Health & Fitness

ਕੋਲੈਸਟਰੋਲ ‘ਤੇ ਕਾਬੂ ਪਾਉਣਾ ਬਹੁਤ ਹੀ ਜ਼ਰੂਰੀ

ਕਿਸਾਨ ਅਤੇ ਵਪਾਰੀ ਅਕਸਰ ਫਲਾਂ ਨੂੰ ਨਕਲੀ ਤੌਰ 'ਤੇ ਪਕਾਉਣ ਲਈ ਰਸਾਇਣਕ ਸਪਰੇਅ ਦਾ ਸਹਾਰਾ ਲੈਂਦੇ ਹਨ, ਜਿਵੇਂ ਕਿ ਅੰਬਾਂ 'ਤੇ ਕਾਰਬਾਈਡ ਦੀ ਵਰਤੋਂ। ਇਸ ਤੋਂ ਇਲਾਵਾ, ਮੱਛੀ ਅਤੇ ਮਾਸ ਨੂੰ ਸੁਰੱਖਿਅਤ ਰੱਖਣ ਲਈ ਫਾਰਮਾਲਿਨ ਵਰਗੇ ਹਾਨੀਕਾਰਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਖਪਤਕਾਰਾਂ ਲਈ ਲੰਬੇ ਸਮੇਂ ਲਈ ਸਿਹਤ ਲਈ ਜੋਖਮ ਪੈਦਾ ਕਰਦੇ ਹਨ।

ਕੋਲੈਸਟਰੋਲ ਦਿਲ ਲਈ ਬਹੁਤ ਹੀ ਖ਼ਤਰਨਾਕ ਹੁੰਦਾ ਹੈ। ਇਹ ਲੀਵਰ ਦੁਆਰਾ ਬਣਦਾ ਹੈ। ਜੋ ਕਿ ਚਰਬੀ ਨੂੰ ਲੀਵਰ ਤੋਂ ਸਰੀਰ ਦੇ ਬਾਕੀ ਹਿੱਸਿਆਂ ਜਿਵੇਂ ਦਿਲ ਅਤੇ ਬਾਕੀ ਹਿੱਸਿਆਂ ਤੱਰ ਪਹੁੰਚਾਉਂਦਾ ਹੈ। ਇਸ ਦਾ ਪੱਧਰ ਸਰੀਰ ‘ਚ ਵੱਧਣਾ ਖਤਰੇ ਦੀ ਘੰਟੀ ਹੈ। ਇਸ ਦੇ ਕਾਰਣ ਹੀ ਦਿਲ ਦੀ ਨਾੜੀਆਂ ਬੰਦ ਹੋ ਜਾਂਦੀਆਂ ਹਨ ਅਤੇ ਦਿਲ ਦੇ ਦੌਰੇ ਦਾ ਕਾਰਣ ਬਣਦੇ ਹਨ।
ਇਹ ਹੋਲੀ-ਹੋਲੀ ਦਿਲ ਅਤੇ ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀਆਂ ਧਮਣੀਆਂ ਦੀਆਂ ਦੀਵਾਰਾਂ ਦੇ ਅੰਦਰਲੇ ਹਿੱਸੇ ‘ਚ ਜੰਮਣ ਲੱਗ ਜਾਂਦੀ ਹੈ। ਜੇਕਰ ਇਕ ਧੱਕਾ ਵੀ ਜੰਮ ਜਾਵੇ ਤਾਂ ਇਹ ਦਿਲ ਦੇ ਦੌਰੇ ਦਾ ਕਾਰਣ ਬਣਦਾ ਹੈ।
ਇਸ ਲਈ ਇਸ ਦੇ ਵੱਧਦੇ ਪੱਧਰ ‘ਤੇ ਕਾਬੂ ਪਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ।
1. ਘੀਆ ਦਾ ਜੂਸ
ਸਵੇਰੇ ਖਾਲੀ ਪੇਟ ਘੀਆ ਦਾ ਜੂਸ ‘ਚ ਪੰਜ ਪੱਤੇ ਤੁਲਸੀ, ਪੰਜ ਪੱਤੇ ਪੁਦੀਨਾ ਅਤੇ ਸੇਂਧਾ ਨਮਕ ਪਾ ਕੇ ਪੀਓ।
2. ਕੱਚਾ ਲਸਣ
ਦੋ ਕੱਚੀਆਂ ਲਸਣ ਦੀਆਂ ਕਲੀਆਂ ਖਾਲੀ ਪੇਟ ਖਾਣ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ।
3. ਗਵਾਰਪਾਠਾ
ਰੋਜ਼ ਸਵੇਰੇ ਖਾਲੀ ਪੇਟ 50 ਗ੍ਰਾਮ ਗਵਾਰਪਾਠਾ ਖਾਣ ਨਾਲ ਵੀ ਕੋਲੈਸਟਰੋਲ ਘੱਟ ਹੁੰਦਾ ਹੈ।
4. ਪੁੰਗਰੀਆਂ ਦਾਲਾਂ
ਪੁੰਗਰੀਆਂ ਦਾਲਾਂ ਵੀ ਖਾਣਾ ਸ਼ੁਰੂ ਕਰੋ।
5. ਲਸਣ, ਪਿਆਜ਼, ਨਿੰਬੂ, ਆਂਵਲੇ ਦਾ ਰਸ
ਇਨ੍ਹਾਂ ਨੂੰ ਵੀ ਆਪਣੇ ਭੋਜਨ ‘ਚ ਸ਼ਾਮਿਲ ਕਰੋ। ਜਿਸ ਤਰ੍ਹਾਂ ਵੀ ਖਾਣ ਨੂੰ ਚੰਗਾ ਲੱਗੇ।
6. ਈਸਬਗੋਲ
ਈਸਬਗੋਲ ਦੇ ਬੀਜਾਂ ਦਾ ਤੇਲ ਅੱਧਾ ਚਮਚ ਦਿਨ ‘ਚ ਦੋ ਵਾਰ ਲਓ।
7. ਦਾਲਚੀਨੀ
ਦੁੱਧ ਜਾਂ ਚਾਹ ‘ਚ ਦਾਲਚੀਨੀ ਦਾ ਵਰਤੋਂ ਕਰੋ।
8. ਧਨੀਆ
ਰਾਤ ਦੇ ਸਮੇਂ ਧਨੀਆ ਦੇ ਦੋ ਚਮਚ ਇਕ ਗਲਾਸ ਪਾਣੀ ‘ਚ ਭਿਓ ਦਿਓ। ਸਵੇਰੇ ਖਾਲੀ ਪੇਟ ਪੀ ਲਓ ਅਤੇ ਧਨੀਏ ਨੂੰ ਚਬਾ ਕੇ ਖਾ ਜਾਓ।
9. ਅਰਜੁਨ ਦੀ ਛਿੱਲ
ਇਕ ਚਮਚ ਅਰਜੁਨ ਦੀ ਛਿੱਲ ਦਾ ਚੂਰਣ, ਇਕ ਚੌਥਾਈ ਦਾਲ ਚੀਨੀ ਪਾਊਡਰ ਦੋ ਗਲਾਸ ਪਾਣੀ ਜਾਂ ਗਾਂ ਦੇ ਦੁੱਧ ਅਤੇ ਇਕ ਗਲਾਸ ਪਾਣੀ ਦੋਨਾਂ ਨੂੰ ਮਿਲਾ ਕੇ ਅੱਧਾ ਰਹਿਣ ਤੱਕ ਪਕਾਓ ਅਤੇ ਸੌਣ ਤੋਂ ਪਹਿਲਾਂ ਛਾਣ ਕੇ ਪੀ ਲਓ।

Related posts

Dr Ziad Nehme Becomes First Paramedic to Receive National Health Minister’s Research Award

admin

ਐਂਬੂਲੈਂਸ ਵਿਕਟੋਰੀਆ ਦੀ ਕ੍ਰਾਂਤੀਕਾਰੀ VAT ਟੈਕਨੋਲੋਜੀ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ

admin

Record-Breaking Winter For Paramedic Demand

admin