ਇੱਕ ਆਦਰਸ਼ ਅਧਿਆਪਕ ਮਿਹਨਤੀ ,ਈਮਾਨਦਾਰ ,ਸਮੇਂ ਦੀ ਕਦਰ ਕਰਨ ਵਾਲਾ,ਸੱਚ ਦਾ ਸਾਥ ਦੇਣ ਵਾਲਾ ਸੁਹਿਰਦ, ਸਹਿਣਸ਼ੀਲ, ਸੱਚੇ -ਸੁੱਚੇ ਆਚਰਣ ਵਾਲਾ ਅਤੇ ਨੈਤਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ।ਆਦਰਸ਼ ਅਧਿਆਪਕ ਹਮੇਸ਼ਾਂ ਉੱਚੀ ਸੋਚ ਵਾਲਾ ਹੁੰਦਾ ਹੈ।ਜਿਹੜੇ ਅਧਿਆਪਕ ਦੋਸਤਾਨਾ ਅਤੇ ਮਦਦ ਵਾਲਾ ਵਿਵਹਾਰ ਕਰਦੇ ਹਨ ਉਹ ਚੰਗੇ ਅਧਿਆਪਕ ਹੁੰਦੇ ਹਨ।
ਕਹਿੰਦੇ ਹਨ ਕਿ ਅਧਿਆਪਕ ਉਹ ਦੀਵਾ ਹੈ ਜੋ ਖੁਦ ਬਲ ਕੇ ਦੂਸਰਿਆਂ ਨੂੰ ਰੌਸ਼ਨੀ ਦਿੰਦਾ ਹੈ।ਉਹ ਕਦੇ ਵੀ ਵਾਧੂ ਦੀ ਰੂੜ੍ਹੀਵਾਦੀ ਵਿਚਾਰਧਾਰਾ ਦਾ ਸ਼ਿਕਾਰ ਨਹੀਂ ਹੁੰਦਾ ਸਗੋਂ ਅਗਾਂਹ ਵਧੂ ਸੋਚ ਦਾ ਮਾਲਕ ਹੁੰਦਾ ਹੈ। ਵਿਦਿਆਰਥੀ ਅਧਿਆਪਕਾਂ ਨਾਲ ਹੋਇਆ ਬਹੁਤ ਸਾਰਾ ਸਮਾਂ ਬਿਤਾਉਂਦੇ ਹਨ, ਇਸ ਲਈ ਅਸਿੱਧੇ ਤੌਰ ਤੇ ਉਹ ਵਿਦਿਆਰਥੀ ਦੀ ਜ਼ਿੰਦਗੀ ਲਈ ਮਹੱਤਵ ਦੇ ਅੰਕੜੇ ਬਣ ਜਾਂਦੇ ਹਨ।ਇਸ ਕਾਰਨ ਕਰਕੇ ਆਦਰਸ ਅਧਿਆਪਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆ ਨਾਲ ਬੇਵਕੂਫ਼ ਵਾਲਾ ਰਵੱਈਆ ਨਾ ਰੱਖਣ ਤਾਂ ਜੋ ਵਿਦਿਆਰਥੀਆਂ ਦੀ ਚੰਗੀ ਮਿਸਾਲ ਬਣ ਸਕਣ।ਇੱਕ ਆਦਰਸ਼ਵਾਦੀ ਅਧਿਆਪਕ ਬੱਚਿਆ ਨੂੰ ਭਵਿੱਖ ਵਿੱਚ ਆਉਣ ਵਾਲ਼ੀਆਂ ਚੁਣੌਤੀਆਂ ਦੇ ਨਾਲ ਲੜਨ ਲਈ ਤਿਆਰ ਕਰਦਾ ਹੈ।ਉਹ ਆਉਣ ਵਾਲੇ ਸਮੇਂ ਲਈ ਚੰਗੇ ਲੀਡਰ,ਨੇਤਾ ਪੈਦਾ ਕਰਦਾ ਹੈ,ਤਾਂ ਜੋ ਉਹ ਲੋਕਾਂ ਲਈ ਇੱਕ ਉਦਾਹਰਨ ਬਣ ਸਕਣ ਤੇ ਦੇਸ਼ ਦਾ ਭਵਿੱਖ ਸਵਾਰ ਸਕਣ।ਅਧਿਆਪਕ ਵਿਦਿਆਰਥੀ ਦੇ ਮਨਾਂ ਵਿਚੋਂ ਪਿਛਾਂਹ ਖਿੱਚੂ ਸੋਚ ,ਮਾੜੇ ਵਿਚਾਰ,ਅਨੈਤਿਕਤਾ ਨੂੰ ਦੂਰ ਕਰਦਾ ਹੈ। ਉਹ ਵਿਦਿਆਰਥੀਆਂ ਦੀ ਨਿੱਜੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਦਾ ਹੈ। ਇਸ ਤੋਂ ਇਲਾਵਾ ਉਹ ਵਿਦਿਆਰਥੀਆਂ ਨੂੰ ਸਮਾਜਕ ਕੰਮਾਂ ਵਿੱਚ ਹਿੱਸਾ ਲੈਣ ਲਈ ਵੀ ਸਮੇਂ ਸਮੇਂ ਤੇ ਪ੍ਰੇਰਦੇ ਰਹਿੰਦੇ ਹਨ । ਚੰਗਾ ਅਧਿਆਪਕ ਵਿਦਿਆਰਥੀਆਂ ਦੀ ਸ਼ਬਦਾਵਲੀ ਨੂੰ ਅਮੀਰ ਬਣਾਉਣ ਵਿਚ ਸਹਾਇਤਾ ਕਰਦਾ ਹੈ, ਉਹਨਾਂ ਨੂੰ ਕੁੰਜੀਵਤ ਸ਼ਬਦ ਪ੍ਰਦਾਨ ਕਰਦਾ ਹੈ।ਚੰਗੇ ਅਧਿਆਪਕ ਕੋਲ ਵਿੱਦਿਆ ਦਾ ਅਨਮੋਲ ਖ਼ਜ਼ਾਨਾ ਹੁੰਦਾ ਹੈ।ਉਹ ਆਲੇ ਦੁਆਲੇ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ। ਵਿਲਿਅਮ ਏਅਰਜ਼ ਆਪਣੀ ਪੁਸਤਕ ਟੂ ਟੀਚ -ਦ ਜਰਨੀ ਆਫ਼ ਏ ਟੀਚਰ ਵਿੱਚ ਇਸ ਗੱਲ ਦਾ ਜਵਾਬ ਦਿੰਦਾ ਹੈ, ਅਸਰਦਾਰ ਸਿੱਖਿਆ ਦੇਣ ਲਈ ਸਮਝਦਾਰ, ਕਦਰਦਾਨ ਅਤੇ ਮਿਹਨਤੀ ਟੀਚਰਾਂ ਦੀ ਜ਼ਰੂਰਤ ਹੈ। ਚੰਗੀ ਸਿੱਖਿਆ ਦੇਣ ਲਈ ਖ਼ਾਸ ਤਕਨੀਕਾਂ, ਸਟਾਈਲ ਜਾਂ ਜ਼ਿਆਦਾ ਜ਼ਰੂਰੀ ਨਹੀਂ ਹਨ।
ਨੈਤਿਕ ਕਦਰਾਂ-ਕੀਮਤਾਂ ਨਾਲ ਭਰਪੂਰ ਅਧਿਆਪਕ ਵਿਦਿ: ਦੀ ਜ਼ਿੰਦਗੀ ਵਿੱਚ ਰੰਗ ਭਰਦਾ ਹੈ ਜਿਵੇਂ ਇੱਕ ਮਾਲੀ ਪਹਿਲਾ ਬੀ ਬੀਜਦਾ ਹੈ ਫਿਰ ਪਾਣੀ ਪਾਉਂਦਾ ਹੈ ਤੇ ਫਿਰ ਪੌਦੇ ਦੀ ਦੇਖਭਾਲ ਕਰਦਾ ਹੈ ਤੇ ਜਦੋਂ ਪੌਦਾ ਵੱਡਾ ਹੋ ਜਾਦਾ ਹੈ ਤਾਂ ਉਹ ਮਿੱਠੇ ਫਲ ਦਿੰਦਾ ਹੈ। ।ਇੱਕ ਅਧਿਆਪਕ ਵੀ ਇਸ ਤਰ੍ਹਾਂ ਹੀ ਬੱਚੇ ਨੂੰ ਪਾਲਦਾ ਹੈ। ਚੰਗਾ ਅਧਿਆਪਕ ਜਿਥੇ ਆਪ ਸਮੇਂ ਸਿਰ ਕਲਾਸ ਲੈਂਦਾ ਹੈ ਉੱਥੇ ਹੀ ਬੱਚਿਆਂ ਨੂੰ ਵੀ ਸਮੇਂ ਸਿਰ ਕਲਾਸ ਵਿੱਚ ਆਉਣ ਬਾਰੇ ਕਹੇਗਾ। ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵੱਧ ਰੌਸ਼ਨ ਦਿਮਾਗ ਹੁੰਦੇ ਹਨ। ਅਧਿਆਪਕ ਅਤੇ ਵਿਦਿਆਰਥੀ ਦੀ ਸਾਂਝ ਸਿਰਫ਼ ਪੜ੍ਹਾਈ ਤਕ ਹੀ ਸੀਮਤ ਨਹੀਂ ਹੁੰਦੀ, ਸਗੋਂ ਅਧਿਆਪਕ ਵਿਦਿਆਰਥੀ ਨੂੰ ਜ਼ਿੰਦਗੀ ਦੀਆਂ ਪੌੜੀਆਂ ਚੜ੍ਹਨ ਦੇ ਕਾਬਲ ਬਣਾਉਣ ਵਿੱਚ ਵੀ ਅਹਿਮ ਰੋਲ ਅਦਾ ਕਰਦਾ ਹੈ
ਇਸਲਾਮ ਧਰਮ ਦੇ ਆਖਰੀ ਪੈਗੰਬਰ ਹਜਰਤ ਮੁਹੰਮਦ ਸਲੱਲਾਹੋ ਅਲੈਹਵ ਸਲੱਮ ਨੇ ਇਰਸ਼ਾਦ ਦੇ ਅਨੁਸਾਰ ਤੁਹਾਡੇ ਤਿੰਨ ਪਿਤਾ ਹਨ” ਇੱਕ ਉਹ ਜੋ ਤੁਹਾਨੂੰ ਦੁਨੀਆਂ ਵਿੱਚ ਲੈਕੇ ਆਇਆ ਦੂਜਾ ਉਹ ਜਿਸ ਨੇ ਤੁਹਾਨੂੰ ਆਪਣੀ ਧੀ ਵਿਆਹੀ ਦਿੱਤੀ। ਤੀਜਾ ਉਹ ਜਿਸ ਨੇ ਤੁਹਾਨੂੰ ਵਿੱਦਿਆ ਦਿੱਤੀ।
ਉਨ੍ਹਾਂ ਅੱਗੇ ਇਹ ਦੱਸਿਆ ਹੈ ਕਿ ਇਨ੍ਹਾਂ ਸਾਰਿਆਂ ’ਚੋਂ ਤੁਹਾਡੇ ਲਈ ਵਧੇਰੇ ਮਹੱਤਵਪੂਰਨ ਉਹ ਹੈ, ਜਿਸ ਨੇ ਤੁਹਾਨੂੰ ਵਿੱਦਿਆ ਦਿੱਤੀ ਹੈ। ਅਧਿਆਪਕ ਕੌਮ ਦਾ ਨਿਰਮਾਤਾ ਹੁੰਦੇ ਹਨ।ਇਸ ਲਈ ਅਧਿਆਪਕ ਦਾ ਬੱਚਿਆ ਲਈ ਰੋਲ ਮਾਡਲ ਬਣਨਾ ਬਹੁਤ ਜ਼ਰੂਰੀ ਹੈ।ਜਿਸਨੂੰ ਦੇਖ ਕੇ ਬੱਚੇ ਸਿੱਖਦੇ ਹਨ।ਬੱਚੇ ਆਪਣੇ ਪਰਿਵਾਰ ਨਾਲ ਘੱਟ ਤੇ ਅਧਿਆਪਕ ਦੇ ਨਾਲ ਜਿਆਦਾ ਸਮਾਂ ਬਤੀਤ ਕਰਦੇ ਹਨ।ਜਿਹੋ ਜਿਹੀਆਂ ਆਦਤਾਂ ਇੱਕ ਅਧਿਆਪਕ ਦੀਆਂ ਹੋਣਗੀਆਂ ਬੱਚਾ ਵੀ ਉਹੀ ਆਦਤਾਂ ਗ੍ਰਹਿਣ ਕਰੇਗਾ। ਇੱਕ ਚੰਗਾ ਅਧਿਆਪਕ ਹਮੇਸ਼ਾ ਬਲੈਕ ਬੋਰਡ ਤੇ ਹੋਰ ਸਮੱਗਰੀ ਦੀ ਵਰਤੋਂ ਕਰਕੇ ਪੜ੍ਹਾਉਂਦਾ ਹੈ ।ਕਲਾਸ ਵਿੱਚ ਅਨੁਸ਼ਾਸਨ ‘ਤੇ ਜ਼ੋਰ ਦਿੰਦਾ ਹੈ ।ਵਿਦਿਆਰਥੀਆਂ ਨੂੰ ਜ਼ਰੂਰੀ ਜਾਣਕਾਰੀ ਦਿੰਦਾ ਹੈ ਸਮੇਂ ਸਮੇਂ ਕਾਪੀਆਂ ਚੈੱਕ ਕਰਦਾ ਹੈ ਪੁਸਤਕਾਂ ਤੋਂ ਹੀ ਪੜਾਉਂਦਾ ਹੈ ਗਾਈਡਾਂ ਦੀ ਵਰਤੋਂ ਤੇ ਰੋਕ ਲਾਉਂਦਾ ਹੈ ਰੱਟਾ ਨਹੀਂ ਲਵਾਉਦਾ ਹੈ।ਸਗੋਂ ਅਭਿਆਸ ਕਰਵਾਉਣ ਤੇ ਜ਼ੋਰ ਦਿੰਦਾ ਹੈ ਬੱਚਿਆਂ ਨੂੰ ਖ਼ੁਦ ਪ੍ਰਸ਼ਨ ਉੱਤਰ ਲੱਭ ਕੇ ਹੱਲ ਕਰਨ ਲਈ ਕਹਿੰਦਾ ਹੈ।
ਅਧਿਆਪਕ ਗੁਰੂ ਹੈ ਤੇ ਵਿਦਿ:ਸ਼ਿਸ਼ ਹੁੰਦਾ ਹੈ ।ਇਹ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਹੈ।ਵਿਦਿਆਰਥੀਆਂ ਨੂੰ ਹਮੇਸ਼ਾ ਗੁਰੂ ਦਾ ਸਤਿਕਾਰ ਕਰਨਾ ਚਾਹੀਦਾ ਹੈ।ਚੰਗਾ ਅਧਿਆਪਕ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਖੇਡਾਂ ਨੂੰ ਅਪਨਾਉਣ ਉੱਤੇ ਜੋਰ ਦਿੰਦਾ ਹੈ। ਸਿਖਲਾਈ ਦੇਣਾ ਅਧਿਆਪਕਾਂ ਦੀ ਇਕ ਮੁੱਖ ਭੂਮਿਕਾ ਹੈ ਇਸ ਭੂਮਿਕਾ ਵਿਚ ਵਿਦਿਆਰਥੀਆਂ ਦੁਆਰਾ ਸਿੱਖਣ ਦੀ ਇੱਛਾ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਆਪਣਾ ਵਧੀਆ ਪ੍ਰਦਰਸ਼ਨ ਪ੍ਰਦਾਨ ਕਰਨਾ ਇੱਕ ਆਦਰਸ਼ ਅਧਿਆਪਕ ਦਾ ਫਰਜ ਬਣਦਾ ਹੈ। ਅੰਤ ਵਿੱਚ ਕਹਿ ਸਕਦੇ ਹਾ ਕਿ ਇੱਕ ਚੰਗੇ ਅਧਿਆਪਕ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ । ਅਧਿਆਪਕ ਚੰਗੀ ਸੋਚ ਦਾ ਮਾਲਕ ਹੋਣਾ ਚਾਹੀਦਾ ਹੈ,ਜੋ ਵਿਦਿਆਰਥੀਆਂ ਨੂੰ ਅਤੇ ਸਮਾਜ ਨੂੰ ਚੰਗੀ ਸੇਧ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕੇ।ਆਦਰਸ਼ ਅਧਿਆਪਕ ਦੀ ਪਹਿਲੀ ਤਰਜੀਹ ਆਦਰਸ਼ ਤੇ ਆਚਰਣ ਨਿਰਮਾਣਕਾਰੀ ਹੁੰਦੀ ਹੈ।
previous post
next post