Bollywood

ਕੈਨੇਡਾ ’ਚ ਪੰਜਾਬਣ ਦੀ ਹੋਈ ਬੱਲੇ-ਬੱਲੇ, ਜਿੱਤਿਆ ਮਿਸ ਇੰਡੀਆ ਕੈਨੇਡਾ-2016 ਦਾ ਤਾਜ

ਵੈਨਕੂਵਰ – ਡੈਲਟਾ ਨਾਰਥ ਦੀ ਵਸਨੀਕ ਪੰਜਾਬੀ ਮੂਲ ਦੀ 29 ਸਾਲਾ ਮੁਟਿਆਰ ਤਨਪ੍ਰੀਤ ਪਰਮਾਰ ਪਿਛਲੇ ਦਿਨੀਂ ਮਾਂਟਰੀਅਲ ਵਿਚ ਹੋਏ ਸੁੰਦਰਤਾ ਮੁਕਾਬਲੇ ਵਿਚ ਮਿਸ ਕੈਨੇਡਾ ਚੁਣੀ ਗਈ ਹੈ। ਇਹ ਮੁਕਾਬਲਾ ਜਿੱਤਣ ਤੋਂ ਬਾਦ ਤਨਪ੍ਰੀਤ ਪਰਮਾਰ ਦਾ ਇੱਕ ਸੁਨੇਹਾ ਹੈ ਕਿ ਅਸਲ ਸੁੰਦਰਤਾ ਤੁਹਾਡੇ ਅੰਦਰ ਹੈ, ਜਿਸਨੂੰ ਪਹਿਚਾਨਣ ਦੀ ਲੋੜ ਹੈ।ਉਹ ਪਿਛਲੇ ਮਹੀਨੇ ਮਾਂਟਰੀਅਲ ਵਿੱਚ ਮਿਸ ਕੈਨੇਡਾ ਦੇ ਖਿਤਾਬ ਲਈ ਮੁਕਾਬਲਾ ਕਰਨ ਵਾਲੀਆਂ ਦੋ ਦਰਜਨ ਫਾਈਨਲਿਸਟਾਂ ਵਿੱਚੋਂ ਇੱਕ ਸੀ।ਤਨਪ੍ਰੀਤ ਦਾ ਕਹਿਣਾ ਹੈ ਕਿ ਜਦੋਂ ਉਸਦੇ ਜੇਤੂ ਤਾਜ ਪਹਿਨਾਇਆ ਗਿਆ ਤਾਂ ਇਮਾਨਦਾਰੀ ਨਾਲ, ਅਜਿਹਾ ਮਹਿਸੂਸ ਹੋਇਆ ਜਿਵੇਂ ਉਹ ਕੋਈ ਸੁਪਨਾ ਦੇਖ ਰਹੀ ਸੀ। ਇਸ ਮੁਕਾਮ ਤੱਕ ਪੁੱਜਣ ਲਈ ਇਹ ਉਸਦੀ ਚੌਥੀ ਕੋਸ਼ਿਸ਼ ਸੀ।ਤਨਪ੍ਰੀਤ ਪਰਮਾਰ ਡੈਲਟਾ ਨਾਰਥ ਵਿਚ ਪਲੀ ਤੇ ਵੱਡੀ ਹੋਈ ਹੈ। ਉਸਦਾ ਪਰਿਵਾਰ ਇਥੇ 2000 ਤੋਂ ਰਹਿ ਰਿਹਾ ਹੈ। ਉਸਨੇ ਸਨਸ਼ਾਈਨ ਹਿੱਲਜ਼ ਐਲੀਮੈਂਟਰੀ ਵਿੱਚ ਮੁਢਲੀ ਪੜਾਈ ਕੀਤੀ ਤੇ ਫਿਰ 2012 ਵਿੱਚ ਸੀਕਵਾਮ ਸੈਕੰਡਰੀ ਤੋਂ ਗ੍ਰੈਜੂਏਸ਼ਨ ਕੀਤੀ।ਉਸਨੇ 2014 ਵਿੱਚ ਮਿਸ ਚੈਰਿਟੀ ਬਿ੍ਰਟਿਸ਼ ਕੋਲੰਬੀਆ ਦਾ ਮੁਕਾਬਲਾ ਜਿੱਤਿਆ ਸੀ ਤੇ ਫਿਰ 2016 ਵਿਚ ਮਿਸ ਇੰਡੀਆ-ਕੈਨੇਡਾ ਬਣੀ।

Related posts

ਦਿਸ਼ਾ ਪਟਾਨੀ ਅਤੇ ਰਣਵਿਜੈ ਸਿੰਘਾ ਉਦਘਾਟਨੀ ਖੇਡ ਸਮਾਰੋਹ ਦੌਰਾਨ !

admin

ਜੁਨੈਦ ਖਾਨ ਤੇ ਖੁਸ਼ੀ ਕਪੂਰ ਆਪਣੀ ਆਉਣ ਵਾਲੀ ਫਿਲਮ ਦੇ ਸਮਾਗਮ ਦੌਰਾਨ !

admin

ਬੌਬੀ ਦਿਓਲ ਨਾਲ ਪੰਮੀ ਦਾ ਕੁਸ਼ਤੀ ਕਰਨਾ ਇੰਨਾ ਸੌਖਾ ਨਹੀਂ ਸੀ !

admin