Articles

ਖ਼ੁਸ਼ੀ ਬਨਾਮ ਗਮ

ਮਨੁੱਖੀ ਜੀਵ ਦੇ ਜਨਮ ਦਿਨ ਤੋਂ ਲੈ ਕੇ ਬੁਢਾਪੇ ਤੱਕ ਜੋ ਉਸ ਨੂੰ ਖੁਸ਼ੀ ਮਿਲਦੀ ਹੈ,ਬਾਰੇ ਵੱਖ ਵੱਖ ਖੁਸ਼ੀਆਂ ਜੋ ਇਨਸਾਨ ਨੂੰ ਮਿਲਦੀਆ ਹਨ,ਉਨ੍ਹਾਂ ਖੁਸ਼ੀਆ ਬਾਰੇ ਮੈਨੂੰ ਉਸ ਸਮੇ ਇਜ਼ਹਾਰ ਹੋਇਆ,ਜਦੋਂ ਮੈਂ ਸਿਪਾਹੀ ਤੋ ਹੌਲਦਾਰ ਤਰੱਕੀ ਯਾਬ ਹੋਇਆ।ਮੈਨੂੰ ਅਤੇ ਮੇਰੇ ਪਰਵਾਰ ਨੂੰ ਖ਼ੁਸ਼ੀ ਤਾਂ ਹੋਈ ਉਸ ਤੋ ਵੱਧ ਮੇਰੀ ਘਰ ਵਾਲੀ ਨੂੰ ਹੋਈ,ਜੋ ਘਰ ਬੈਠੇ ਬੈਠੇ ਹੀ ਹੌਲਦਾਰਨੀ ਬਣ ਗਈ।ਮੇਰੇ ਥਾਣੇਦਾਰ ਬਨਣ ਤੋਂ ਇੰਨਸਪੈਕਟਰ ਤੱਕ ਬਨਣ ਤੇ ਮੇਰੀ ਘਰ ਵਾਲੀ ਨੂੰ ਖ਼ੁਸ਼ੀ ਹੋਈ ਤੇ ਨਾਲ ਹੀ ਮੇਰੀ ਘਰ ਵਾਲੀ ਦਾ ਅਹੁੱਦਾ ਵੀ ਲੋਕਾ ਦੀਆਂ ਨਜ਼ਰਾਂ ਵਿੱਚ ਵੱਧਣ ਤੇ ਜੋ ਉਸ ਨੂੰ ਖ਼ੁਸ਼ੀ ਹੋਈ ਉਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।ਜਦੋਂ ਮੈ ਬਾਰਵੀ 2005 ਤੀਹ ਸਾਲ ਬਾਅਦ ਤੇ ਬੀਏ ਤੋਂ ਬਾਅਦ ਐਮ ਏ ਪੁਲਿਸ ਐਡਮਨਿਸਟਰੇਸਨ 2010 ਵਿੱਚ ਅੱਵਲ ਦਰਜੇ ‘ਚ ਪਾਸ ਕੀਤੀ ਸੱਭ ਨੂੰ ਖ਼ੁਸ਼ੀ ਪ੍ਰਾਪਤ ਹੋਈ।ਜਦੋਂ ਮੈਂ ਦੱਸਵੀ ਪਾਸ ਕੀਤੀ ਸੀ ਸਿਰਫ ਬਾਪ ਦਾ ਨਾਂ ਹੀ ਅੋਰਤਾ ਨੂੰ ਅਜੇ ਵੀ ਬਰਾਬਰ ਦਾ ਦਰਜਾ ਨਾਂ ਹੋਣ ਕਰਕੇ ਸਰਟੀਫਕੇਟ’ ਚ ਹੁੰਦਾਂ ਸੀ,ਮਾਂ ਦਾ ਨਾਂ ਸਰਟੀਫਕੇਟ ਵਿੱਚ ਨਹੀਂ ਸੀ ਹੁੰਦਾ।ਜਦੋਂ ਮੇਰੀ ਬੀਜੀ ਨੇ ਆਪਣੀ ਨਾਂ ਸਰਟੀਫਕੇਟ ਵਿੱਚ ਦੇਖਿਆ ਤਾਂ ਉਨ੍ਹਾਂ ਨੂੰ ਜੋ ਖ਼ੁਸ਼ੀ ਮਿਲੀ ਮੈਂ ਬਿਆਨ ਨਹੀਂ ਕਰ ਸਕਦਾ।ਲੋਕਾ ਦੇ ਵਿੱਚ ਧੀ ਦੇ ਘਰ ਜਨਮ ਲੈਣ ਤੇ ਸੋਗ ਦੀ ਲਹਿਰ ਦੋੜ ਜਾਂਦੀ ਹੈ,ਜਦੋਂ ਕਿ ਕੁੜੀਆ ਹਰ ਕੰਮ ਵਿੱਚ ਬਾਜ਼ੀ ਮਾਰ ਰਹੀਆਂ ਹਨ। ਸਾਨੂੰ ਮੁੰਡਿਆਂ ਵਾਂਗੂ ਕੁੜੀਆ ਦੇ ਜਨਮ ਦਿਨ ਤੇ ਲੋਹੜੀ ਮਨਾਉਂਣੀ ਚਾਹੀਦੀ ਹੈ।ਜ਼ਿੰਦਗੀ ਬਹੁਤ ਹੀ ਕੀਮਤੀ ਹੈ,ਮਨੁੱਖਾਂ ਜਨਮ ਬੜੀ ਮੁਸ਼ਕਲ ਮਿਲਦਾ ਹੈ,ਹੱਥੋਂ ਨਹੀਂ ਗਵਾਉਣਾ ਚਾਹੀਦਾ।ਖੁਸ਼ੀਆ ਵੰਡਨ ਨਾਲ ਅਸਲੀ ਖ਼ੁਸ਼ੀ ਹਾਸਲ ਹੋ ਸਕਦੀ ਹੈ।ਇਸ ਗੱਲ ਦਾ ਮੈਨੂੰ ਉਂਸ ਸਮੇ ਗਿਆਨ ਹੋਇਆ ਜਦੋਂ ਮੈਂ ਹਵਾਲਦਾਰ ਬਣਿਆਂ,ਮੇਰੇ ਘਰ ਦੂਸਰੀ ਪੁਸ਼ਤ ਤੋ ਬਾਅਦ ਲੜਕੀ ਹੋਈ,ਜੋ ਮੈਨੂੰ ਤੇ ਮੇਰੇ ਪਰਵਾਰ ਨੂੰ ਖ਼ੁਸ਼ੀ ਹੋਈ ਕੀ ਕਹਿਣੇ ਸੀ।ਇਹ ਖ਼ੁਸ਼ੀ ਤੱਦ ਹੀ ਪ੍ਰਾਪਤ ਹੋ ਸਕਦੀ ਹੈ,ਜਦੋਂ ਕੁੜੀਆ ਦਾ ਜਨਮ ਦਿਨ ਅਤੇ ਲੋਹੜੀ ਖੁਸ਼ੀਆ ਨਾਲ ਮਨਾਈਏ।ਜੋ ਲੋਕਾ ਦੀ ਕੁੜੀਆ ਪ੍ਰਤੀ ਮਾੜੀ ਧਾਰਨਾ ਹੈ,ਉਸ ਬਰਾਈ ਨੂੰ ਖਤਮ ਕਰਣ ਦਾ ਸਕੰਲਪ ਲਈਏ।ਜੋ ਮਨੁੱਖ ਦੇ ਮੰਨ ਦੀ ਸ਼ਾਤੀ ਦਾ ਘਟ ਕੇ ਗ਼ੁੱਸੇ ਦਾ ਵੱਧਣਾ ਡਿਪਰੈਸਨ ਦਾ ਕਾਰਣ ਬਣ ਜਾਂਦਾ ਹੈ।ਕਿਸੇ ਵੇਲੇ ਮਨੁੱਖ ਆਤਮ ਹੱਤਿਆ ਵੀ ਕਰ ਲੈਦਾ ਹੈ।ਸ਼ਾਂਤੀ,ਸਕੂੰਨ,ਚੈਨ ਦਾ ਅਹਿਸਾਸ ਉਸ ਵੇਲੇ ਮਨੁੱਖ ਮਹਿਸੂਸ ਕਰਦਾ ਹੈ,ਜਦੋਂ ਉਸ ਨੂੰ ਮਹਿਸੂਸ ਕਰਦੇ ਹੀ ਉਸ ਨੂੰ ਖ਼ੁਸ਼ੀ ਮਿਲਦੀ ਹੈ। ਇਸ ਕਰ ਕੇ ਖ਼ੁਸ਼ੀ ਅਤੇ ਗੰਮ ਦਾ ਜ਼ਿੰਦਗੀ ਭਰ ਦਾ ਸਾਥ ਹੈ,ਗ਼ੁੱਸੇ ਨੂੰ ਕਦੀ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਹੈ,ਫਿਰ ਹੀ ਖ਼ੁਸ਼ੀ ਮਿਲਦੀ ਹੈ,ਕਭੀ ਖ਼ੁਸ਼ੀ ਕਭੀ ਗੰਮ।
-ਗੁਰਮੀਤ ਸਿੰਘ ਵੇਰਕਾ ਸੇਵਾ ਮੁੱਕਤ ਇੰਨਸਪੈਕਟਰ ਐਮ ਏ ਪੁਲਿਸ ਐਡਮਨਿਸਟਰੇਸਨ।

Related posts

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin

ਸ਼ਾਦਮਾਨ ਚੌਕ ਵਿਚੋਂ ਉਪਜੀ ਸੋਚ !

admin