Bollywood

‘ਕੋਵਿਡ-19’ ਪਾਜ਼ੇਟਿਵ ਹੋਣ ਤੋਂ ਬਾਅਦ ਡਾਕਟਰਾਂ ਦੀ ਨਿਗਰਾਨੀ ’ਚ ਨੌਰਾ ਫਤੇਹੀ

ਨਵੀਂ ਦਿੱਲੀ – ਦੇਸ਼ ’ਚ ਵੱਧਦੇ ਓਮੀਕ੍ਰੋਨ ਮਾਮਲਿਆਂ ’ਚ ਮਨੋਰੰਜਨ ਇੰਡਸਟਰੀ ’ਤੇ ਕੋਵਿਡ-19 ਦਾ ਪ੍ਰਕੋਪ ਗਹਿਰਾ ਰਿਹਾ ਹੈ। ਅਰਜੁਨ ਕਪੂਰ ਅਤੇ ਰੀਆ ਕਪੂਰ ਦੇ ਕੋਵਿਡ-19 ਸੰਕ੍ਰਮਿਤ ਹੋਣ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਡਾਂਸਰ ਅਤੇ ਐਕਟਰੈੱਸ ਨੌਰਾ ਫਤੇਹੀ ਕੋਵਿਡ-19 ਦੀ ਲਪੇਟ ’ਚ ਆ ਗਈ ਹੈ। ਨੌਰਾ ਨੇ ਇਸਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੈ। ਨੌਰਾ ਨੇ ਇੱਕ ਇੰਸਟਾਗ੍ਰਾਮ ਸਟੋਰੀ ਵਿੱਚ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਲੱਗਦਾ ਹੈ ਕਿ ਉਸਦੀ ਸਿਹਤ ਗੰਭੀਰ ਹੈ। ਨੌਰਾ ਨੇ ਲਿਖਿਆ- ਦੋਸਤੋ, ਬਦਕਿਸਮਤੀ ਨਾਲ ਮੈਂ ਇਸ ਸਮੇਂ ਕੋਵਿਡ ਨਾਲ ਜੂਝ ਰਹੀ ਹਾਂ। ਇਸਨੇ ਸੱਚਮੁੱਚ ਮੈਨੂੰ ਪ੍ਰਭਾਵਿਤ ਕੀਤਾ ਹੈ। ਮੈਂ ਕਈ ਦਿਨਾਂ ਤੋਂ ਬਿਸਤਰੇ ਤੋਂ ਉੱਠਣ ਵਿੱਚ ਅਸਮਰੱਥ ਹਾਂ ਅਤੇ ਡਾਕਟਰਾਂ ਦੀ ਨਿਗਰਾਨੀ ਵਿੱਚ ਹਾਂ। ਕਿਰਪਾ ਕਰਕੇ ਸੁਰੱਖਿਅਤ ਰਹੋ ਅਤੇ ਮਾਸਕ ਪਹਿਨੋ। ਇਹ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਕਿਸੇ ਨਾਲ ਵੀ ਵੱਖਰੇ ਰੂਪ ‘ਚ ਹੋ ਸਕਦਾ ਹੈ। ਬਦਕਿਸਮਤੀ ਨਾਲ ਮੈਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹਾਂ। ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਮੈਂ ਠੀਕ ਹੋਣ ਦੀ ਕੋਸ਼ਿਸ਼ ਕਰ ਰਹੀ ਹਾਂ। ਜੋ ਕਿ ਇਸ ਵੇਲੇ ਮਹੱਤਵਪੂਰਨ ਹੈ। ਸਿਹਤ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਸਿਹਤਮੰਦ ਰਹੋ। ਮਹਿਫ਼ੂਜ਼ ਰਹੋ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin