Bollywood

ਕੀ ਕਪਿਲ ਸ਼ਰਮਾ ਸ਼ੋਅ ਬੰਦ ਹੋ ਰਿਹੈ?

ਮੁੰਬਈ – ਕਾਮੇਡੀਅਨ ਕਪਿਲ ਸ਼ਰਮਾ ਹਾਲ ਹੀ ‘ਚ ‘ਦ ਕਸ਼ਮੀਰ ਫਾਈਲਜ਼’ ਦੇ ਪ੍ਰਮੋਸ਼ਨ ਕਾਰਨ ਵਿਵਾਦਾਂ ‘ਚ ਘਿਰੇ ਹੋਏ ਸੀ। ਹੁਣ ਕਾਮੇਡੀ ਸਟਾਰ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੋ ਕਿ ਯਕੀਨਨ ਪ੍ਰਸ਼ੰਸਕਾਂ ਦਾ ਦਿਲ ਤੋੜ ਦੇਵੇਗੀ। ‘ਦ ਕਪਿਲ ਸ਼ਰਮਾ ਸ਼ੋਅ’ ਜਲਦ ਹੀ ਬੰਦ ਹੋ ਸਕਦਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਅਜਿਹੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।

ਜੇਕਰ ਅਜਿਹਾ ਹੁੰਦਾ ਹੈ ਤਾਂ ਹਰ ਹਫਤੇ ਲੋਕਾਂ ਨੂੰ ਹਾਸੇ ਦੀ ਖੁਰਾਕ ਨਹੀਂ ਮਿਲੇਗੀ। ਅਜਿਹਾ ਕਿਉਂ ਹੋਣ ਜਾ ਰਿਹਾ ਹੈ? ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ। ਦਰਅਸਲ, ਕਪਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇਕ ਤਸਵੀਰ ਸ਼ੇਅਰ ਕਰਕੇ ਆਪਣੇ ਅਮਰੀਕਾ-ਕੈਨੇਡਾ ਦੌਰੇ ਬਾਰੇ ਐਲਾਨ ਕੀਤਾ ਹੈ। ਪੋਸਟ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਲਿਖਿਆ, ‘ਸਾਲ 2022 ਵਿੱਚ ਆਪਣੇ ਅਮਰੀਕਾ-ਕੈਨੇਡਾ ਦੌਰੇ ਬਾਰੇ ਘੋਸ਼ਣਾ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਜਲਦੀ ਹੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਹ ਦੌਰਾ 11 ਜੂਨ ਤੋਂ ਸ਼ੁਰੂ ਹੋਵੇਗਾ ਅਤੇ 3 ਜੁਲਾਈ ਤੱਕ ਜਾਰੀ ਰਹੇਗਾ।

ਹਾਲਾਂਕਿ ਕਪਿਲ ਨੇ ਸ਼ੋਅ ਦੇ ਬੰਦ ਹੋਣ ਬਾਰੇ ਅਜੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ, ਪਰ ਮੀਡੀਆ ਰਿਪੋਰਟਾਂ ਮੁਤਾਬਕ ਇਹ ਸ਼ੋਅ ਜਲਦ ਹੀ ਬੰਦ ਹੋਣ ਵਾਲਾ ਹੈ। ਕਿਹਾ ਜਾ ਰਿਹਾ ਹੈ ਕਿ ਕਾਮੇਡੀਅਨ ਆਪਣੇ ਕਾਮੇਡੀ ਸ਼ੋਅ ਤੋਂ ਥੋੜਾ ਜਿਹਾ ਬ੍ਰੇਕ ਲਵੇਗਾ ਅਤੇ ਆਪਣੇ ਹੋਰ ਪੇਸ਼ੇਵਰ ਵਚਨਬੱਧਤਾਵਾਂ ਨੂੰ ਪੂਰਾ ਕਰਨ ਤੋਂ ਬਾਅਦ ਜਲਦੀ ਹੀ ਵਾਪਸ ਆ ਜਾਵੇਗਾ।

ਇਕ ਰਿਪੋਰਟ ਮੁਤਾਬਕ, ਕਪਿਲ ਕੋਲ ਅਮਰੀਕਾ-ਕੈਨੇਡਾ ਦੌਰੇ ਤੋਂ ਇਲਾਵਾ ਕੁਝ ਹੋਰ ਵੀ ਕੰਮ ਹਨ ਅਤੇ ਇਸ ਲਈ ਉਨ੍ਹਾਂ ਨੇ ਸ਼ੋਅ ਤੋਂ ਛੋਟਾ ਬ੍ਰੇਕ ਲੈਣ ਅਤੇ ਫਿਰ ਕੁਝ ਮਹੀਨਿਆਂ ਬਾਅਦ ਨਵੇਂ ਸੀਜ਼ਨ ਨਾਲ ਵਾਪਸੀ ਕਰਨ ਬਾਰੇ ਸੋਚਿਆ ਹੈ। ਖੈਰ, ਕਪਿਲ ਸ਼ਰਮਾ ਆਪਣੇ ਫੈਨਜ਼ ਨੂੰ ਨਿਰਾਸ਼ ਕਰਣਗੇ ਜਾਂ ਨਹੀਂ ਇਹ ਤਾ ਸਮਾਂ ਹੀ ਦੱਸੇਗਾ।

Related posts

HAPPY DIWALI !

admin

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !

admin

ਦੀਪਿਕਾ ਪਾਦੂਕੋਣ ਭਾਰਤ ਦੀ ਪਹਿਲੀ ‘ਮੈਂਟਲ ਹੈਲਥ ਅੰਬੈਸਡਰ’ ਨਿਯੁਕਤ !

admin