Food

ਕੀ ਦੁੱਧ ਪੀਣ ਨਾਲ ਵਧਦੈ ਟ੍ਰਾਈਗਲਿਸਰਾਈਡਸ ? ਇੱਥੇ ਸਮਝੋ ਕੋਲੈਸਟ੍ਰੋਲ ਦਾ ਪੂਰਾ ਗਣਿਤ

ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਸਮੇਂ-ਸਮੇਂ ‘ਤੇ ਦੁੱਧ ਦੇ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਨਵੀਆਂ-ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਹਨ, ਅਜਿਹੇ ‘ਚ ਲੋਕਾਂ ਦੇ ਮਨਾਂ ‘ਚ ਇਹ ਖਦਸ਼ਾ ਪੈਦਾ ਹੋ ਜਾਂਦਾ ਹੈ ਕੀ ਦੁੱਧ ਪੀਣ ਨਾਲ ਅਸਲ ਵਿੱਚ ਕੋਲੈਸਟ੍ਰੋਲ ਵਧਦਾ ਹੈ ਜਾਂ ਟ੍ਰਾਈਗਲਿਸਰਾਈਡ, ਜੋ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾਉਂਦਾ ਹੈ। ਆਓ ਜਾਣਦੇ ਹਾਂ ਸੱਚਾਈ ਕੀ ਹੈ-
ਜੇਕਰ ਤੁਹਾਨੂੰ ਵੀ ਹਾਈ ਕੋਲੈਸਟ੍ਰੋਲ ਜਾਂ ਵਧੇ ਹੋਏ ਟ੍ਰਾਈਗਲਿਸਰਾਈਡ ਦੀ ਸਮੱਸਿਆ ਹੈ ਤਾਂ ਆਪਣੀ ਜੀਵਨਸ਼ੈਲੀ ਨੂੰ ਬਦਲਣ ਦੀ ਫੌਰੀ ਲੋੜ ਹੈ ਕਿਉਂਕਿ ਕੋਲੈਸਟ੍ਰੋਲ ਨੂੰ ਰੁਟੀਨ ਵਿਚ ਬਦਲਾਅ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਨੂੰ ਲੈ ਕੇ ਵੀ ਕਈ ਮਿੱਥ ਹਨ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਡੇਅਰੀ ਉਤਪਾਦਾਂ ਵਿਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦਾ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।
ਅਸਲ ਵਿੱਚ High Cholesterol ਕੇਵਲ ਚਰਬੀ ਨਹੀਂ ਹੈ, ਪਰ ਇਹ ਇੱਕ ਸਟੀਰੋਲ ਹੈ, ਜੋ ਕਿ ਲਿਪਿਡ ਦੀ ਇੱਕ ਕਿਸਮ ਹੈ, ਜਿਸ ਵਿੱਚ ਚਰਬੀ ਅਤੇ ਪ੍ਰੋਟੀਨ ਦੋਵੇਂ ਹੁੰਦੇ ਹਨ। ਜਦੋਂ ਚਰਬੀ ਅਤੇ ਪ੍ਰੋਟੀਨ ਮਿਲ ਜਾਂਦੇ ਹਨ, ਇਹ ਇੱਕ ਚਿਪਚਿਪੀ ਮੋਮ ਬਣ ਜਾਂਦਾ ਹੈ। ਇਸ ਮੋਮ ਵਰਗੇ ਪਦਾਰਥ ਨੂੰ ਕੋਲੈਸਟ੍ਰੋਲ ਕਿਹਾ ਜਾਂਦਾ ਹੈ ਅਤੇ ਜਦੋਂ ਖੂਨ ਵਿੱਚ ਇਸ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਖੂਨ ਦੇ ਪ੍ਰਵਾਹ ਵਿੱਚ ਬਹੁਤ ਰੁਕਾਵਟ ਆਉਂਦੀ ਹੈ ਅਤੇ ਧਮਨੀਆਂ ਵਿੱਚ ਜਮ੍ਹਾਂ ਹੋਣ ਕਾਰਨ ਬਲਾਕੇਜ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਬਾਅਦ ਵਿਚ ਦਿਲ ਦੇ ਦੌਰੇ ਦੀ ਸਮੱਸਿਆ ਬਲਾਕੇਜ ਕਾਰਨ ਹੀ ਆਉਂਦੀ ਹੈ।
ਇੰਟਰਨੈਸ਼ਨਲ ਜਰਨਲ ਆਫ ਓਬੇਸਿਟੀ ‘ਚ ਪ੍ਰਕਾਸ਼ਿਤ ਇਕ ਖੋਜ ਮੁਤਾਬਕ ਦੁੱਧ ਪੀਣ ਨਾਲ ਕੋਲੈਸਟ੍ਰੋਲ ਦੇ ਪੱਧਰ ‘ਤੇ ਕੋਈ ਖਾਸ ਪ੍ਰਭਾਵ ਨਹੀਂ ਪੈਂਦਾ। ਪਰ ਜੇਕਰ ਤੁਸੀਂ ਦੁੱਧ ਤੋਂ ਬਣੇ ਉਤਪਾਦਾਂ ਜਿਵੇਂ ਘਿਓ, ਪਨੀਰ, ਮਾਵਾ ਆਦਿ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਕੋਲੈਸਟ੍ਰੋਲ ਜਾਂ ਟ੍ਰਾਈਗਲਿਸਰਾਈਡ ਦਾ ਪੱਧਰ ਵਧ ਸਕਦਾ ਹੈ। ਅਸਲ ਵਿੱਚ 250 ਮਿਲੀਲੀਟਰ ਦੁੱਧ ਵਿੱਚ 8 ਗ੍ਰਾਮ ਚਰਬੀ ਹੁੰਦੀ ਹੈ, ਪਰ ਦੁੱਧ ਵਿੱਚ ਚਰਬੀ ਤੋਂ ਇਲਾਵਾ ਹੋਰ ਪੌਸ਼ਟਿਕ ਤੱਤ ਹੁੰਦੇ ਹਨ, ਜਿਨ੍ਹਾਂ ਦੀ ਸਰੀਰ ਨੂੰ ਲੋੜ ਹੁੰਦੀ ਹੈ। ਕੈਲਸ਼ੀਅਮ ਨਾਲ ਭਰਪੂਰ ਦੁੱਧ ਹੱਡੀਆਂ ਨੂੰ ਮਜ਼ਬੂਤ ​​ਕਰਨ ਅਤੇ ਬੁਢਾਪੇ ਵਿੱਚ ਓਸਟੀਓਪੋਰੋਸਿਸ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਹਾਲਾਂਕਿ, ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਹੈ, ਅਜਿਹੇ ਲੋਕਾਂ ਨੂੰ ਘੱਟ ਚਰਬੀ ਵਾਲੇ ਗਾਂ ਦੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ।

Related posts

ਮੈਂ ਖੁਦ ਆਪਣੇ ਖੇਤ ਵਿੱਚ ਪਰਾਲੀ ਸਾੜਣ ਦੀ ਥਾਂ ਸਿੱਧੀ ਬਿਜਾਈ ਸ਼ੁਰੂ ਕਰਾਂਗਾ : ਖੇਤੀਬਾੜੀ ਮੰਤਰੀ ਚੌਹਾਨ

admin

Finalists Announced for the 2025 Restaurant & Catering Hostplus National Awards for Excellence

admin

ਭਾਰਤ ਦੁੱਧ ਉਤਪਾਦਨ ਵਿੱਚ ਪੂਰੀ ਦੁਨੀਆਂ ਵਿੱਚੋਂ ਸਿਖਰ ਉਪਰ !

admin