Health & Fitness Articles

ਖਜੂਰ ਖਾਓ – ਠੰਡ ਭਜਾਓ

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

ਵਿਸ਼ਵ ਭਰ ਵਿਚ ਠੰਡ ਦੇ ਮੌਸਮ ਵਿੱਚ ਸ਼ਰੀਰ ਅਂਦਰ ਗਰਮੀ ਮਹਿਸੂਸ ਕਰਨ ਲਈ ਸੁਆਦੀ ਫਲ ਖਜੂਰ ਦੀ ਆਪਣੀ ਹੀ ਮਹੱਤਾ ਹੈ।ਹਜ਼ਾਰਾਂ ਸਾਲਾਂ ਤੋਂ ਮੱਧ ਪੂਰਬ ਅਤੇ ਸਿੰਧ ਘਾਟੀ ਵਿਚ ਖਜੂਰ ਭੋਜਨ ਦਾ ਖਾਸ ਹਿੱਸਾ ਰਹੀ ਹੈ। ਮੱਧ ਪੂਰਬ ‘ਤੇ ਉੱਤਰੀ ਅਫਰੀਕਾ ਦੇ ਦੇਸ਼ ਮੁੱਖ ਉਤਪਾਦਕ ਰਹੇ ਹਨ। ਸਲਾਨਾ ਵਿਸ਼ਵ ਉਤਪਾਦਨ 8.5 ਮਿਲੀਅਨ ਮੀਟ੍ਰਿਕ ਦੇ ਬਰਾਬਰ ਹੈ। ਇਰਾਕ, ਈਰਾਨ, ਅਰਬ, ਉੱਤਰੀ ਅਫਰੀਕਾ ਪੱਛਮ ਤੋਂ ਮੋਰਾਕੋ ਤੱਕ ਅਤੇ ਖਜੂਰ ਮੇਡਜੂਲ, ਡੇਗਲਟ ਨੌਰ ਅਮਰੀਕਾ ਤੇ ਦੱਖਣੀ ਕੈਲੀਫੋਰਨੀਆ, ਐਰੀਜ਼ੋਨਾ, ਦੱਖਣੀ ਫਲੋਰਿਡਾ ਵਿਚ ਅਤੇ ਮੈਕਸੀਕੋ ਵਿਚ ਸਨੌਰਾ ਤੇ ਬਾਜਾ ਕੈਲੀਫੋਰਨੀਆ ਵਿਚ ਕਾਸ਼ਤ ਜਾ ਰਹੀ ਹੈ। ਇਸਦਾ ਇਸਤੇਮਾਲ ਘਰੇਲੂ ਰਸੌਈ, ਮਿਠਾਈਆਂ ਤੇ ਬੇਕਰੀ ਪ੍ਰਾਡਕਟਸ ਵਿੱਚ ਕੀਤਾ ਜਾ ਰਿਹਾ ਹੈ।
1੦੦ ਗ੍ਰਾਮ ਫੱਲ ਖਜੂਰ ਵਿਚ ਕੈਲੋਰੀਜ਼-277, ਕਾਰਬਜ਼-75ਗ੍ਰਾਮ, ਫਾਈਬਰ-7 ਗ੍ਰਾਮ, ਪ੍ਰੋਟੀਨ-2 ਗ੍ਰਾਮ, ਪੋਟਾਸ਼ਿਅਮ-20%, ਮੈਗਨੀਸ਼ੀਅਮ-14%, ਕੌਪਰ-18%, ਮੈਂਗਨੀਜ਼-15%, ਆਇਰਨ-5% ਅਤੇ ਵਿਟਾਮਿਨ ਬੀ-6 12%, ਬੋਰਾਨ, ਕੋਬਾਲਟ, ਫਲੋਰਾਈਨ, ਸੇਲੇਨੀਅਮ, ਜਿੰਕ ਵਗੈਰਾ ਮਿਲਦਾ ਹੈ।ਖਜੂਰ ਅੰਦਰ ਐਂਟੀ-ਆਕਸੀਡੈਂਟ, ਯਾਨਿ ਜੋ ਆਕਸੀਕਰਨ ਦੀ ਪ੍ਰਕਿਰਿਆ ਰੋਕ ਕੇ ਸਰੀਰ ਅੰਦਰ ਸੈੱਲਾਂ ਨੂੰ ਸੇਫ ਕਰਕੇ ਖਤਰਨਾਕ ਰੇਡੀਕਲਸ ਨੂੰ ਘੱਟ ਕਰਦਾ ਹੈ।
ਸਰੀਰਕ ‘ਤੇ ਮਾਨਸਿਕ ਕਮਜੌਰੀ ਦੂਰ ਕਰਨ ਲਈ ਬੱਚੇ, ਔਰਤਾਂ, ਨੌਜਵਾਨ ਤੇ ਸੀਨਿਅਰਜ ਤੰਦਰੁਸਤੀ ਲਈ ਇਸਦਾ ਫਾਇਦਾ ਲੈ ਸਕਦੇ ਹਨ। ਖਜੂਰ ਅੰਦਰ ਮੌਜੂਦ ਤੱਤ ਇਮੀਉਨਿਟੀ ਦੇ ਨਾਲ ਸ਼ਰੀਰਕ ਤੇ ਮਾਨਸਿਕ ਤਾਕਤ ਦਿੰਦੇ ਹਨ।

• ਕਮਜੌਰੀ ਕਾਰਨ ਚੱਕਰ ਆਓਣ ਦੀ ਹਾਲਤ ਵਿੱਚ ਸਰਦੀ ਦੇ ਮੌਸਮ ਵਿੱਚ 5-7 ਬਿਨਾ ਗੁਠਲੀ ਖਜੂਰ ਦੇ ਦਾਨੇ ਦੁੱਧ ਵਿੱਚ ਓੁਬਾਲ ਕੇ ਜਾਂ ਗਰਮ ਦੁੱਧ ਨਾਲ ਲਗਾਤਾਰ ਸੇਵਨ ਕਰੋ।
• ਪਿੱਠ ਦਰਦ ਦੀ ਹਾਲਤ ਵਿੱਚ 1 ਕੱਪ ਪਾਣੀ ਵਿੱਚ 5 ਦਾਨੇ ਬਿਨਾ ਗੁਠਲੀ ਖਜੂਰ ਦੇ, 1 ਚਮਚ ਮੇਥੀ ਪਾਓੁਡਰ ਮਿਕਸ ਕਰਕੇ ਓੁਬਾਲੋ। ਪਾਣੀ ਅੱਧਾ ਰਹਿ ਜਾਣ ਤੇ ਕੁਨਕੁਨਾ ਕਰਕੇ ਸਵੇਰੇ ਸ਼ਾਮ ਲਗਾਤਾਰ ਪੀਓ।
• ਕਬਜ ਦੀ ਹਾਲਤ ਵਿੱਚ ਰਾਤ ਨੂੰ ਸੌਣ ਵੇਲੇ ਬਿਨਾ ਗੁਠਲੀ ਖਜੂਰ ਦੇ 6 ਦਾਨੇ 1 ਕੱਪ ਪਾਣੀ ਵਿੱਚ ਰਾਤ ਭਰ ਭੇਂ ਕੇ ਰੱਖੋ। ਸਵੇਰੇ ਹਾਗਦੇ ਹੀ ਬਿਨਾ ਬ੍ਰਸ਼ ਕੀਤੇ ਇਹ ਪਾਣੀ ਪੀਣ ਤੇ ਨਾਲ ਚਮਚੇ ਨਾਲ ਖਜੂਰ ਦੇ ਦਾਨੇ ਵੀ ਖਾ ਲੈਣ ਨਾਲ ਰਾਹਤ ਮਿਲਦੀ ਹੈ।
• ਕਮਜੋਰ ਪਾਚਨ ਸ਼ਕਤੀ ਵਾਲੇ ਅੱਧਾ ਚਮਚ ਅਜਵੈਨ 1 ਕੱਪ ਪਾਣੀ ਵਿੱਚ ਓੁਬਾਲੋ। ਇਸ ਪਾਣੀ ਦੇ ਨਾਲ ਸਵੇਰੇ ਸ਼ਾਮ 3-4 ਦਾਨੇ ਖਜੂਰ ਦੇ ਸੇਵਨ ਕਰੋ।
• ਗਠਿਆ ਤੌਂ ਪ੍ਰੇਸ਼ਾਨ ਬਿਨਾ ਗੁਠਲੀ 5 ਦਾਨੇ ਖਜੂਰ ਦੇ ਅੱਧਾ ਚਮਚ ਗਰਮ ਦੇਸੀ ਘਿਓ ਵਿੱਚ ਮਿਕਸ ਕਰਕੇ ਸੁਆਦ ਮੁਤਾਬਕ ਨਮਕ ਮਿਕਸ ਕਰਕੇ ਸਵੇਰੇ ਸ਼ਾਮ ਲਗਾਤਾਰ ਸਿਤੇਮਾਲ ਕਰੋ।
• ਖਜੂਰ ਅੰਦਰ ਮੌਜੂਦ ਤੱਤ ਬੀਟਾ ਡੀ-ਗਲੁਕਨ ਖਤਰਨਾਕ ਬਿਮਾਰੀ ਕੈਂਸਰ ਵਿਚ ਸਰੀਰ ਅੰਦਰ ਟਿਉਮਰ ਦੇ ਵੱਧਣ ਦੀ ਪ੍ਰਕਿਰਿਆ ਨੂੰ ਘੱਟ ਕਰਦਾ ਹੈ।
• ਚਲ ਰਹੀ ਖੋਜ ਅਨੁਸਾਰ ਖਜੂਰ ਸਰੀਰ ਅੰਦਰ ਇਨਸੁਲਿਨ ਦੇ ਉਤਪਾਦਨ ਨੂੰ ਵਧਾਉਂਦੀ ਹੈ ਜੋ ਗਲੂਕੋਜ਼ ਦੇ ਲੈਵਲ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੀ ਹੈ। ਫੱਲ ਖਜੂਰ ਡਾਇਬਟੀਜ਼ ਦੀਆਂ ਮੌਜੂਦ ਸਿੰਥੈਟਿਕ ਦਵਾਈਆਂ ਦਾ ਬਦਲ ਬਣ ਸਕਦਾ ਹੈ।
• ਵਿਆਹੇ ਜੋੜਿਆਂ ਦੀ ਆਮ ਸਮੱਸਿਆ ਬਾਂਝਪਨ, ਜਿਸਦਾ ਕਾਰਨ ਤੰਬਾਕੂਨੋਸ਼ੀ, ਅਲਕੋਹਲ ਦਾ ਵੱਧ ਸੇਵਨ, ਰੇਡੀਏਸ਼ਨ ਦੇ ਵੱਧ ਐਕਸਪੋਜਰ ਵਗੈਰਾ ਮਨਿਆ ਜਾ ਰਿਹਾ ਹੈ। ਤੰਦਰੁਸਤ ਬੱਚੇ ਲਈ ਔਰਤ-ਮਰਦ ਰੌਜਾਨਾਂ 5-5 ਦਾਨੇ ਗਰਮ ਦੁੱਧ ਨਾਲ ਇਸਤੇਮਾਲ ਕਰ ਸਕਦੇ ਹਨ।
• ਝੱੜਦੇ ਵਾਲਾਂ ਨੂੰ ਰੋਕਣ ਲਈ ਖਜੂਰ ਅੰਦਰ ਮੌਜੂਦ ਤੱਤਾਂ ‘ਤੇ ਰਿਸਰਚ ਕੀਤੀ ਜਾ ਰਹੀ ਹੈ। ਖਜੂਰ ਵਿਚ ਮੋਜੂਦ ਆਇਰਨ ਆਦਿ ਤੱਤਾਂ ਕਾਰਨ ਬਲੱਡ ਸਰਕੂਲੇਸ਼ਨ ਵਧਾ ਕੇ ਖੋਪੜੀ ਨੂੰ ਪੋਸ਼ਣ ਮਿਲਦਾ ਹੈ।
ਨੌਟ: ਰੌਗੀ ਵਿਅਕਤੀ ਅਤੇ ਗਰਭਵਤੀ ਔਰਤਾਂ ਖਜੂਰ ਦਾ ਇਸਤੇਮਾਲ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਕਰਨ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin