Story

ਕਿਸਾਨ ਅਤੇ ਸੁਸ਼ਾਂਤ ਰਾਜਪੂਤ।

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਇੱਕ ਖਬਰਾਂ ਵਾਲੇ ਟੀਵੀ ਚੈਨਲ ਦਾ ਰਿਪੋਟਰ ਕੈਮਰਾਮੈਨ ਨੂੰ ਨਾਲ ਲੈ ਕੇ ਕਾਹਲੀ ਕਾਹਲੀ ਐਡੀਟਰ ਦੇ ਕਮਰੇ ਵਿੱਚ ਗਿਆ, “ਸਰ ਫਲਾਣੇ ਪਿੰਡ ਵਿੱਚ ਇੱਕ ਗਰੀਬ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਹੈ। ਅਸੀਂ ਉਥੇ ਸਟੋਰੀ ਕਵਰ ਕਰਨ ਲਈ ਜਾ ਰਹੇ ਹਾਂ।”  “ਅਰਾਮ ਨਾਲ ਬਹਿ ਜਾ ਟਿਕ ਕੇ ਤੇ ਛੱਡ ਇਹੋ ਜਿਹੀਆਂ ਫਜ਼ੂਲ ਸਟੋਰੀਆਂ ਨੂੰ। ਕੋਈ ਮਸਾਲੇਦਾਰ ਸਟੋਰੀ ਕਵਰ ਕਰ, ਰੀਆ ਚਕਰਵਰਤੀ ਜਾਂ ਕੰਗਣਾ ਰਾਣਾਵਤ ਵਰਗੀ। ਕਿਸਾਨ ਨੇ ਈ ਆਤਮ ਹੱਤਿਆ ਕੀਤੀ ਆ ਕਿਤੇ ਸੁਸ਼ਾਂਤ ਰਾਜਪੂਤ ਨੇ ਤਾਂ ਨਹੀਂ ਕੀਤੀ। ਕਿਸਾਨ ਤਾਂ ਮਰਦੇ ਈ ਰਹਿੰਦੇ ਆ, ਅਸੀਂ ਚੈਨਲ ਦੀ ਟੀ.ਆਰ.ਪੀ. ਵੀ ਵੇਖਣੀ ਆ,” ਐਡੀਟਰ ਨੇ ਇਸ ਤਰਾਂ ਗਰਮ ਚਾਹ ਦੀਆਂ ਚੁਸਕੀਆਂ ਭਰਦੇ ਹੋਏ ਜਵਾਬ ਦਿੱਤਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਕਿਸਾਨ ਨਾ ਮਰਿਆ ਹੋਵੇ ਕੋਈ ਜਾਨਵਰ ਮਰਿਆ ਹੋਵੇ।”

Related posts

ਕਹਾਣੀ : ਖ਼ਾਮੋਸ਼ ਸਫ਼ਰ !

admin

ਮਾਂ ਦੀ ਮਮਤਾ !

admin

ਮਿੰਨੀ ਕਹਾਣੀ : ਚੜ੍ਹਦੀਕਲਾ !

admin