
ਦਿਵਾਲੀ ਤੇ ਆਤਿਸ਼ਬਾਜ਼ੀ ਕਦੋਂ ਤੇ ਕਿਵੇਂ ਸ਼ੁਰੂ ਹੋਈ ? ਕੀ ਦਿਵਾਲੀ ‘ਤੇ ਆਤਿਸ਼ਬਾਜੀ ਕਰਨਾ ਪੁਰਾਣੇ ਸਮੇਂ ਨਾਲ ਜੁੜਿਆ ਹੋਇਆ ਹੈ? ਬਹੁਤ ਸਾਰੇ ਸਵਾਲ ਪਟਾਕਿਆਂ ਦੇ ਇਤਿਹਾਸ ਨਾਲ਼ ਜੁੜੇ ਹੋਏ ਹਨ। ਪ੍ਰਾਚੀਨ ਗ੍ਰੰਥਾਂ ਅਨੁਸਾਰ ਲੋਕ ਦਿਵਾਲੀ ਦੇ ਤਿਉਹਾਰ ‘ਤੇ ਰੌਸ਼ਨੀ ਕਰਕੇ ਖ਼ੁਸ਼ੀ ਪ੍ਰਗਟ ਕਰਦੇ ਸਨ। ਸ਼ੋਰ ਪਾ ਕੇ ਨਹੀਂ। ਪਟਾਕਿਆਂ ਨਾਲ ਸ਼ੋਰ ਕਰਨਾ ਤਾਂ ਚੀਨੀ ਰਵਾਇਤ ਸੀ। ਚੀਨੀ ਧਾਰਨਾ ਸੀ ਕਿ ਪਟਾਕਿਆਂ ਦੇ ਸ਼ੋਰ ਦੇ ਡਰੋਂ ਬੁਰੀਆਂ ਆਤਮਾਵਾਂ, ਬਦਕਿਸਮਤੀ ਭੱਜੇਗੀ ਅਤੇ ਖ਼ੁਸ਼ ਕਿਸਮਤੀ ਵਧੇਗੀ।
ਭਾਰਤ ਵਿੱਚ ਇਹ ਖ਼ਿਆਲ ਸ਼ਾਇਦ 12ਵੀਂ ਸਦੀ ‘ਚ ਸ਼ੁਰੂ ਹੋਇਆ। ਇਹ ਸੰਭਵ ਤੌਰ ‘ਤੇ ਚੀਨ, ਤਿੱਬਤ ਅਤੇ ਪੂਰਬ ਏਸ਼ੀਆ ਤੋਂ ਆਇਆ। ਰਿਗਵੇਦ ‘ਚ ਤਾਂ ਬਦਕਿਸਮਤੀ ਲਿਆਉਣ ਵਾਲੀ ਨਿਰੁਤੀ ਨੂੰ ਦੇਵੀ ਮੰਨਿਆ ਗਿਆ ਹੈ। ਉਸ ਨੂੰ ਦੁਆ ਕੀਤੀ ਜਾਂਦੀ ਸੀ ਕਿ ਮਾਂ ਹੁਣ ਜਾਓ, ਮੁੜ ਕੇ ਨਾ ਆਇਓ। ਇਹ ਕਿਤੇ ਨਹੀਂ ਲਿਖਿਆ ਕਿ ਉਸ ਨੂੰ ਰੌਲ਼ਾ ਪਾ ਕੇ ਡਰਾ ਕੇ ਭਜਾਇਆ ਜਾਵੇ। ਹਾਂ ਭਾਰਤੀ ਲੰਮੇ ਸਮੇਂ ਤੋਂ ਰੌਸ਼ਨੀ ਨਾਲ ਫ਼ਟਣ ਵਾਲੇ ਜੰਤਰਾਂ ਤੋਂ ਜਾਣੂੰ ਸਨ। ਦੋ ਹਜ਼ਾਰ ਸਾਲ ਪਹਿਲਾਂ ਦੇ ਮਿੱਥਾਂ ‘ਚ ਅਜਿਹਾ ਜ਼ਿਕਰ ਹੈ। ਇਨ੍ਹਾਂ ਕਾਰਖਾਨਿਆਂ ਚ ਕੰਮ ਕਰਨ ਵਾਲੇ ਕਾਮੇ ਅਕਸਰ ਬਿਨਾ ਕਿਸੇ ਸੁਰੱਖਿਆ ਉਪਕਰਨਾਂ ਦੇ ਕੰਮ ਕਰਦੇ ਹਨ। ਈਸਾ ਤੋਂ ਪਹਿਲਾਂ ਲਿਖੇ ਗਏ ਕੌਟਲਿਆ ਦੇ ਅਰਥ ਸ਼ਾਸਤਰ ‘ਚ ਵੀ ਤੇਜ਼ੀ ਨਾਲ਼ ਜਲਣ ਵਾਲੇ ਚੂਰਣ ਦਾ ਜ਼ਿਕਰ ਹੈ ਜੋ ਲਾਟਾਂ ਕੱਢਦਾ ਸੀ। ਜੇ ਇਸ ਨੂੰ ਨਲਕੀ ‘ਚ ਪਾਇਆ ਜਾਂਦਾ ਤਾਂ ਪਟਾਕਾ ਬਣ ਜਾਂਦਾ ਸੀ।
ਲੂਣ ਤੋਂ ਪਟਾਕੇ?
ਲੂਣ ਨੂੰ ਬਾਰੀਕ ਪੀਹ ਕੇ ਚੂਰਣ ਬਣਾ ਲਿਆ ਜਾਂਦਾ ਸੀ। ਇਸ ਵਿੱਚ ਗੰਧਕ ਅਤੇ ਕੋਲੇ ਦੇ ਬੁਰਾਦੇ ਦੀ ਢੁੱਕਵੀਂ ਮਾਤਰਾ ਮਿਲਾ ਕੇ ਇਸ ਦੀ ਜਲਣਸ਼ੀਲਤਾ ਵੱਧ ਜਾਂਦੀ ਸੀ। ਇਸ ਚੂਰਣ ਨੂੰ ਵੈਦ ਵੀ ਕਈ ਬਿਮਾਰੀਆਂ ਦੇ ਇਲਾਜ ਲਈ ਵਰਤਦੇ ਸਨ। ਤਕਰੀਬਨ ਸਾਰੇ ਦੇਸ਼ ‘ਚ ਹੀ ਇਸ ਚੂਰਣ ਤੋਂ ਬਣਿਆ ਬਰੂਦ ਮਿਲ ਜਾਂਦਾ ਸੀ ਪਰ ਇਸਦੀ ਵਰਤੋਂ ਪਟਾਕੇ ਬਣਾਉਣ ‘ਚ ਨਹੀਂ ਸੀ ਹੁੰਦੀ। ਖੁਸ਼ੀਆਂ ਮਨਾਉਣ ਲਈ ਰੌਸ਼ਨੀ ਕੀਤੀ ਜਾਂਦੀ ਸੀ। ਘਿਓ ਦੇ ਦੀਵੇ ਬਾਲ਼ੇ ਜਾਂਦੇ ਸਨ। ਬਾਰੂਦ ਇੰਨਾ ਜਲਣਸ਼ੀਲ ਵੀ ਨਹੀਂ ਸੀ ਕਿ ਇਹ ਦੁਸ਼ਮਣ ਨੂੰ ਮਾਰਨ ਲਈ ਵਰਤਿਆ ਜਾ ਸਕੇ। ਅਜਿਹੇ ਅਸਲੇ ਦਾ ਜ਼ਿਕਰ ਤਾਂ 1270 ਵਿੱਚ ਸੀਰੀਆ ਦੇ ਰਸਾਇਣ ਵਿਗਿਆਨੀ ਹਸਨ ਅਲ ਰਮਹਾ ਨੇ ਆਪਣੀ ਕਿਤਾਬ ਵਿੱਚ ਕੀਤਾ। ਉਸ ਨੇ ਨਾਲ ਇਸ ਨੂੰ ਗਰਮ ਪਾਣੀ ਨਾਲ਼ ਸ਼ੁੱਧ ਕਰਕੇ ਇਸ ਨੂੰ ਹੋਰ ਧਮਾਕਾ ਖੇਜ ਬਣਾਉਣ ਦੀ ਗੱਲ ਕੀਤੀ ਸੀ।
ਕੀ ਪਟਾਕੇ ਭਾਰਤ ‘ਚ ਮੁਗ਼ਲ ਲਿਆਏ?
ਇਸ ਮਗਰੋਂ ਜਦੋਂ ਕਾਬੁਲ ਦੇ ਸੁਲਤਾਨ ਬਾਬਰ ਨੇ ਮੁਗ਼ਲ ਫੌਜ ਨਾਲ 1526 ਵਿੱਚ ਦਿੱਲੀ ਦੇ ਸੁਲਤਾਨ ਉੱਤੇ ਹਮਲਾ ਕੀਤਾ ਤਾਂ, ਇਤਿਹਾਸਕਾਰਾਂ ਦਾ ਕਹਿਣਾ ਹੈ, ਕਿ ਉਸ ਦੀਆਂ ਬੰਦੂਕਾਂ ਦੀਆਂ ਆਵਾਜ਼ ਸੁਣ ਕੇ ਭਾਰਤੀ ਜਵਾਨਾਂ ਦੇ ਹੌਂਸਲੇ ਟੁੱਟ ਗਏ। ਜੇ ਮੰਦਰਾਂ ਅਤੇ ਕਸਬਿਆਂ ਵਿੱਚ ਆਤਸ਼ਬਾਜ਼ੀ ਚਲਾਉਣ ਦੀਆਂ ਰਵਾਇਤਾਂ ਰਹੀਆਂ ਹੁੰਦੀਆਂ ਤਾਂ ਸ਼ਾਇਦ ਇਹ ਸਿਪਾਹੀ ਉੱਚੀ ਆਵਾਜ਼ ਤੋਂ ਇੰਨਾ ਨਾ ਡਰਦੇ।
ਪਟਾਕੇ ਪਹਿਲਾਂ ਤੋਂ ਮੌਜੂਦ ਸਨ
ਮੁਗ਼ਲ ਇਤਿਹਾਸਕਾਰ ਨਜ਼ਫ ਹੈਦਰ ਮੁਤਾਬਕ ਮੁਗ਼ਲ ਦੌਰ ਵਿੱਚ ਆਤਸ਼ਬਾਜ਼ੀ ਅਤੇ ਪਟਾਕੇ ਚੰਗੀ ਤਰ੍ਹਾਂ ਵਰਤੇ ਜਾਂਦੇ ਸਨ। ਉਹ ਜਾਣਦੇ ਸਨ ਪਰ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਭਾਰਤ ਵਿੱਚ ਆਤਿਸ਼ਬਾਜ਼ੀ ਮੁਗਲਾਂ ਨਾਲ ਆਈ ਹੈ। ਇਹ ਅਸਲ ‘ਚ ਉਨ੍ਹਾਂ ਤੋਂ ਪਹਿਲਾਂ ਹੀ ਚਲਨ ਵਿੱਚ ਸਨ।