Bollywood

ਕੇਜੀਐੱਫ ਚੈਪਟਰ 2, RRR ,ਬ੍ਰਹਮਾਸਤਰ, ਲਾਲ ਸਿੰਘ ਚੱਢਾ…..12 ਫ਼ਿਲਮਾਂ

ਨਵੀਂ ਦਿੱਲੀ – ਸਾਲ 2021 ’ਚ ਕੋਰੋਨਾ ਵਾਇਰਸ ਮਹਾਮਾਰੀ ਦੀ ਚੁਣੌਤੀ ਨਾਲ ਜੱਦੋ-ਜਹਿਦ ਦੇ ਬਾਅਦ 2022 ਫਿਲਮਾਂ ਦੇ ਰਿਲੀਜ਼ ਦੇ ਲਿਹਾਜ਼ ਨਾਲ ਕਾਫ਼ੀ ਦਿਲਚਸਪ ਰਹਿਣ ਵਾਲਾ ਹੈ। ਇਸ ’ਚ ਕੁਝ ਫ਼ਿਲਮਾਂ ਅਜਿਹੀਆਂ ਹਨ, ਜਿਸ ਦੇ ਸਟਾਰ ਕਾਸਟ ਜਾਂ ਵਿਸ਼ੇ ਦੇ ਚਲਦੇ ਹੋਏ ਦਰਸ਼ਕਾਂ ’ਚ ਬੇਸਬਰੀ ਨਾਲ ਇੰਤਜ਼ਾਰ ਹੈ। 2022 ’ ਚ ਕੁਝ ਫ਼ਿਲਮਾਂ ਅਜਿਹੀਆਂ ਵੀ ਹਨ, ਜੋ ਪੈਨ ਇੰਡੀਆ ਰਿਲੀਜ਼ ਹੋਣਗੀਆਂ, ਜਿਸ ਦੇ ਚਲਦਿਆਂ ਆਉਣ ਵਾਲੇ ਸਾਲ ਦਾ ਰਿਲੀਜ਼ ਕਲੰਡਰ ਇਕਦਮ ਪੈਕ ਹੋ ਗਿਆ ਹੈ। 2022 ’ਚ ਅਜਿਹੀਆਂ 12 ਫ਼ਿਲਮਾਂ ਜਿਸ ਲਈ ਟੇ੍ਰਡ ਦੇ ਨਾਲ-ਨਾਲ ਦਰਸ਼ਕ ਵੀ ਬੇਕਰਾਰ ਹਨ।

ਆਰਆਰਆਰ- 7 ਜਨਵਰੀ ਨੂੰ ਐੱਸਐੱਸ ਰਾਜਾਮੌਲੀ ਦੀ ਆਰਆਰਆਰ ਸਿਨੇਮਾਂ ਘਰਾਂ ’ਚ ਪਹੁੰਚੇਗੀ। ਇਹ ਬਿ੍ਰਟਿਸ਼ ਹਕੂਮਤ ਦੇ ਦੌਰ ’ਚ ਸੈੱਟ ਪੀਰੀਅਡ ਡਰਾਮਾ ਫ਼ਿਲਮ ਹੈ। ਫ਼ਿਲਮ ’ਚ ਰਾਮ ਚਰਨ ਤੇਜਾ ਅਤੇ ਐੱਨਟੀਆਰ ਜੂਨੀਅਰ ਲੀਡ ਰੋਲ ’ਚ ਹਨ ਜਦਕਿ ਅਜੇ ਦੇਵਗਨ ਤੇ ਆਲੀਆ ਭੱਟ ਅਹਿਮ ਰੋਲ ’ਚ ਨਜ਼ਰ ਆਉਣਗੇ। ਇਹ ਮੇਗਾ ਬਜਟ ਫ਼ਿਲਮ ਤੇਲਗੂ ਦੇ ਨਾਲ ਹਿੰਦੀ ਅਤੇ ਦੂਸਰੀ ਦੱਖਣੀ ਭਾਸ਼ਾਵਾ ’ ਚ ਵੀ ਰਿਲੀਜ਼ ਹੋਵੇਗੀ।

ਰਾਧੇ ਸ਼ਾਮ- ਬਾਹੂਬਲੀ ਫ਼ਿਲਮਾਂ ਨਾਲ ਦਰਸ਼ਕਾਂ ’ਚ ਲੋਕਪਸੰਦ ਹੋਏ ਤੇਲਗੂ ਸੁਪਰ ਸਟਾਰ ਪ੍ਰਭਾਸ 14 ਜਨਵਰੀ ਨੂੰ ਬਹੁਭਾਸ਼ੀ ਫ਼ਿਲਮ ਰਾਧੇ ਸ਼ਾਮ ਦੇ ਨਾਲ ਵੱਡੇ ਪਰਦੇ ਤੇ ਪਰਤਣਗੇ। ਇਹ ਫ਼ਿਲਮ ਤੇਲਗੂ ਦੇ ਨਾਲ ਹਿੰਦੀ, ਤਾਮਿਲ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।

ਪਿ੍ਰਥਵੀਰਾਜ- ਯਸ਼ਰਾਜ ਫ਼ਿਲਮਸ ਨਿਰਮਾਤਕ ਪਿ੍ਰਥਵੀਰਾਜ 2022 ਦੀ ਮੋਸਟ ਅਵੇਟਿਡ ਫ਼ਿਲਮਾਂ ’ਚ ਸ਼ਾਮਲ ਹੈ। ਚਾਣਕਿਆ ਫੇਮ ਡਾ. ਚੰਦਰਪ੍ਰਕਾਸ਼ ਦਿਵੇਦੀ ਨਿਰਦੇਸ਼ਿਤ ਫ਼ਿਲਮ ’ਚ ਅਕਸ਼ੈ ਕੁਮਾਰ ਪਿ੍ਰਥਵੀਰਾਜ ਚੌਹਾਨ ਦੇ ਕਿਰਦਾਰ ’ਚ ਨਜ਼ਰ ਅਉਣਗੇ। 2017 ’ਚ ਮਿਸ ਵ੍ਰਲਡ ਦਾ ਖਿਤਾਬ ਜਿੱਤਣ ਵਾਲੀ ਮਾਨੁਸ਼ੀ ਛਿੱਲਰ ਸੰਯੋਗਿਤਾ ਦੇ ਰੋਲ ’ਚ ਹੈ। 21 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ’ਚ ਸੰਜੇ ਦੱਤ, ਸੋਨੂੰ ਸੂਦ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ। ਕੇਜੀਐੱਫ ਚੈਪਟਰ 2-ਮੂਲ ਰੂਪ ’ਚ ਮਲਿਆਲਮ ’ਚ ਬਣੀ ਕੇਜੀਐੱਫ ਚੈਪਟਰ-2 2022 ਦੀ ਮੋਸਟ ਅਵੇਟਡ ਫ਼ਿਲਮਾਂ ’ਚ ਸ਼ਾਮਲ ਹੈ। ਕੇਜੀਐੱਫ ਚੈਪਟਰ-1 2018 ’ਚ ਰਿਲੀਜ਼ ਹੋਈ ਸੀ। ਹੁਣ ਦੂਸਰੇ ਭਾਗ ਨੂੰ ਹਿੰਦੀ ’ਚ ਵੀ ਰਿਲੀਜ਼ ਕੀਤਾ ਜਾਵੇਗਾ। ਕੇਜੀਐੱਫ ’ਚ ਯਸ਼ ਲੀਡ ਰੋਲ ਨਿਭਾਉਂਦੇ ਹਨ । ਦੂਸਰੇ ਭਾਗ ’ਚ ਸੰਜੇ ਦੱਤ ਤੇ ਰਵੀਨਾ ਟੰਡਨ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। 14 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰਸ਼ਾਤ ਨੀਲ ਨੇ ਕੀਤਾ ਹੈ। ਬ੍ਰਹਮਾਸਤਰ-ਅਯਾਨ ਮੁਖਰਜੀ ਨਿਰਦੇਸ਼ਿਤ ਫ਼ਿਲਮ ਬ੍ਰਹਮਾਸਤਰ ਮੋਸਟ ਐਂਟੀਸਪੇਟਿਡ ਫ਼ਿਲਮਾਂ ’ਚ ਸ਼ਾਮਲ ਹੈ। ਇਹ ਟ੍ਰਿਲਾਜੀ ਜਿਸ ਹੀ ਪਹਿਲੀ ਫਿਲਮ ਬ੍ਰਹਮਾਸਤਰ ਪਾਰਟ-1 9 ਸਤੰਬਰ ਨੂੰ ਰਿਲੀਜ਼ ਹੋਵੇਗੀ। ਮਾਈਥੋਲੋਜ਼ੀ ਤੇ ਫੈਂਟੇਸੀ ’ਚ ਲਪੇਟੀ ਇਸ ਕਹਾਣੀ ’ਚ ਰਣਬੀਰ ਕਪੂਰ ਸੁਪਰਹੀਰੋ ਦੇ ਰੋਲ ’ਚ ਦਿਸਣਗੇ। ਆਲੀਆ ਭੱਟ, ਅਮਿਤਾਭ ਬੱਚਨ, ਮੌਨੀ ਰਾਏ ਅਤੇ ਨਾਗਅਰਜੁਨ ਮੁੱਖ ਕਿਰਦਾਰਾਂ ’ਚ ਨਜ਼ਰ ਆਉਣਗੇ। ਆਦੀਪੁਰਸ਼- ਓਮ ਰਾਓ ਨਿਰਦੇਸ਼ਤ ਆਦੀਪੁਰਸ਼ ਰਾਮਾਇਣ ਤੋਂ ਪ੍ਰੇਰਿਤ ਫ਼ਿਲਮ ਹੈ। ਇਸ ’ਚ ਪ੍ਰਭਾਸ ਰਾਮ, ਸਨੀ ਸਿੰਘ ਲਕਸ਼ਮਣ ਅਤੇ ਸੈਫ ਅਲੀ ਖਾਨ ਰਾਵਣ ਦੇ ਕਿਰਦਾਰ ’ਚ ਨਜ਼ਰ ਆਉਣਗੇ।

ਗੰਗੂਬਾਈ ਕਾਠਿਆਵਾੜੀ- ਸੰਜੇ ਲੀਲਾ ਭੰਸਾਲੀ ਦੀ ਗੰਗੂਬਾਈ ਕਾਠਿਆਵਾੜੀ 2022 ਦੀ ਮੁੱਖ ਫ਼ਿਲਮਾਂ ’ਚ ਸ਼ਾਮਲ ਹੈ।ਇਸ ’ਚ ਆਲੀਆ ਭੱਟ ਸ਼ੀਰਸ਼ਕ ਕਿਰਦਾਰ ’ਚ ਹੈ। ਇਹ ਫ਼ਿਲਮ ਹੁਸੈਨ ਜੈਦੀ ਦੀ ਕਿਤਾਬ ‘ ਮਾਫ਼ੀਆ ਕਵੀਸ ਆਫ ਮੁੰਬਈ’ ਦੇ ਇਕ ਭਾਗ ਤੋਂ ਪੇ੍ਰਰਿਤ ਹੈ। ਫ਼ਿਲਮ 18 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਅਜੇ ਦੇਵਗਨ ਫ਼ਿਲਮ ’ਚ ਇਕ ਮੁੱਖ ਰੋਲ ’ ਚ ਨਜ਼ਰ ਆਉਣਗੇ।

ਲਾਈਗਰ- ਲਾਈਗਰ ਤੋਂ ਕਰਨ ਜੌਹਰ ਤੇਲਗੂ ਸਟਾਰ ਵਿਜੈ ਦੇਵ੍ਰਕੋਂੜਾ ਨੂੰ ਬਾਲੀਵੁੱਡ ’ਚ ਲਾਂਚ ਕਰਨ ਜਾ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਸਾਊਥ ਦੇ ਐਕਸ਼ਨ ਡਾਇਰੈਕਟਰ ਪੁਰੀ ਜਗਨਨਾਥ ਕਰ ਰਹੇ ਹਨ। ਅੰਨਿਆ ਪਾਂਡੇ ਫੀਮੇਲ ਲੀਡ ਹੈ ਤੇ ਲੀਜੈਂਡ੍ਰੀ ਮੁੱਕੇਬਾਜ ਮਾਈਕ ਟਾਈਸਨ ਇਸ ’ਚ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਫ਼ਿਲਮ 25 ਅਗਸਤ ਨੂੰ ਰਿਲੀਜ਼ ਹੋਵੇਗੀ। ਰਾਮ ਸੇਤੂ- ਅਕਸ਼ੈ ਕੁਮਾਰ ਦੀ ਰਾਮ ਸੇਤੂ ਫ਼ਿਲਮ ਇਕ ਐਕਸ਼ਨ ਐਡਵੈਂਚਰ ਡ੍ਰਾਮਾ ਹੈ ,ਜਿਸਦੀ ਕਹਾਣੀ ਭਾਰਤ ਦੀ ਸੰਸਕ੍ਰਿਤੀ ਤੇ ਇਤਿਹਾਸਕ ਵਿਰਾਸਤ ਦੀਆਂ ਜੜ੍ਹਾਂ ਨੂੰ ਟਟੋਲਣ ਤੇ ਆਧਾਰਿਤ ਹੈ। ਰਾਮ ਸੇਤੂ ਭਾਰਤ ’ਚ ਅਮੇਜ਼ਨ ਸਟੂਡਿਓਜ਼ ਨਿਰਮਾਣਤ ਪਹਿਲੀ ਫ਼ਿਲਮ ਹੈ। ਇਸ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਕਰ ਰਹੇ ਹਨ। ਇਸ ’ਚ ਜੈਕਲੀਨ ਦੇ ਇਲਾਵਾ ਨੁਸਰਤ ਭਰੂਚਾ ਵੀ ਮੁੱਖ ਸਟਾਰ ਕਾਸਟ ਦਾ ਹਿੱਸਾ ਹੈ। ਇਹ ਦੀਵਾਲੀ ਤੇ ਰਿਲੀਜ਼ ਹੋਵੇਗੀ।

ਧਾਕੜ- ਧਾਕੜ ਸਪਾਈ ਫ਼ਿਲਮ ਹੈ, ਜਿਸ ’ਚ ਕੰਗਣਾ ਰਣੌਤ ਏਜੇਂਟ ਅਗਨੀ ਦੇ ਕਿਰਦਾਰ ’ਚ ਨਜ਼ਰ ਆਵੇਗੀ। ਅਰਜੁਨ ਰਾਮਪਾਲ ਰੂਦ੍ਰਵੀਰ ਨਾਮ ਦਾ ਕਿਰਦਾਰ ਨਿਭਾ ਰਹੇ ਹਨ। ਦਿਵਿਆ ਦੱਤਾ ਵੀ ਅਹਿਮ ਰੋਲ ਨਿਭਾ ਰਹੀ ਹੈ। ਇਹ 8 ਅਪੈ੍ਰਲ ਨੂੰ ਰਿਲੀਜ਼ ਹੋਵੇਗੀ।  ਗਣਪਤ- ਟਾਈਗਰ ਸ਼੍ਰਾਫ ਤੇ Ç੍ਰਕਤੀ ਸੇਨਨ ਦੀ ਮੇਗਾ ਬਜਟ ਫ਼ਿਲਮ 2022 ਦੀ ਮੋਸਟ ਅਵੇਟਡ ਫ਼ਿਲਮਾਂ ’ਚ ਸ਼ਾਮਲ ਹੈ। 23 ਦਸੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ’ਚ ਟਾਈਗਰ ਤੇ ਕ੍ਰਿਤੀ ਬਿਲਕੁਲ ਨਵੇਂ ਅੰਦਾਜ਼ ’ਚ ਨਜ਼ਰ ਆਉਣਗੇ। ਫ਼ਿਲਮ ਨੇ ਹਾਲ ’ਚ ਹੀ ਲੰਦਨ ’ਚ ਸ਼ੂਟਿੰਗ ਪੂਰੀ ਕੀਤੀ ਹੈ। ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਵਰੁਣ ਧਵਨ ਦੀ ਭੇੜੀਆ,ਅਜੇ ਦੇਵਗਨ ਦੀ ਰਨਵੇ34, ਸਿਥਾਰਥ ਮਲਹੋਤਰਾ ਦੀ ਯੋਧਾ ਤੇ ਮਿਸ਼ਨ ਮਜਨੂ, ਜਾਨ ਇਬਰਾਹਮ ਦੀ ਅਟੈਕ, ਕਾਰਤਿਕ ਆਰਯਨ ਦੀ ਭੂਲ ਭੁਲਈਆ2,ਰਣਵੀਰ ਸਿੰਘ ਦੀ ਸਰਕਸ, ਸਨੀ ਦਿਓਲ ਦੀ ਗਦਰ 2, ਅਮਿਤਾਭ ਬੱਚਨ ਦੀ ਝਪੰਡ ਦਾ ਵੀ 2022 ’ਚ ਇੰਤਜਾਰ ਰਹੇਗਾ।

Related posts

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਬੇਟੀ ਨਾਲ !

admin

ਮਲਾਇਕਾ ਅਰੋੜਾ ਅਜੀਓ ਲਕਸ ਵੀਕੈਂਡ ਨਾਈਟ ਦੌਰਾਨ !

admin