Articles International

ਕੀ ਨੇਪਾਲ ਵਿੱਚ ਤਖਤਾ ਪਲਟ ਸੁਪਰ ਪਾਵਰ ਦੇਸ਼ਾਂ ਦੇ ਇਸ਼ਾਰੇ ‘ਤੇ ਹੋਇਆ ?

ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ।

ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਕੱਲ੍ਹ ਸ਼ੁੱਕਰਵਾਰ 12 ਸਤੰਬਰ 2025 ਨੂੰ ਰਾਤ 11 ਵਜੇ ਨਵੀਂ ਨਿਯੁਕਤ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਦੀ ਸਿਫ਼ਾਰਸ਼ ‘ਤੇ ਦੇਸ਼ ਦੀ ਸੰਸਦ (ਪ੍ਰਤੀਨਿਧੀ ਸਭਾ) ਭੰਗ ਕਰ ਦਿੱਤੀ ਹੈ ਅਤੇ ਅੰਤਰਿਮ ਸਰਕਾਰ ਨੇ ਨੇੇਪਾਲ ਵਿੱਚ ਹੁਣ 21 ਮਾਰਚ 2026 ਨੂੰ ਆਮ ਚੋਣਾਂ ਕਰਾਉਣ ਐਲਾਨ ਕੀਤਾ ਹੈ। ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ 73 ਸਾਲਾ ਸੁਸ਼ੀਲਾ ਕਾਰਕੀ ਨੇਪਾਲ ਦੀ ਸਾਬਕਾ ਮੁੱਖ ਜੱਜ ਰਹਿ ਚੁੱਕੀ ਹੈ। ਸੁਸ਼ੀਲਾ ਕਾਰਕੀ ਦਾ ਜਨਮ 7 ਜੂਨ 1952 ਨੂੰ ਸ਼ੰਕਰਪੁਰ, ਵਿਰਾਟਨਗਰ ਵਿੱਚ ਹੋਇਆ ਸੀ। ਉਸਨੇ 1978 ਵਿੱਚ ਭਾਰਤ ਦੀ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਡਿਗਰੀ ਅਤੇ ਤ੍ਰਿਭੁਵਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ 1979 ਵਿੱਚ ਕਾਨੂੰਨ ਦਾ ਅਭਿਆਸ ਸ਼ੁਰੂ ਕੀਤਾ। ਉਹ 2009 ਵਿੱਚ ਸੁਪਰੀਮ ਕੋਰਟ ਦੀ ਜੱਜ ਬਣੀ ਅਤੇ ਜੁਲਾਈ 2016 ਵਿੱਚ ਨੇਪਾਲ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਬਣੀ। ਆਪਣੇ ਕਾਰਜਕਾਲ ਦੌਰਾਨ ਉਸਨੇ ਉੱਚ-ਪ੍ਰੋਫਾਈਲ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਸਖ਼ਤ ਫੈਸਲੇ ਦਿੱਤੇ। ਹਾਲਾਂਕਿ, ਰਾਜਨੀਤਿਕ ਦਬਾਅ ਤੋਂ ਉਸਦੀ ਆਜ਼ਾਦੀ ਨੇ 2017 ਵਿੱਚ ਉਸ ਸਮੇਂ ਦੇ ਸ਼ੇਰ ਬਹਾਦੁਰ ਦੇਉਬਾ ਦੀ ਅਗਵਾਈ ਵਾਲੇ ਗੱਠਜੋੜ ਦੁਆਰਾ, ਉਸ ਵਿਰੁੱਧ ਇੱਕ ਵਿਵਾਦਪੂਰਨ ਮਹਾਂਦੋਸ਼ ਪ੍ਰਸਤਾਵ ਲਿਆਂਦਾ ਜਿਸਨੂੰ ਰਾਜਨੀਤਿਕ ਦਖਲਅੰਦਾਜ਼ੀ ਵਜੋਂ ਦੇਖਿਆ ਗਿਆ। ਕਾਰਕੀ ਦੀ ਨਿਯੁਕਤੀ ਨਾਲ ਵੱਡੀ ਗਿਣਤੀ ਵਿੱਚ ਨੌਜਵਾਨਾਂ ਖਾਸ ਕਰਕੇ ਜਨਰਲ-ਜੀ ਸਮੂਹਾਂ ਨੇ ਕਾਠਮੰਡੂ ਦੇ ਸ਼ੀਤਲ ਨਿਵਾਸ ਦੇ ਬਾਹਰ ਜਸ਼ਨ ਮਨਾਇਆ। ਲੋਕ ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਨੂੰ ਵਧਾਈ ਸੰਦੇਸ਼ ਭੇਜਦੇ ਦੇਖੇ ਗਏ।

ਦਿਲਚਸਪ ਗੱਲ ਇਹ ਹੈ ਕਿ ਨੇਪਾਲ ਦੇ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਕਾਰਕੀ ਦੀ ਨਿਯੁਕਤੀ ਦਾ ਐਲਾਨ ਰਾਸ਼ਟਰਪਤੀ, ਉੱਚ ਫੌਜੀ ਅਧਿਕਾਰੀਆਂ ਅਤੇ ਅੰਦੋਲਨ ਦੀ ਅਗਵਾਈ ਕਰ ਰਹੇ ਨੌਜਵਾਨ ਪ੍ਰਤੀਨਿਧੀਆਂ ਵਿਚਕਾਰ ਇੱਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਕੀਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਸੋਸ਼ਲ ਮੀਡੀਆ ‘ਤੇ ਪਾਬੰਦੀ ਤੋਂ ਬਾਅਦ ਪੈਦਾ ਹੋਏ ਦੇਸ਼ ਵਿਆਪੀ ਅੰਦੋਲਨ, ਅਸੰਤੋਸ਼ ਅਤੇ ਜਨਤਕ ਗੁੱਸੇ ਦੇ ਦਬਾਅ ਹੇਠ ਅਸਤੀਫਾ ਦੇਣਾ ਪਿਆ ਸੀ ਅਤੇ ਨੇਪਾਲ ਵਿੱਚ ਵੱਡੇ ਪੱਧਰ ‘ਤੇ ਹੋਈ ਹਿੰਸਾ ਵਿੱਚ 34 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਨੇਪਾਲ ਵਿੱਚ ਤਖ਼ਤਾ ਪਲਟ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪਰ ਹੈਰਾਨੀ ਵਾਲੀ ਗੱਲ ਇਹ ਨੇਪਾਲ ਵਿੱਚ ਇਸ ਰਾਜਨੀਤਿਕ ਉਥਲਪੱਥਲ ਦਾ ਖੁਲਾਸਾ ਅੱਠ ਮਹੀਨੇ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਉੱਤਰਾਖੰਡ ਦੇ ਇੱਕ ਵਿਅਕਤੀ ਲੱਕੀ ਕਮਾਂਡੋ ਉਰਫ਼ ਲਕਸ਼ਮਣ ਸਿੰਘ ਬਿਸ਼ਟ ਨੇ ਇਸ ਰਾਜਨੀਤਕ ਤਬਲਦੀਲੀ ਵਾਰੇ ਬਹੁਤ ਪਹਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ। ਰਾਅ ਦੇ ਸਾਬਕਾ ਏਜੰਟ ਲਕਸ਼ਮਣ ਸਿੰਘ ਬਿਸ਼ਟ ਨੇ ਇੱਕ ਸੋਸ਼ਲ ਮੀਡੀਆ ‘ਤੇ ਕੀਤਾ ਸੀ ਅਤੇ ਅੱਠ ਮਹੀਨੇ ਪੁਰਾਣੀ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਲੱਕੀ ਕਮਾਂਡੋ ਉਰਫ਼ ਲਕਸ਼ਮਣ ਸਿੰਘ ਬਿਸ਼ਟ ਨੇ ਵਿਸਥਾਰ ਦੇ ਵਿੱਚ ਦੱਸਿਆ ਕਿ ਇੱਕ ਖੁਫ਼ੀਆ ਏਜੰਟ ਦਾ ਆਪਣਾ ਨੈੱਟਵਰਕ ਹੁੰਦਾ ਹੈ ਜੋ ਦੇਸ਼ ਭਰ ਵਿੱਚ ਕੰਮ ਕਰਦਾ ਹੈ। ਨੈੱਟਵਰਕ ਆਪਣੇ ਸਰੋਤਾਂ ਅਨੁਸਾਰ ਬਣਾਏ ਜਾਂਦੇ ਹਨ। ਅਸੀਂ ਇਹ ਸਭ ਕੁਝ ਇੰਨੇ ਸਾਲਾਂ ਤੋਂ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਆਪਣੇ ਤਜ਼ਰਬੇ ਨਾਲ ਸਿੱਖਿਆ ਹੈ। ਸਾਡੇ ਕੋਲ ਇੱਕ ਨੈੱਟਵਰਕ ਹੁੰਦਾ ਹੈ। ਜਦੋਂ ਮੈਂ ਨੇਪਾਲ ਦੇ ਹਾਲਾਤਾਂ ਸਬੰਧੀ ਇੱਕ ਚੈਨਲ ਨੂੰ ਤਖ਼ਤਾਪਲਟ ਬਾਰੇ ਇੰਟਰਵਿਊ ਦਿੱਤੀ ਤਾਂ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਓਲੀ ਨੇ 24 ਦਸੰਬਰ 2024 ਨੂੰ ਕੈਬਨਿਟ ਬੁਲਾਈ ਸੀ। ਨੇਪਾਲ ਦੇ ਵਿੱਚ ਤਖ਼ਤਾਪਲਟ ਦਾ ਕਾਰਣ ਸੋਸ਼ਲ ਮੀਡੀਆ ਨਹੀਂ ਹੈ ਇਹ ਤਾਂ ਸਿਰਫ਼ ਇੱਕ ਬਹਾਨਾ ਹੈ। ਅਸਲ ਵਿੱਚ ਤਖ਼ਤਾਪਲਟ ਦੇ ਤਿੰਨ ਕਾਰਣ ਹਨ। ਪਹਿਲਾ ਭ੍ਰਿਸ਼ਟਾਚਾਰ, ਦੂਜਾ ਚੀਨ ਦੀ ਦਖਲਅੰਦਾਜ਼ੀ ਅਤੇ ਤੀਜਾ ਸੁਪਰ ਪਾਵਰ ਦੇਸ਼ਾਂ ਦਾ ਨੇਪਾਲ ਨੂੰ ਸਮਰਥਨ। ਨੇਪਾਲ ਵਿੱਚ ਤਖ਼ਤਾਪਲਟ ਤੋਂ ਬਾਅਦ ਇਸ ਦਾ ਭਾਰਤ ਉਪਰ ਜਿਆਦਾ ਪ੍ਰਭਾਵ ਪਵੇਗਾ ਅਤੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਭਾਰਤੀ ਇਲਾਕਿਆਂ ਵਿੱਚ ਵਾਧੂ ਚੌਕਸ ਰਹਿਣ ਦੀ ਲੋੜ ਹੋਵੇਗੀ। ਕਿਉਂਕਿ ਹਜ਼ਾਰਾਂ ਹੀ ਅਜਿਹੇ ਕੈਦੀ ਨੇਪਾਲ ਦੀਆਂ ਜੇਲ੍ਹਾਂ ਵਿੱਚੋਂ ਭੱਜ ਗਏ ਹਨ ਜੋ ਖਤਰਨਾਕ ਅੱਤਵਾਦੀ ਅਤੇ ਬਹੁਤ ਵੱਡੇ ਅਪਰਾਧੀ ਹਨ। ਭਾਰਤ ਨੂੰ ਉਨ੍ਹਾਂ ਦੀ ਘੁਸਪੈਠ ਨੂੰ ਰੋਕਣ ਲਈ ਹਮੇਸ਼ਾਂ ਸੁਚੇਤ ਰਹਿਣਾ ਪਵੇਗਾ।

ਲੱਕੀ ਕਮਾਂਡੋ ਉਰਫ਼ ਲਕਸ਼ਮਣ ਸਿੰਘ ਬਿਸ਼ਟ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਹਲਦਵਾਨੀ ਮੂਲ ਰੂਪ ਵਿੱਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਗੰਗੋਲੀਹਾਟ ਦਾ ਰਹਿਣ ਵਾਲਾ ਅਤੇ ਅੱਜਕੱਲ੍ਹ ਹਲਦਵਾਨੀ ਵਿਖੇ ਰਹਿੰਦਾ ਹੈ। ਸਾਲ 2003 ਵਿੱਚ 16 ਸਾਲ ਦੀ ਉਮਰ ਵਿੱਚ ਹੀ ਉਹ ਸਪੈਸ਼ਲ ਫੋਰਸਿਜ਼ ਵਿੱਚ ਭਰਤੀ ਹੋ ਗਿਆ ਸੀ ਅਤੇ ਉਸਨੇ ਆਪਣੀ ਵਿਸ਼ੇਸ਼ ਜਾਸੂਸੀ ਅਤੇ ਕਮਾਂਡੋ ਸਿਖਲਾਈ ਪੂਰੀ ਕਰਕੇ ਇਜ਼ਰਾਈਲ ਵਿੱਚ ਢਾਈ ਸਾਲ ਬਿਤਾਏ। ਇਸ ਤੋਂ ਬਾਅਦ ਉਹ ਭਾਰਤ ਦੇ ਮਸ਼ਹੂਰ ਨੇਤਾਵਾਂ ਦਾ ਸੁਰੱਖਿਆ ਅਧਿਕਾਰੀ ਬਣਿਆ ਅਤੇ ਸਾਲ 2009 ਵਿੱਚ ਉਸਨੂੰ ਰਾਸ਼ਟਰੀ ਸੁਰੱਖਿਆ ਗਾਰਡ ਦਾ ਸਭ ਤੋਂ ਵਧੀਆ ਕਮਾਂਡੋ ਚੁਣਿਆ ਗਿਆ ਸੀ। ਲੱਕੀ ਕਮਾਂਡੋ ਉਪਰ ਉੱਤਰਾਖੰਡ ਦੇ ਸਭ ਤੋਂ ਵੱਡੇ ਗੈਂਗਸਟਰਾਂ ਦੇ ਦੋਹਰੇ ਕਤਲ ਦਾ ਦੋਸ਼ ਹੇਠ ਤਿੰਨ ਸਾਲਾਂ ਤੋਂ ਵੱਧ ਸਮੇਂ ਲਈ ਜੇਲ੍ਹ ਜਾਣਾ ਪਿਆ ਅਤੇ ਇਸ ਦੌਰਾਨ ਦੇਸ਼ ਦੀਆਂ 11 ਵੱਖ-ਵੱਖ ਜੇਲ੍ਹਾਂ ਵਿੱਚ ਰੱਖਿਆ ਗਿਆ ਪਰ ਸਬੂਤਾਂ ਦੀ ਘਾਟ ਕਾਰਣ ਅਦਾਲਤ ਨੇ 2018 ਵਿੱਚ ਉਸਨੂੰ ਕਲੀਨ ਚਿੱਟ ਦੇ ਦਿੱਤੀ ਸੀ।

Related posts

ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

Keep The Fire Of Game Day To The Field !

admin