Health & Fitness

ਕੁਨੀਨ ਲੜੇਗੀ ਕੋਰੌਨਾ ਵਾਇਰਸ ਨਾਲ

ਹਾਈਡ੍ਰੋਕਸਾਈਕਲੋਰੋਕਿਨ ਅਤੇ ਅਜੀਥਰੋਮਾਈਸਿਨ

ਦੁਨਿਆ ਭਰ ਵਿੱਚ ਵਾਇਰਸ ਨੇ ਮਚਾਈ ਹੋਈ ਹੈ ਤਬਾਹੀ। ਐਨਆਈਐਚ ਅਮਰੀਕਾ ਨੇ ਕੋਵਿਡ-19 ਇਲਾਜ਼ ਕਰਨ ਲਈ ਹਾਈਡ੍ਰੋਕਸਾਈਕਲੋਰੋਕਿਨ ਅਤੇ ਅਜੀਥਰੋਮਾਈਸਿਨ ਦੀ ਅਜਮਾਇਸ਼ ਸ਼ੁਰੂ ਕਰ ਦਿੱਤੀ ਹੈ।ਨਤੀਜਾ ਮਿਲਿਆ-ਜੁਲਿਆ ਮਿਲ ਰਿਹਾ ਹੈ।ਅਜੀਥਰੋਮਾਈਸਿਨ ਸਾਹ ਦੀ ਇਨਫੈਕਸ਼ਨ ਵਰਤਿਆ ਜਾਂਦਾ ਸੀ।ਹੁਣ ਕੋਵਿਡ-19 ਦੇ ਰੋਗੀਆਂ ਨੂੰ ਦੋਵੇਂ ਮਿਲਾ ਕੇ ਦੇਣ ਨਾਲ ਚੰਗੇ ਨਤੀਜਿਆਂ ਦੀ ਓੁਮੀਦ ਕੀਤੀ ਜਾ ਰਹੀ ਹੈ।

ਕੋਵਿਡ-19 ਦੀ ਕਲੀਨਿਕਲ ਅਜਮਾਇਸ਼ ਲਈ ਅਮਰੀਕਾ ਦੀ ਫੂਡ ਐਂਡ ਡ੍ਰਗਸ ਐਡਮੀਨਿਸਟਰੇਸ਼ਨ (ਐਫ.ਡੀ.ਏ.) ਨੇ ਕੋਰੌਨਾ ਦੇ ਰੌਗੀਆਂ ਦੀ ਮਦਦ ਲਈ ਦਵਾਈ ਹਾਈਡ੍ਰੋਸਾਈਕਲੋਰੋਕੁਇਨ ਨੂੰ “ਐਮਰਜ਼ੈਂਸੀ ਵਰਤੌਂ” ਲਈ ਬੀਤੇ ਦਿਨੀਂ ਮਨਜ਼ੂਰੀ ਦੇ ਦਿੱਤੀ ਸੀ।ਡਾਕਟਰਾਂ ਨੂੰ ਇਸ ਐਂਟੀ-ਮਲੇਰੀਅਲ ਤੇ ਐਂਟੀ-ਵਾਈਰਲ ਦਵਾਈ ਤੌਂ ਬੜੀ ਆਸ ਹੈ।ਮਹਾਂਮਾਰੀ ਕੌਵਿਡ 19 ਲਈ ਹਾਈ-ਪ੍ਰੋਫਾਈਲ ਸਮਰਥਨ ਕਾਰਨ ਇਹ ਦਵਾਈ ਸੁਰਖੀਆਂ ਵਿੱਚ ਆ ਗਈ ਹੈ।ਕਦੇਂ-ਕਦਾਈਂ ਪੁਰਾਣੀ ਦਵਾਈ ਵੀ ਖਤਰਨਾਕ ਬਿਮਾਰੀ ਨਾਲ ਲੜਨ ਵਿੱਚ ਕੰਮ ਆ ਜਾਂਦੀ ਹੈ।

ਕੋਵਿਡ-19 ਰੀਲੀਫ ਫੰਡ ਵਿੱਚ ਵਿਸ਼ਵ ਪ੍ਰਸਿੱਧ ਫਾਰਮਾ ਕੰਮਪਨੀਆਂ ਨੋਵਰਟਿਸ, ਮਰਕ, ਬੇਅਰ, ਟੇਵਾ, ਗਲੈਕਸੋਸਮਿੱਥਕਲਾਈਨ, ਐਲੀ ਲਿਲੀ, ਫਾਈਜ਼ਰ, ਬਾiਓਜ਼ਿਨ, ਐਸਟੈਲਸ ਫਾਰਮਾ, ਅਮਗੇਨ, ਗਿਲੀਅਡ ਸਾਇੰਸਜ਼, ਟੇਕੇਡਾ, ਜਾਨਸਨ ਅਤੇ ਜਾਨਸਨ, ਬ੍ਰਿਸਟਲ ਮਾਈਰਸ, ਮੀਨਾਰੀਨੀ ਆਦਿ ਰੋਗੀਆਂ, ਹੈਲਥ ਵਰਕਰਜ਼, ਕਮਿਨਿਟੀਜ਼ ਲਈ ਹੈਲਥ ਸਪਲਾਈਜ਼ ਤੇ ਫਾਈਨੈਂਸ਼ੀਅਲ ਮਦਦ ਲਈ ਅੱਗੇ ਆਈਆਂ ਹਨ।

ਸਵਿਸ ਰਜਿਸਟਰਡ ਸੰਸਥਾ ਮੁਤਾਬਿਕ ਐਂਟੀ-ਮਲੇਰਿਅਲ ਕਲੋਰੋਕਿਨ ਕੁਇਨਾਈਨ 1820 ਦੇ ਦਹਾਕੇ ਵਿੱਚ ਇੱਕ ਦਰੱਖਤ ਸਿੰਚੋਨਾ ਦੀ ਸੱਕ ਵਿੱਚੋਂ ਮਿਲੀ ਸੀ ਜਿਸ ਨੂੰ ਹਰਬਲ ਦਵਾਈ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਸੀ। ਸਿੰਚੋਨਾ ਦਰਖਤ ਨੂੰ “ਫੀਵਰ ਟ੍ਰੀ ਵੀ ਕਿਹਾ ਗਿਆ ਹੈ।ਇਸ ਸੱਕ ਜ਼ਾਂ ਛਾਲ ਦਾ ਐਸਟਰੈਕਟ, ਇਸਤੇਮਾਲ ਕੀਤਾ ਗਿਆ।ਕਲੋਰੋਕੁਇਨ ਦੀ ਖੌਜ਼ ਇੱਕ ਸਦੀ ਬਾਅਦ 1934 ਵਿੱਚ ਹੰਸ ਐਂਡਰਸੈਗ ਅਤੇ ਬੇਅਰ ਪ੍ਰਯੋਗਸ਼ਾਂਲਾਂ ਵਿੱਚ ਸਹਿਕਰਮੀਆਂ ਦੁਆਰਾ ਕੀਤੀ ਸੀ। ਜਿਸਨੇ ਇਸ ਨੂੰ ਰਿਸੋਚਨ ਨਾਮ ਦਿੱਤਾ ਸੀ।ਇਹ ਮਲੇਰਿਆ ਦੇ ਪ੍ਰੋਫਾਈਲੈਕਟਿਕ ਇਲਾਜ਼ ਲਈ 1947 ਵਿੱਚ ਕਲੀਨਿਕਲ ਅਭਿਆਸ ਲਈ ਪੇਸ਼ ਕੀਤਾ ਗਿਆ ਸੀ।ਫਾਰਮੂਲੇ ਵਿੱਚ ਕਲੋਰੋਕੁਇਨ ਫਾਸਫੇਟ, ਸਲਫੇਟ ਅਤੇ ਹਾਈਡ੍ਰੋਕਲੋਰਾਈਡ ਲੂਣ ਟੇਬਲੇਟ ਦੀ ਸ਼ਕਲ ਵਿੱਚ ਆਓਂਦੀ ਸੀ। ਪਰੰਤੂ ਇਸ ਦੇ ਜ਼ਹਰੀਲੇਪਨ ਕਰਕੇ ਅਗਲੇ ਇੱਕ ਦਹਾਕੇ ਲਈ ਸ਼ੈਲਰ ਵਿੱਚ ਰੱਖਿਆ ਗਿਆ ਸੀ।ਦੂਸਰੇ ਵਿਸ਼ਵ ਯੁੱਧ ਵਿੱਚ ਇਸਤੇਮਾਲ ਕੀਤਾ ਗਿਆ ਸੀ।ਅੱਜਕਲ ਹਾਈਡ੍ਰੋਸਾਈਕਲੋਰੋਕੁਇਨ ਦੀ ਵਰਤੌਂ ਬੇਸ਼ੁਮਾਰ ਰੋਗਾਂਦੇ ਇਲਾਜ਼ ਲਈ ਕੀਤੀ ਜਾ ਰਹੀ ਹੈ।

ਅਸਰਦਾਰ ਕਿਵੇਂ? ਕਲੋਰੋਕੁੀੲਨ ਮਲੇਰਿਅਲ ਪਰਜੀਵੀ ਦੇ ਅਂਦਰ ਲਾਈਸੋਸੋਮ ਵਿੱਚ ਭਿਨਤਾ ਦੇ ਕੇ ਕੰਮ ਕਰਦਾ ਹੈ।ਇਹ ਸੈਲ ਦੇ ਅਂਦਰ ਦੀਆਂ ਖਾਲੀ ਥਾਂਵਾਂ ਹਨ, ਇੱਕ ਝਿੱਲੀ ਦੁਆਰਾ ਸੁਰਖਿਅਤ, ਜੋ ਅੰਦਰੂਨੀ ਪੇਟ ਵਾਂਗ ਕੰਮ ਕਰਦੀਆਂ ਹਨ- ਓਹਨਾਂ ਵਿੱਚ ਪਰਜ਼ੀਵੀ ਲਈ ਜ਼ਰੂਰੀ ਪਾਚਕ ਅਤੇ ਕੋਫੈਕਟਰ ਹੁੰਦੇ ਹਨ ਜੋ ਹੇਮੋਗਲੋਬਿਨ ਨੂੰ ਸੁਰਖਿਅਤ ਤਰੀਕੇ ਨਾਲ ਤੌੜ ਸਕਦੇ ਹਨ ਅਤੇ ਜ਼ਹਰੀਲੇ ਰਹਿੰਦ-ਖੂੰਦ ਨੂੰ ਬੰਦ ਕਰ ਦਿੰਦੇ ਹਨ।ਮਨੁਖੀ ਪੇਟ ਦੀ ਤਰਾਂ, ਪੀਐਚ ਬਾਕੀ ਸੈਲਾਂ ਨਾਲੋਂ ਲਾਈਸੋਸੋਮ ਦੇ ਅੰਦਰ ਘੱਟ ਹੁੰਦਾ ਹੈ, ਅਤੇ ਇਹ ਤੇਜ਼ਾਬ ਵਾਲਾ ਵਾਤਾਵਰਣ ਕਲੋਰੋਕੁਇਨ ਨੂੰ ਪ੍ਰੋਟੋਨਾਈਡ ਕਰਨ ਦਾ ਕਾਰਨ ਬਣਦਾ ਹੈ। ਭਾਵ ਇਹ ਕਿ ਫੈਲ ਨਹੀਂ ਸਕਦਾ। ਇੱਕ ਵਾਰ ਅੰਦਰ ਜਾਣ ਤੇ ਇਹ ਹੇਮ ਦੇ ਨਿਰਮਾਣ ਦਾ ਕਾਰਨ ਬਣਦਾ ਹੈ ਜੋ ਆਖਰ ਵਿੱਚ ਪਰਜੀਵੀ ਨੂੰ ਮਾਰ ਦਿੰਦਾ ਹੈ।

ਐਫ.ਡੀ.ਏ. ਨੇ ਕਲੋਰੋਕੁਇਨ ਨੂੰ ਕਾਫੀ ਸਾਲ ਪਹਿਲਾਂ ਹੀ ਐਂਟੀ-ਮਲੇਰਿਅਲ ਦੇ ਨਾਲ-ਨਾਲ, ਗਠੀਆ ਤੇ ਲੂਪਸ ਇਲਾਜ਼ ਲਈ ਮਨਜ਼ੂਰੀ ਦੇ ਦਿੱਤੀ ਸੀ।ਹਾਈਡ੍ਰੋਸਾਈਕਲੋਰੋਕੁਇਨ ਅਤੇ ਕਲੋਰੋਕੁਇਨ ਲੰਬੇ ਸਮੇਂ ਤੱਕ ਇਸਤੇਮਾਲ ਕਰਨ ਨਾਲ ਮਾੜੇ ਅਸਰ ਜਿਵੇਂ- ਆਮ ਅਸਰ ਸਿਰ-ਪੀੜ, ਓੁਲਟੀ, ਚਮੜੀ ਰੋਗ ਅਤੇ ਗੰਭੀਰ ਅਸਰ ਅੰਨਾਪਣ ਵਗੈਰਾ ਦਾ ਕਾਰਣ ਬਨ ਸਕਦਾ ਹੈ।

ਭਾਰਤ ਤੌਂ ਹਾਈਡ੍ਰੋਸਾਈਕਲੋਰੋਕੁਇਨ ਦੀ 70% ਸਪਲਾਈ ਹੁੰਦੀ ਹੈ।ਇੰਡੀਅਨ ਫਾਰਮਾ ਅਲਾਈਂਸ ਗਰੁੱਪ ਮੁਤਾਬਕ ਇੱਕ ਮਹੀਨੇ ਵਿੱਚ 150- 200 ਮੀਲੀਅਨ ਗੋਲੀਆਂ ਬਣਾਓੁਣ ਦੀ ਸਮਰਥਾ ਹੈ।ਭਾਰਤ ਨੇ ਅਮਰੀਕਾ ਨੂੰ ਦਵਾਈ ਦੀ ਸਪਲਾਈ ਭੇਜ ਦਿੱਤੀ ਹੈ।ਇਹ ਦਵਾਈ ਐਂਟੀ-ਮਲੇਰੀਅਲ ਅਤੇ ਐਂਟੀ-ਵਾਈਰਲ ਟ੍ਰਾਇਲ ਤੌਂ ਦੌਰਾਣ ਚੰਗੇ ਨਤੀਜ਼ਿਆਂ ਦੀ ਓੁਮੀਦ ਕੀਤੀ ਹਾ ਰਹੀ ਹੈ।

ਲੇਖਕ: ਅਨਿਲ ਧੀਰ

Related posts

Shepparton Paramedic Shares Sikh Spirit of Service This Diwali

admin

Specialist Fees Soar: From $650 to $5,650 for Common Procedures

admin

Study Finds Dementia Patients Less Likely to Be Referred to Allied Health by GPs

admin