2024 ਵਿੱਚ ਅੰਦਾਜ਼ਨ 1.7 ਮਿਲੀਅਨ ਕੈਨੇਡੀਅਨ ਡਾਇਬੀਟੀਜ਼ ਨਾਲ ਜੀਅ ਰਹੇ ਹਨ। ਸਮੱਸਿਆ ਇਸ ਤੱਥ ਤੋਂ ਪੈਦਾ ਹੁੰਦੀ ਹੈ ਕਿ ਇਹ ਬਿਮਾਰੀ ਸਪੱਸ਼ਟ ਚੇਤਾਵਨੀ ਲੱਛਣਾਂ ਤੋਂ ਬਿਨਾਂ ਬਹੁਤ ਸਾਰੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜਿਥੇ ਕਿ 537 ਮਿਲੀਅਨ ਬਾਲਗ (20-79 ਸਾਲ) 10 ਵਿੱਚੋਂ 1 ਡਾਇਬੀਟੀਜ਼ ਨਾਲ ਜੀਅ ਰਹੇ ਹਨ। ਇਹ ਸੰਖਿਆ 2030 ਤੱਕ 643 ਮਿਲੀਅਨ ਅਤੇ 2045 ਤੱਕ 783 ਮਿਲੀਅਨ ਤੱਕ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸ਼ੂਗਰ ਵਾਲੇ ਮਰੀਜ਼ 4 ਵਿੱਚੋਂ 3 ਬਾਲਗ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ ਰਹਿੰਦੇ ਹਨ।
ਸ਼ੁੱਕਰਵਾਰ 8 ਨਵੰਬਰ ਨੂੰ, ਸੋਨੀਆ ਸਿੱਧੂ ਨੇ ਬਰੈਂਪਟਨ ਸਿਟੀ ਹਾਲ ਵਿਖੇ ਚੌਥੇ ਸਲਾਨਾ ਵਿਸ਼ਵ ਡਾਇਬੀਟੀਜ਼ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਮੇਜ਼ਬਾਨੀ ਕੀਤੀ। ਡਾਇਬੀਟੀਜ਼ ਜਾਗਰੂਕਤਾ ਮਹੀਨੇ ਦੀ ਮਾਨਤਾ ਵਿੱਚ ਆਯੋਜਿਤ ਕੀਤੇ ਗਏ ਇਸ ਸਮਾਗਮ ਦਾ ਉਦੇਸ਼ ਸ਼ੂਗਰ ਤੋਂ ਪ੍ਰਭਾਵਿਤ ਲੱਖਾਂ ਕੈਨੇਡੀਅਨਾਂ ਲਈ ਜਾਗਰੂਕਤਾ ਅਤੇ ਸਹਾਇਤਾ ਵਧਾਉਣਾ ਸੀ। ਆਪਣੀ ਸ਼ੁਰੂਆਤੀ ਟਿੱਪਣੀ ਵਿੱਚ, ਸਿੱਧੂ ਨੇ ਇਸ ਸਮਾਗਮ ਵਿੱਚ ਡਾਇਬਟੀਜ਼ ਦੀ ਮੁਫਤ ਜਾਂਚ ਪ੍ਰਦਾਨ ਕਰਨ ਲਈ ਡਾਇਨਾਕੇਅਰ ਦਾ ਧੰਨਵਾਦ ਕਰਦੇ ਹੋਏ, ਸ਼ੁਰੂਆਤੀ ਖੋਜ ਅਤੇ ਸਕ੍ਰੀਨਿੰਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸਿੱਧੂ ਨੇ ਬੋਲਦੇ ਹੋਏ ਕਿਹਾ ਕਿ, “ ਅਸੀਂ ਇੱਥੇ ਸਿਰਫ਼ ਝੰਡਾ ਲਹਿਰਾਉਣ ਲਈ ਨਹੀਂ ਸਗੋਂ ਸਾਡੇ ਭਾਈਚਾਰੇ ਅਤੇ ਕੈਨੇਡਾ ਭਰ ਵਿੱਚ ਸ਼ੂਗਰ ਤੋਂ ਪ੍ਰਭਾਵਿਤ ਬਹੁਤ ਸਾਰੇ ਵਿਅਕਤੀਆਂ ਅਤੇ ਪਰਿਵਾਰਾਂ ਲਈ ਜਾਗਰੂਕਤਾ ਅਤੇ ਸਹਾਇਤਾ ਵਧਾਉਣ ਲਈ ਇਕੱਠੇ ਹੁੰਦੇ ਹਾਂ।