ਇਕ ਗੱਲ ਦੱਸੋ ਯਾਰੋ,
ਕਿੰਝ ਮਾਂ ਬੋਲੀ ਦਿਵਸ ਮਨਾਵਾਂ,
ਬਹੁਤੇ ਇਹ ਨੂੰ ਭੁੱਲ ਰਹੇ ਨੇ,
ਕਰਦੇ ਸੀ ਹੱਥੀਂ ਛਾਵਾਂ।
ਇਕ ਗੱਲ ਦੱਸੋ ਯਾਰੋ…
ਊੜਾ ਐੜਾ ਤਾਂ ਲੜ ਕੇ ਬਹਿ ਗਏ,
ਙ, ਞ ਕਿਹੜੇ ਰਾਹ ਪੈ ਗਏ,
ਬਿੰਦੀਆਂ, ਟਿੱਪੀਆਂ ਕਿੱਧਰੋਂ ਲੱਭਾ,
ਅੱਧਕ ਨੂੰ ਵੀ ਨਾ ਭਾਵਾਂ।
ਇਕ ਗੱਲ ਦੱਸੋ ਯਾਰੋ…
ਹੈਲੋ! ਹਾਏ! ਦਾ ਹੋਇਆ ਜ਼ਮਾਨਾ,
ਨਮਸਤੇ, ਸਤਿ ਸ੍ਰੀ ਅਕਾਲ ਬੇਗਾਨਾ,
ਸਿਹਾਰੀ-ਬਿਹਾਰੀ ਕਿੱਧਰੋਂ ਲੱਭਾਂ,
ਕਿਧਰੋਂ ਲਿਆਵਾਂ ਲਾਵਾਂ-ਦੁਲਾਵਾਂ।
ਇੱਕ ਗੱਲ ਦੱਸੋ ਯਾਰੋ…
ਪੈਂਤੀ ਪਹਿਲਾਂ ਬਣੀ ਇਕਤਾਲੀ,
ਉਹ ਵੀ ਲੋਕਾਂ ਨੂੰ ਲੱਗਦੀ ਜਾਲ੍ਹੀ,
ਕੀ ਲੈਣਾ ਕਹਿਣ ਪੰਜਾਬੀ ਬਣ ਕੇ,
ਆਪਣੇ ਕਾਕੇ-ਕਾਕੀ ਨੂੰ,
ਕਿਉਂ ਨਾ ਅÎੰਗਰੇਜ਼ ਬਣਾਵਾਂ।
ਇਕ ਗੱਲ ਦੱਸੋ ਯਾਰੋ…
ਕੁਝ ਪੰਜਾਬੀ ਛਾ ਰਹੇ ਨੇ,
ਵਿਦੇਸ਼ੀਂ ਵੀ ਧੁੰਮਾਂ ਪਾ ਰਹੇ ਨੇ,
ਵਿਰਸਾ ਸਾਂਭਣ ਲਈ ਜਾਗਦੇ ਜਿਹੜੇ,
ਐਸੇ ਧੀਆਂ-ਪੁੱਤਾਂ ਦੀ ਖੈਰ ਲਈ,
ਮੈਂ ਰੱਬ ਤੋਂ ਮÎੰਗਾਂ ਦੁਆਵਾਂ।
ਇਕ ਗੱਲ ਦੱਸੋ ਯਾਰੋ…
ਮਾਂ ਬੋਲੀ ਤੋਂ ਬੋਲਣਾ ਸਿੱਖਿਆ,
ਪਹਿਲਾ ਸ਼ਬਦ ਤਾਂ ਮਾਂ ਹੀ ਲਿਖਿਆ,
ਪਰਸ਼ੋਤਮ ਆਖੇ ਜਿਨ੍ਹਾਂ ਮਾਂ ਭੁਲਾਈ,
ਕੀ ਖੱਟਿਆ ਭੈਣ-ਭਰਾਵਾਂ।
ਇੱਕ ਗੱਲ ਦੱਸੋ ਯਾਰੋ …
previous post
next post