ਨਵੀਂ ਦਿੱਲੀ – ਅਭਿਨੇਤਰੀ ਬਿਪਾਸ਼ਾ ਬਾਸੂ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ। ਅਦਾਕਾਰ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦਾ ਘਰ ਜਲਦ ਹੀ ਬੱਚੇ ਦੀ ਕਿਲਕਾਰੀ ਨਾਲ ਗੂੰਜਣ ਵਾਲਾ ਹੈ। ਬਿਪਾਸ਼ਾ ਅਤੇ ਕਰਨ ਆਪਣੇ ਹੋਣ ਵਾਲੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਹਾਲ ਹੀ ‘ਚ ਅਭਿਨੇਤਰੀ ਨੇ ਸੋਸ਼ਲ ਮੀਡੀਆ ‘ਤੇ ਬੇਬੀ ਬੰਪ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਗਰਭਵਤੀ ਹੋਣ ਦੀ ਖਬਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਜਿਸ ‘ਚ ਅਦਾਕਾਰਾ ਬੈੱਡ ‘ਤੇ ਆਰਾਮ ਕਰਦੀ ਨਜ਼ਰ ਆ ਰਹੀ ਹੈ।
ਇਸ ਵੀਡੀਓ ‘ਚ ਉਨ੍ਹਾਂ ਦੇ ਚਿਹਰੇ ‘ਤੇ ਮਾਂ ਬਣਨ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ। ਬਿਪਾਸ਼ਾ ਨੇ ਵੀਡੀਓ ਦੇ ਕੈਪਸ਼ਨ ‘ਚ ਲਿਖਿਆ, ‘ਮੰਮੀ ਟੂ ਬੀ, ਆਪਣੇ ਆਪ ਨੂੰ ਪਿਆਰ ਕਰੋ। ਇਸ ਦੌਰਾਨ ਅਭਿਨੇਤਰੀ ਹਰੇ ਰੰਗ ਦੇ ਪਹਿਰਾਵੇ ‘ਚ ਨਜ਼ਰ ਆ ਰਹੀ ਹੈ। ਵਿਆਹ ਦੇ ਛੇ ਸਾਲ ਬਾਅਦ ਬਿਪਾਸ਼ਾ ਅਤੇ ਕਰਨ ਪਹਿਲੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ 43 ਸਾਲ ਦੀ ਉਮਰ ਵਿੱਚ ਮਾਂ ਬਣਨ ਜਾ ਰਹੀ ਹੈ।
ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦਾ ਵਿਆਹ ਸਾਲ 2016 ਵਿੱਚ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਦੋਵਾਂ ਦੀ ਪ੍ਰੇਮ ਕਹਾਣੀ 2015 ‘ਚ ਫਿਲਮ ‘ਅਲੋਨ’ ਦੇ ਸੈੱਟ ‘ਤੇ ਸ਼ੁਰੂ ਹੋਈ ਸੀ। ਕਰੀਬ ਇਕ ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਜਿੱਥੇ ਕਰਨ ਸਿੰਘ ਗਰੋਵਰ ਦਾ ਇਹ ਤੀਜਾ ਵਿਆਹ ਹੈ, ਉਥੇ ਬਿਪਾਸ਼ਾ ਦਾ ਇਹ ਪਹਿਲਾ ਵਿਆਹ ਹੈ। ਕਰਨ ਇਸ ਤੋਂ ਪਹਿਲਾਂ ਦੋ ਟੀ.ਵੀ. ਐਕਟਰੈੱਸ ਨਾਲ ਵਿਆਹ ਕਰਵਾ ਚੁੱਕੇ ਹਨ।
ਵਰਕ ਫਰੰਟ ‘ਤੇ ਗੱਲ ਕਰੀਏ, ਅਲੋਨ ਬਿਪਾਸ਼ਾ ਬਾਸੂ ਦੀ ਆਖਰੀ ਬਾਲੀਵੁੱਡ ਫਿਲਮ ਸੀ ਜੋ 2015 ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਹ ਆਖਰੀ ਵਾਰ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ 2020 ‘ਚ ‘ਡੇਂਜਰਸ’ ਵੈੱਬ ਸੀਰੀਜ਼ ‘ਚ ਨਜ਼ਰ ਆਈ ਸੀ। ਬਿਪਾਸ਼ਾ ਦੇ ਪ੍ਰਸ਼ੰਸਕ ਉਸ ਨੂੰ ਸਿਲਵਰ ਸਕ੍ਰੀਨ ‘ਤੇ ਯਾਦ ਕਰਦੇ ਹਨ।