ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ ਅਤੇ ਅੱਜਕੱਲ੍ਹ ਅਕਸਰ ਆਪਣੇ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਨਾਲ ਦਿਖਾਈ ਦਿੰਦੀ ਹੈ। ਅਫਵਾਹਾਂ ਹਨ ਕਿ ਦੋਵੇਂ ਜਲਦੀ ਹੀ ਵਿਆਹ ਕਰ ਸਕਦੇ ਹਨ। ਹਾਲਾਂਕਿ, ਜਾਨ੍ਹਵੀ ਲਗਾਤਾਰ ਇਨ੍ਹਾਂ ਅਫਵਾਹਾਂ ਦਾ ਖੰਡਨ ਕਰਦੀ ਰਹੀ ਹੈ ਪਰ ਹੁਣ ਜਾਨ੍ਹਵੀ ਕਪੂਰ ਦੀ ਇੱਕ ਤਾਜ਼ਾ ਪੋਸਟ ਨੇ ਉਨ੍ਹਾਂ ਦੇ ਵਿਆਹ ਦੀਆਂ ਅਫਵਾਹਾਂ ਨੂੰ ਫਿਰ ਤੋਂ ਹਵਾ ਦੇ ਦਿੱਤੀ ਹੈ।
ਜਾਹਨਵੀ ਕਪੂਰ ਨੇ ਸੋਸ਼ਲ ਮੀਡੀਆ ‘ਤੇ ਇੱਕ ਤਾਜ਼ਾ ਪੋਸਟ ਪਾਈ ਜਿਸਨੂੰ ਉਸਨੇ ਬਾਅਦ ਵਿੱਚ ਡਿਲੀਟ ਕਰ ਦਿੱਤਾ। ਹਾਲਾਂਕਿ ਡਿਲੀਟ ਹੋਣ ਤੱਕ ਇਹ ਵਾਇਰਲ ਹੋ ਚੁੱਕੀ ਸੀ। ਇਸ ਪੋਸਟ ਤੋਂ ਬਾਅਦ ਜਾਨ੍ਹਵੀ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਫੈਲ ਰਹੀਆਂ ਹਨ। ਜਾਹਨਵੀ ਕਪੂਰ ਦੇ ਬਹੁਤ ਸਾਰੇ ਪ੍ਰਸ਼ੰਸਕ ਇਸ ਪੋਸਟ ਨੂੰ ਉਸਦੇ ਵਿਆਹ ਨਾਲ ਵੀ ਜੋੜ ਰਹੇ ਹਨ। ਦਰਅਸਲ, ਜਾਨ੍ਹਵੀ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ, “ਤਾਰੀਖ ਸੇਵ ਕਰੋ: 29 ਅਕਤੂਬਰ।” ਇਸਦੇ ਨਾਲ ਹੀ ਉਸਨੇ ਇੱਕ ਦਿਲ ਵਾਲਾ ਇਮੋਜੀ ਸਾਂਝਾ ਕੀਤਾ ਜਿਸ ਵਿੱਚ ਇੱਕ ਨੱਚਦੀ ਕੁੜੀ ਅਤੇ ਇੱਕ ਫਲਾਈਟ ਦੀ ਤਸਵੀਰ ਸੀ। ਹਾਲਾਂਕਿ, ਜਾਨ੍ਹਵੀ ਨੇ ਥੋੜ੍ਹੀ ਦੇਰ ਬਾਅਦ ਆਪਣੀ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਪਰ ਉਦੋਂ ਤੱਕ ਇਹ ਵਾਇਰਲ ਹੋ ਚੁੱਕੀ ਸੀ।
ਜਿਵੇਂ ਹੀ ਜਾਨ੍ਹਵੀ ਕਪੂਰ ਨੇ ਇਸ ਤਾਰੀਖ ਦਾ ਜ਼ਿਕਰ ਕੀਤਾ ਤਾਂ ਪ੍ਰਸ਼ੰਸਕਾਂ ਨੇ ਤੁਰੰਤ ਅਦਾਕਾਰਾ ਦੇ ਵਿਆਹ ਬਾਰੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ। 29 ਅਕਤੂਬਰ ਅਤੇ ਦਿਲ ਵਾਲੇ ਇਮੋਜੀ ਨੂੰ ਜਾਨ੍ਹਵੀ ਕਪੂਰ ਦੇ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਨਾਲ ਵਿਆਹ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕੁੱਝ ਪ੍ਰਸ਼ੰਸਕਾਂ ਨੇ ਇਹ ਵੀ ਟਿੱਪਣੀ ਕੀਤੀ ਕਿ ਜਾਨ੍ਹਵੀ ਬਾਲੀਵੁੱਡ ਨੂੰ ਅਲਵਿਦਾ ਕਹਿਣ ਵਾਲੀ ਸੀ। ਇਸ ਤੋਂ ਇਲਾਵਾ, ਬਹੁਤ ਸਾਰੇ ਪ੍ਰਸ਼ੰਸਕਾਂ ਨੇ ਇਸ ਤਾਰੀਖ ਨੂੰ ਜਾਨ੍ਹਵੀ ਦੇ ਅਗਲੇ ਪ੍ਰੋਜੈਕਟ ਦੇ ਨਾਲ ਵੀ ਜੋੜਿਆ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਜਾਨ੍ਹਵੀ ਕਪੂਰ ਦੀ ਨਵੀਂ ਫਿਲਮ ਦਾ ਐਲਾਨ ਇਸ ਦਿਨ ਹੋ ਸਕਦਾ ਹੈ। ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਉਸਦੀ ਆਉਣ ਵਾਲੀ ਫਿਲਮ, “ਚਾਲਬਾਜ਼ ਇਨ ਲੰਡਨ” ਲਈ ਹੋਵੇਗਾ। ਫਿਲਹਾਲ ਇਸ ਦੀ ਹਲੇ ਪੁਸ਼ਟੀ ਨਹੀਂ ਹੋਈ ਹੈ ਕਿ 29 ਅਕਤੂਬਰ ਨੂੰ ਅਸਲ ਵਿੱਚ ਕੀ ਹੋਵੇਗਾ ਜਿਸ ਲਈ ਜਾਨ੍ਹਵੀ ਨੇ ਤਾਰੀਖ ਨੂੰ ਸੇਵ ਕਰਨ ਦੇ ਲਈ ਕਿਹਾ ਹੈ।
ਜਾਨ੍ਹਵੀ ਕਪੂਰ ਆਖਰੀ ਵਾਰ ਇਸ ਮਹੀਨੇ ਰਿਲੀਜ਼ ਹੋਈ ਫਿਲਮ “ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ” ਵਿੱਚ ਦਿਖਾਈ ਦਿੱਤੀ ਸੀ। ਇਸ ਤੋਂ ਪਹਿਲਾਂ ਜਾਨ੍ਹਵੀ ਕਪੂਰ ਸਿਧਾਰਥ ਮਲਹੋਤਰਾ ਦੇ ਨਾਲ “ਪਰਮ ਸੁੰਦਰੀ” ਵਿੱਚ ਦਿਖਾਈ ਦਿੱਤੀ ਸੀ। ਦੋਵੇਂ ਫਿਲਮਾਂ ਰੋਮਾਂਟਿਕ ਕਾਮੇਡੀ ਸਨ। ਹਾਲਾਂਕਿ, ਦੋਵੇਂ ਫਿਲਮਾਂ ਹੀ ਬਾਕਸ ਆਫਿਸ ‘ਤੇ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀਆਂ ਅਤੇ ਦਰਸ਼ਕਾਂ ਅਤੇ ਆਲੋਚਕਾਂ ਤੋਂ ਮਿਲਿਆ-ਜੁਲਿਆ ਪ੍ਰਤੀਕ੍ਰਮ ਮਿਲਿਆ ਹੈ।
