Bollywood

ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ‘ਲਾਕ ਅੱਪ’ ਦੀ ਰਿਲੀਜ਼ ‘ਤੇ ਰੋਕ

ਹੈਦਰਾਬਾਦ – ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਹੈਦਰਾਬਾਦ ਦੀ ਸਿਟੀ ਸਿਵਲ ਕੋਰਟ ਨੇ ਕੰਗਨਾ ਰਣੌਤ ਦੇ ਆਉਣ ਵਾਲੇ ਰਿਐਲਿਟੀ ਸ਼ੋਅ ‘ਲਾਕ ਅੱਪ’ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਹੈ।

ਅਦਾਲਤ ਨੇ ਇਹ ਫੈਸਲਾ ਪਟੀਸ਼ਨਕਰਤਾ ਅਤੇ ਕਾਰੋਬਾਰੀ ਸਨੋਬਰ ਬੇਗ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਦਿੱਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੰਗਣਾ ਦੇ ਸ਼ੋਅ ‘ਲਾਕ ਅੱਪ’ ਦਾ ਫਾਰਮੈਟ ਪਟੀਸ਼ਨਕਰਤਾ ਦੇ ਰਜਿਸਟਰ ਆਈਡੀਆ ‘ਦਿ ਜੇਲ’ ਦੀ ਸਕ੍ਰਿਪਟ ਨਾਲ ਮੇਲ ਖਾਂਦਾ ਹੈ। ਇਸ ਦੇ ਨਾਲ ਹੀ ਕਾਰੋਬਾਰੀ ਸਨੋਬਰ ਬੇਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰਜਿਸਟਰਡ ਆਈਡੀਆ ‘ਦਿ ਜੇਲ’ ‘ਤੇ ਆਧਾਰਿਤ ਲਾਕ-ਅੱਪ ਸ਼ੋਅ ਹੈ।

ਅਦਾਲਤ ਨੇ ਕੰਗਨਾ ਦੇ ਆਉਣ ਵਾਲੇ ਸ਼ੋਅ ‘ਲਾਕ ਅੱਪ’ ਦੇ ਟ੍ਰੇਲਰ ਦੀ ਵੀਡੀਓ ਕਲਿੱਪ ਵੀ ਰਿਕਾਰਡ ‘ਤੇ ਲਈ ਅਤੇ ਸਿੱਟਾ ਕੱਢਿਆ ਕਿ ਇਹ ਪਟੀਸ਼ਨਕਰਤਾ ਦੇ ਸ਼ੋਅ ਵਰਗਾ ਹੈ। ਅਦਾਲਤ ਨੇ ਤੁਰੰਤ ਨੋਟਿਸ ਦੇ ਕੇ ਕਿਸੇ ਵੀ ਇਲੈਕਟ੍ਰਾਨਿਕ ਮੀਡੀਆ, ਸੋਸ਼ਲ ਮੀਡੀਆ ਆਦਿ ‘ਤੇ ਸ਼ੋਅ ਦੇ ਪ੍ਰਦਰਸ਼ਨ ‘ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ।

ਤੁਹਾਨੂੰ ਦੱਸ ਦਈਏ ਸ਼ੋਅ ਲਾਕ ਅੱਪ ਕੱਲ੍ਹ 27 ਫਰਵਰੀ ਨੂੰ OTT ਪਲੇਟਫਾਰਮ ‘ਤੇ ਸਟ੍ਰੀਮ ਕੀਤਾ ਜਾਣਾ ਸੀ।

Related posts

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !

admin

ਦੀਪਿਕਾ ਪਾਦੂਕੋਣ ਭਾਰਤ ਦੀ ਪਹਿਲੀ ‘ਮੈਂਟਲ ਹੈਲਥ ਅੰਬੈਸਡਰ’ ਨਿਯੁਕਤ !

admin

ਹਿੰਦੀ ਫਿਲਮਾਂ ਦੀ ਹੀਰੋਇਨ ਅਤੇ ਸਾਊਥ ਸੁਪਰਸਟਾਰ ਦੇ ਵਿਆਹ ਦੀਆਂ ਤਿਆਰੀਆਂ !

admin