Bollywood

ਕੁਮਾਰ ਸਾਨੂ ਨੇ ਕੀਤੀ ਉਦਿਤ ਨਾਰਾਇਣ ਦੀ ‘ਆਸਾਰਾਮ ਬਾਪੂ’ ਨਾਲ ਤੁਲਨਾ

ਨਵੀਂ ਦਿੱਲੀ – ਦਿ ਕਪਿਲ ਸ਼ਰਮਾ ਸ਼ੋਅ   ’ਚ ਕੁਮਾਰ ਸਾਨੂ, ਉੱਦਿਤ ਨਾਰਾਇਣ ਅਤੇ ਅਨੁਰਾਧਾ ਪੌਡਵਾਲ ਨਜ਼ਰ ਆ ਚੁੱਕੇ ਹਨ। ਹੁਣ ਇਸ ਐਪੀਸੋਡ ਦਾ ਅਨਕਟ ਵੀਡੀਓ ਕਪਿਲ ਸ਼ਰਮਾ ਨੇ ਯੂ-ਟਿਊਬ ਚੈਨਲ ’ਤੇ ਅਪਲੋਡ ਕੀਤਾ ਹੈ। ਇਹ 12 ਮਿੰਟ ਦਾ ਹੈ। ਇਸ ’ਚ ਉੱਦਿਤ ਨਾਰਾਇਣ ਅਤੇ ਕੁਮਾਰ ਸਾਨੂ ਇਕ-ਦੂਸਰੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਕੁਮਾਰ ਸਾਨੂ ਤੋਂ ਉਨ੍ਹਾਂ ਦੇ ਇੰਸਟਾਗ੍ਰਾਮ ਬਾਇਓ ਬਾਰੇ ਪੁੱਛਦੇ ਹਨ। ਇਸ ’ਚ ਉਨ੍ਹਾਂ ਨੇ ‘ਪਿਤਾ’ ਵੀ ਲਿਖਿਆ ਹੁੰਦਾ ਹੈ। ਕਪਿਲ ਸ਼ਰਮਾ ਕਹਿੰਦੇ ਹਨ, ‘ਤੁਸੀਂ ਭੁੱਲ ਜਾਂਦੇ ਹੋ ਜਾਂ ਤੁਹਾਨੂੰ ਰਿਸ਼ਤੇ ਆਉਣ ਲੱਗਦੇ ਹਨ।’  ਇਸ ’ਤੇ ਕੁਮਾਰ ਸਾਨੂ ਨੇ ਕਿਹਾ, ‘ਮੈਂ ਇਕ ਰੋਮਾਂਟਿਕ ਸਿੰਗਰ ਹਾਂ। ਬਾਕੀ ਤੁਸੀਂ ਸਮਝ ਲਓ।’ ਉੱਦਿਤ ਨਾਰਾਇਣ ਨੇ ਇਸ ’ਤੇ ਚੰਗੇ ਕ੍ਰਮ ਦੀ ਗੱਲ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੰਤ ’ਚ ਇਸਦਾ ਨਤੀਜਾ ਮਿਲਦਾ ਹੈ। ਹਾਲਾਂਕਿ ਕੁਝ ਮੁਸ਼ਕਲਾਂ ਵੀ ਆਉਂਦੀਆਂ ਹਨ। ਇਸ ’ਤੇ ਕੁਮਾਰ ਸਾਨੂ ਨੇ ਕਿਹਾ ਕਿ ਉੱਦਿਤ ਨਾਰਾਇਣ ਦੀਆਂ ਗੱਲਾਂ ਆਸਾਰਾਮ ਬਾਪੂ ਦੀ ਤਰ੍ਹਾਂ ਹਨ। ਕੁਮਾਰ ਸਾਨੂ ਲਿਖਦੇ ਹਨ, ‘ਬਹੁਤ ਵੱਡਾ ਸੱਚ ਹੈ, ਆਸਾਰਾਮ ਬਾਪੂ ਦਾ ਵੀ ਇਹੀ ਸੱਚ ਹੈ।’ ਅਰਚਨਾ ਪੂਰਨ ਸਿੰਘ ਕੁਮਾਰ ਸਾਨੂ ਦੀ ਸਰਾਹਨਾ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਹ ਉਨ੍ਹਾਂ ਨੂੰ ਘਰ ਲੈ ਕੇ ਜਾਣਾ ਚਾਹੁੰਦੀ ਹੈ। ਇਸ ’ਤੇ ਕੁਮਾਰ ਸਾਨੂ ਕਹਿੰਦੇ ਹਨ, ਕਿਤੇ ਉਨ੍ਹਾਂ ਦਾ ਇਰਾਦਾ ਮੈਨੂੰ ਘਰ ਲਿਜਾ ਕੇ ਮਾਰਨ ਦਾ ਤਾਂ ਨਹੀਂ ਹੈ।’ ਤਦ ਕਪਿਲ ਸ਼ਰਮਾ ਮਜ਼ਾਰ ’ਚ ਰਹਿੰਦੇ ਹਨ, ‘ਕੁਮਾਰ ਸਾਨੂ ਜੀ, ਬਲਾਤੀ ਹੈ ਪਰ ਜਾਨੇ ਕਾ ਨਹੀਂ।’

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin