ਬਿਤੇ ਦਿਨ ਮਿਤੀ 20-06-2021 ਨੂੰ ਪਿੰਡ ਅਚਰਵਾਲ ਜਿਲਾ ਲੁਧਿਆਣਾਂ ਵਿਖੇ ਲਾਇਬਰੇਰੀ ਦਾ ਉਦਘਾਟਣ ਕੀਤਾ ਗਿਆ ਅਤੇ ਕਿਤਾਬ “ਸਾਂਝੇ ਅੱਖਰ ਰੀਲੀਜ ਕੀਤੀ ਗਈ , ਇਸ ਮੌਕੇ ਮਸਹੂਰ ਪੰਜਾਬੀ ਅਦਾਕਾਰ ਸੋਨੀਆਂ ਮਾਨ ਜੀ ਨੇਂ ਮੁੱਖ ਮਹਿਮਾਣ ਵਜੋਂ ਹਾਜਰੀ ਲਵਾਈ। ਸੋਨੀਆਂ ਮਾਨ ਜੀ ਵੱਲੋਂ ਕੇਕ ਕੱਟ ਕੇ ਕਿਤਾਬ ਰੀਲੀਜ ਕੀਤੀ ਗਈ ।ਇਸ ਮੌਕੇ ਉਹਨਾਂ ਨਾਲ ਡਾ.ਨਵਦੀਪ ਸਿੰਘ, ਕਿਤਾਬ ਦੇ ਮੁੱਖ ਸੰਪਾਦਕ ਜੱਸ ਰੱਲਾ ਅਤੇ ਔਨਲਾਇਨ ਕਿਤਾਬ ਘਰ ਦੇ ਮੁੱਖੀ ਰਵਿੰਦਰ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਉੱਥੇ ਮੌਜੂਦ ਸੀ।ਕਿਤਾਬ ਦੇ ਸੰਪਾਦਕ ਜੱਸ ਰੱਲਾ ਜੀ ਨੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕਿਤਾਬ ਇੱਕ ਸਾਂਝਾ ਕਾਵਿ ਸੰਗ੍ਰਹਿ ਹੈ ਜਿਸ ਵਿੱਚ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀਆਂ ਹਰਵਿੰਦਰ ਸਿੰਘ, ਸਤਬੀਰ ਸਿੰਘ, ਕੁੰਵਰਪ੍ਰੀਤ ਸਿੰਘ, ਪ੍ਰੀਤ ਮੌੜ, ਨਵੀਨ ਕੁਮਾਰ, ਨਵਦੀਪ ਕੌਰ, ਨੇਹਾ ਨਾਯਾਬ, ਰਾਜਪ੍ਰੀਤ ਕੌਰ ਅਤੇ ਤਰੁੱਣ ਗੱਜਰ ਦੀਆਂ ਕਵਿਤਾਵਾਂ ਵੀ ਸਾਮਿਲ ਹਨ। ਇਹ ਕਿਤਾਬ ਪੰਜਾਬੀ ਸਾਹਿਤ ਨੂੰ ਇੱਕ ਬਹੁਤ ਚੰਗੀ ਦੇਣ ਹੈ ਜੋ ਕਿ ਸਾਡੇ ਨੌਜਵਾਨਾਂ ਨੂੰ ਜੋ ਕਿ ਪੰਜਾਬੀ ਭਾਸ਼ਾ ਨਾਲੋਂ ਰਿਸਤਾ ਤੋੜਦੇ ਜਾ ਰਹੇ ਹਨ ਉਹਨਾਂ ਨੂੰ ਸਾਹਿਤ ਨਾਲ ਜੋੜਨ ਵਿੱਚ ਕਾਰਗਰ ਸਿੱਧ ਹੋਵੇਗੀ। ਉਹਨਾਂ ਦੱਸਿਆ ਕਿ ਸਾਡੀ ਹਮੇਸਾਂ ਇਹ ਹੀ ਕੋਸਿਸ ਰਹਿੰਦੀ ਹੈ ਕਿ ਕਿਸ ਤਰਾਂ ਪੰਜਾਬ ਦੇ ਨੌਜਵਾਨਾਂ ਨੂੰ ਕਿਤਾਬਾਂ ਵਾਲੇ ਪਾਸੇ ਲਿਆਂਦਾ ਜਾਵੇ। ਇਸ ਕਿਤਾਬ ਨੂੰ ਖਰੀਦਣ ਲਈ ਔਨਲਾਇਨ ਕਿਤਾਬ ਘਰ ਦੇ ਇੰਸਟਾਗਰਾਮ ਪੇਜ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ 70092-61058 ਇਸ ਨੰਬਰ ਤੇ ਸੰਪਰਕ ਕਰਕੇ ਤੁਸੀ ਕਿਤਾਬ ਪ੍ਰਾਪਤ ਕਰ ਸਕਦੇ ਹੋ।
– ਜੱਸ ਰੱਲਾ