਾਦ ਡਾ. ਤੇਜਵੰਤ ਮਾਨ ਸਾਹਿਤ ਰਤਨ, ਉਦਘਾਟਨ ਡਾ. ਲਖਵਿੰਦਰ ਸਿੰਘ ਜੌਹਲ, ਵਿਸ਼ੇਸ਼ ਮਹਿਮਾਨ ਸ਼੍ਰੀ ਏ.ਆਰ. ਸ਼ਰਮਾ, ਦਰਸ਼ਨ ਆਸ਼ਟ, ਰਾਜਵੰਤ ਸਿੰਘ ਘੁੱਲੀ ਹੋਣਗੇ। ਪ੍ਰਵਿਸ਼ਟਾ ਵਿਚਾਰ ਸਵਾਮੀ ਰਾਜ ਸ਼ਰਮਾ ਜੀ ਮਹਾਰਾਜ, ਦਾਰਸ਼ਨਿਕ ਵਿਚਾਰ ਡਾ. ਈਸ਼ਵਰਦਾਸ ਸਿੰਘ ਮਹਾਂਮੰਡਲੇਸ਼ਵਰ ਤੇ ਪ੍ਰੋ. ਸੰਧੂ ਵਰਿਆਣਵੀ ਦੇਣਗੇ। ਇਸ ਮੌਕੇ ਸੈਂਟਰ ਵੱਲੋ ਪ੍ਰਮੁੱਖ ਸ਼ਖਸ਼ੀਅਤਾਂ ਦੇ ਸਨਮਾਨ ਕੀਤੇ ਜਾਣਗੇ, ਜਿਨਾਂ ਵਿੱਚ ਜੋਰਾ ਸਿੰਘ ਮੰਡੇਰ, ਅਨੋਖ ਸਿੰਘ ਵਿਰਕ, ਬਲਵਿੰਦਰ ਸਿੰਘ ਭੱਟੀ, ਜੋਗਾ ਸਿੰਘ ਧਨੌਲਾ, ਸਤੀਸ਼ ਵਿਦਰੋਹੀ, ਨਿਰਮਲਾ ਗਰਗ, ਪ੍ਰਿੰ. ਪ੍ਰੇਮਲਤਾ, ਭੁਪਿੰਦਰ ਰਿਸ਼ੀ, ਗੁਰਨਾਮ ਸਿੰਘ ਤੇ ਗੁਰਦਿਆਲ ਨਿਰਮਾਣ ਦੇ ਨਾਮ ਸ਼ਾਮਿਲ ਹਨ। ਪੇਪਰ ਡਾ. ਜਗਦੀਪ ਕੌਰ, ਜਸਵੀਰ ਰਾਣਾ, ਡਾ. ਅਰਵਿੰਦਰ ਕੌਰ ਕਾਕੜਾ, ਜੋਗਿੰਦਰ ਕੌਰ ਅਗਨੀਹੋਤਰੀ, ਸੁਰਿੰਦਰ ਮੰਡ ਪੜਨਗੇ। ਡਾ. ਤੇਜਾ ਸਿੰਘ ਤਿਲਕ ਤੇ ਡਾ. ਗਿਆਨ ਚੰਦ ਜੈਨ ਬਹਿਸ ਦਾ ਆਰੰਭ ਕਰਨਗੇ। ਡਾ. ਰਾਕੇਸ਼ ਸ਼ਰਮਾ, ਸੁਰਿੰਦਰ ਨਾਗਰਾ, ਮੂਲਚੰਦ ਸ਼ਰਮਾ, ਆਦਿ ਚਰਚਾ*ਚ ਭਾਗ ਲੈਣਗੇ। ਏ.ਪੀ. ਸਿੰਘ, ਰਾਮ ਸਿੰਘ ਅਲਬੇਲਾ, ਪ੍ਰਿੰ. ਪੁਸ਼ਵਿੰਦਰ ਰਾਣਾ ਗਾਇਨ ਕਰਨਗੇ।