Health & Fitness Articles

ਗਲਾਕੋਮਾ (ਮੋਤੀਆ) ਰੋਗ ਦਾ ਵੱਧ ਰਿਹਾ ਹੈ ਆਂਕੜਾ

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

ਗਲਾਕੋਮਾ (ਮੋਤੀਆ) ਅੱਖਾਂ ਦੀ ਹਾਲਤ ਦਾ ਸਮੂਹ ਹੈ ਜੋ ਆਪਟਿਕ ਨਰਵ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਦੀ ਸਿਹਤ ਚੰਗੀ ਨਜ਼ਰ ਲਈ ਬਹੁਤ ਜ਼ਰੂਰੀ ਹੈ। ਇਹ ਨੁਕਸਾਨ ਅਕਸਰ ਤੁਹਾਡੀ ਅੱਖ ਵਿੱਚ ਇੱਕ ਅਸਾਧਾਰਣ ਉੱਚ ਪ੍ਰੈਸ਼ਰ (ਦਬਾਅ) ਕਾਰਨ ਹੋ ਜਾਂਦਾ ਹੈ।ਗਲੋਕੋਮਾ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਅੰਨੇਪਣ ਦਾ ਮੁੱਖ ਕਾਰਣ ਦੱਸਿਆ ਗਿਆ ਹੈ। ਸਿਰਫ ਅਮਰੀਕਾ ਵਿਚ 30 ਲੱਖ ਤੋਂ ਵੱਧ ਗਲਾਕੋਮਾ ਨਾਲ ਜੀ ਰਹੇ ਹਨ, ਜਿਨਾਂ ਵਿੱਚ 2.7 ਮਿਲੀਅਨ 40 ਸਾਲ ਤੋਂ ਵੱਧ ਉਮਰ ਦੇ, ਇਸਦੀ ਆਮ ਸ਼ਕਲ ਯਾਨਿ ਖੁੱਲੇ-ਕੋਣ ਦਾ ਮੋਤੀਆ ਤੋਂ ਪ੍ਰਭਾਵਤ ਹਨ।ਵਿਸ਼ਵ ਭਰ ਵਿੱਚ ਸਾਲ 2020 ਵਿੱਚ ਲਗਭਗ 80 ਮਿਲੀਅਨ ਲੋਕਾਂ ਇਸ ਦੇ ਅਸ਼ਰ ਹੇਠ ਆਏ ਹਨ, ਅਤੇ ਸਾਲ 2040 ਤੱਕ ਆਂਕੜਾ 111 ਮਿਲੀਅਨ ਤੱਕ ਹੋ ਜਾਣ ਦੀ ਸੰਭਾਵਨਾ ਹੈ।
ਗਲਾਕੋਮਾ ਦੇ ਲੱਛਣ ਉਮਰ, ਬਿਮਾਰੀਆਂ, ਕਿਸਮ ਅਤੇ ਕੰਡੀਸ਼ਨ ਦੇ ਮੁਤਾਬਿਕ ਵੱਖਰੇ ਹੋ ਸਕਦੇ ਹਨ। ਗੰਭੀਰ ਕੋਣ-ਬੰਦ ਗਲਾਕੋਮਾ ਦੀ ਹਾਲਤ ਵਿੱਚ ਤੇਜ਼ ਸਿਰ-ਦਰਦ, ਅੱਖ ਦਾ ਦਰਦ, ਘਬਰਾਹਟ, ਉਲਟੀ, ਅੱਖ ਦੀ ਲਾਲੀ ਅਤੇ ਧੁੰਦਲਾ ਦਿਸਦਾ ਹੈ। ਸਮੇਂ ‘ਤੇ ਇਲਾਜ਼ ਨਾ ਹੋਣ ਨਾਲ ਅੰਨੇਪਣ ਵਿਅਕਤੀ ਭਵਿੱਖ ਵਿੱਚ ਬਲਾਈਂਡ ਵੀ ਹੋ ਸਕਦਾ ਹੈ। ਐਲੀਵੇਟਿਡ ਅੱਖ ਦਾ ਦਬਾਅ ਇੱਕ ਤਰਲ ਦੇ ਬਣਨ ਕਾਰਨ ਹਮੂਦਾ ਹੈ, ਜੋ ਅੱਖ ਦੇ ਅੰਦਰ ਤੱਕ ਵਗਦਾ ਹੈ। ਇਹ ਅੰਦਰੂਨੀ ਤਰਲ ਟ੍ਰੈਬਕਿਉਲਰ ਜਾਲ ਦੁਆਰਾ ਬਾਹਰ ਕਡਿਆ ਜਾਂਦਾ ਹੈ। ਇੱਥੇ ਆਇਰਸ ਅਤੇ ਕੌਰਨੀਆ ਮਿਲਦਾ ਹੈ। ਜਦੋਂ ਤਰਲ ਜ਼ਿਆਦਾ ਬਣਦਾ ਹੈ ਡਰੇਨੇਜ ਪ੍ਰਣਾਲੀ ਸਹੀ ਢੰਗ ਨਾਲ ਕੰਮ ਨਹੀਂ ਕਰਦੀ ਤਾਂ ਤਰਲ ਆਪਣੇ-ਆਪ ਬਾਹਰ ਨਹੀਂ ਨਿਕਲਦਾ ਅਤੇ ਪ੍ਰੈਸ਼ਰ ਵੱਧ ਜਾਂਦਾ ਹੈ। ਕੱਝ ਲੋਕਾਂ ਵਿੱਚ ਗਲਾਕੋਮਾ ਪਰਿਵਾਰਾਂ ਵਿਚ ਵੀ ਚਲਦਾ ਹੈ। ਵਿਿਗਆਨੀਆਂ ਨੇ ੳੱਚ ਅੱਖਾਂ ਦੇ ਦਬਾਅ ਅਤੇ ਆਪਟਿਕ ਨਰਵ ਦੇ ਨੁਕਸਾਨ ਨਾਲ ਸਬੰਧਤ ਜੀਣ ਦੀ ਪਛਾਣ ਵੀ ਕੀਤੀ ਹੈ।
ਵੱਖ-ਵੱਖ ਕਿਸਮਾਂ ਵਿੱਚ ਆਮ ਖੁਲੇ ਕੋਣ ਦਾ ਦਖਿਆ ਜਾਂਦਾ ਹੈ, ਜਿਸ ਵਿਚ ਕਾਰਨੀਆ ਅਤੇ ਆਇਰਿਸ ਦੁਆਰਾ ਬਣਾਈ ਗਈ ਡਰੇਨੇਜ ਐਂਗਲ ਖੁੱਲੀ ਰਹਿੰਦੀ ਹੈ। ਸਮੇਂ ਦੇ ਨਾਲ ਅੱਖਾਂ ਵਿਚ ਵੱਧਿਆ ਹੋਇਆ ਦਬਾਅ ਆਪਟਿਕ ਨਰਵ ਨੂੰ ਨੁਕਸਾਨ ਪਹੁੰਚਾ ਕੇ ਵਿਅਕਤੀ ਨੂੰ ਬਲਾਈਂਡ ਵੀ ਕਰ ਸਕਦਾ ਹੈ। ਦੂਜੀ ਕਿਸਮ ਦਾ ਅਚਾਨਕ ਐਂਗਲ-ਕਲੋਜ਼ਰ ਗਲਾਕੋਮਾ ਵੀ ਹੋ ਸਕਦਾ ਹੈ। ਗੰਭੀਰ ਐਂਗਲ-ਕਲੋਜ਼ਰ ਗਲਾਕੋਮਾ ਨੂੰ ਮੈਡੀਕਲ ਐਮਰਜੈਂਸੀ ਦੇ ਤੌਰ ‘ਤੇ ਲਿਆ ਜਾਂਦਾ ਹੈ। ਸਧਾਰਣ ਤਨਾਅ ਵਾਲੇ ਮੋਤੀਆ ਵਿਚ ਅੱਖ ਦਾ ਦਬਾਅ ਇੱਕ ਸੀਮਾ ਤੱਕ ਹੁੰਦਾ ਹੈ। ਆਪਟਿਕ ਨਰਵ ਨੂੰ ਘੱਟ ਜਾਂ ਵੱਧ ਖੂਨ ਦੀ ਸਪਲਾਈ ਸਰਕੂਲੇਸ਼ਨ ਨੂੰ ਬਿਗਾੜ ਦਿੰਦੀ ਹੈ। ਬੱਚਿਆਂ ਵਿੱਚ ਜਨਮ ਤੋਂ ਜਾਂ ਜ਼ਿੰਦਗੀ ਦੇ ਪਹਿਲੇ ਕੁੱਝ ਸਾਲਾਂ ਵਿਚ ਗਲਾਕੋਮਾ ਹੋ ਸਕਦਾ ਹੈ। ਪਿਗਮੈਂਟਰੀ ਗਲਾਕੋਮਾ ਵਿਚ, ਆਇਰਿਸ ਵਿੱਚੋਂ ਪਿਗਮੈਂਟ ਗ੍ਰੇਨਿਊਲਜ਼ ਡਰੇਨੇਜ ਚੈਨਲਾਂ ਵਿਚ ਬਣ ਜਾਂਦੇ ਹਨ। ਅੱਖ ਵਿੱਚੋਂ ਬਾਹਰ ਨਿਕਲ ਰਹੇ ਤਰਲ ਨੂੰ ਧੀਮਾ ਜਾਂ ਰੋਕਦੇ ਹਨ।
ਸੈਲਫ-ਕੇਅਰ ਨਾਲ ਮੋਤੀਆ ਦਾ ਸ਼ੁਰੂ ਵਿੱਚ ਪਤਾ ਲਗਾਇਆ ਜਾ ਸਕਦਾ ਹੈ :

 

 

 

 

• ਤੰਦਰੁਸਤ ਨੂੰ ਅੱਖਾਂ ਦੀ ਜਾਂਚ ਹਰ 2-3 ਸਾਲ ਬਾਅਦ, 40 ਤੋਂ 55 ਦੀ ਉਮਰ ਵਿਚ ਹਰ 2 ਸਾਲ ਬਾਅਦ, 55 ਤੋਂ 65 ਦੀ ਉਮਰ ਵਿਚ ਸਾਲ ‘ਚ ੱਿੲਕ ਬਾਰ, ਅਤੇ ਹੋਰ ਬਿਮਾਰੀਆਂ ਦੀ ਹਾਲਤ ਵਿੱਚ ਅਤਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਅੱਖਾਂ ਦੀ ਜਾਂਚ ਕਰਾਓ।
• ਆਪਣੇ ਪਰਿਵਾਰ ਦੀ ਅੱਖਾਂ ਦੀ ਸਿਹਤ ਬਾਰੇ ਜਾਣਕਾਰੀ ਰੱਖੋ। ਫੈਮਿਲੀ ਹਿਸਟਰੀ ਨਾਲ ਤੰਦਰੁਸਤ ਨੂੰ ਖਤਰਾ ਵੱਧ ਜਾਂਦਾ ਹੈ। ਇਸ ਹਾਲਤ ਵਿਚ ਤੁਹਾਨੂੰ ਬਾਰ-ਬਾਰ ਸਕ੍ਰੀਨਿੰਗ ਦੀ ਲੋੜ ਪੈ ਸਕਦੀ ਹੈ।
• ਅੱਖਾਂ ਨੂੰ ਤੰਦਰੁਸਤ ਰੱਖਣ ਲਈ ਯੋਗਾ, ਮੇਡੀਟੇਸ਼ਨ, ਸਰੀਰਕ-ਮਾਨਸਿਕ ਵਰਕ-ਆਉਟ, ਸੈਰ ਜਰੂਰ ਕਰੋ। ਦਰਮਿਆਨੀ ਕਸਰਤ ਅੱਖਾਂ ਦੇ ਦਬਾਅ ਨੂੰ ਘਟਾ ਕੇ ਮੋਤੀਆ ਨੂੰ ਰੋਕਣ ਵਿਚ ਮਦਦ ਕਰ ਸਕਦੀ ਹੈ।
• ਵਰਕ-ਪਲੇਸ ‘ਤੇ ਪਾਵਰ-ਟੂਲਜ਼ ਦੁਆਰਾ ਕੰਮ ਕਰਨ ਵਾਲੇ ਸੇਫਟੀ-ਗਲਾਸ ਜਰੂਰ ਇਸਤੇਮਾਲ ਕਰਨ। ਅੱਖਾਂ ਦੀ ਗੰਭੀਰ ਸੱਟਾਂ ਕਾਰਨ ਵੀ ਮੋਤੀਆ ਹੋ ਸਕਦਾ ਹੈ। ਚੰਗੇ ਸਨ-ਗਲਾਸ ਹੀ ਪਹਿਨੋ। ਨਜ਼ਰ ਦੀ ਗਲਾਸਿਸ ਪਾਉਣ ਵਾਲੇ ਹਰ ਸਾਲ ਅੱਖਾਂ ਦਾ ਚੈਕ-ਅਪ ਕਰਾਉਣ।
• ਤੰਦਰੁਸਤ ਅੱਖਾਂ ਲਈ ਪੋਸ਼ਟਿਕ ਖੂਰਾਕ, ਤਾਜ਼ੇ-ਫੱਲ, ਸਬਜ਼ੀਆਂ ਦਾ ਰੱਸ ਮਿਕਸ-ਵੇਜ਼ੀਟੇਬਲ-ਸੂਪ ਰੋਜ਼ਾਨਾਂ ਪੀਓ। ਸਪਲੀਮੈਂਟਸ ਵਿਚ ਵਿਟਾਮਿਨ-ਸੀ, ਏ, ਈ, ਜ਼ਿੰਕ, ਕਾਪਰ, ਅਤੇ ਸੇਲੇਨੀਅਮ ਨੂੰ ਆਪਣੇ ਡਾਕਟਰ ਦੀ ਸਲਾਹ ਨਾਲ ਸ਼ੁਰੂ ਕਰ ਸਕਦੇ ਹੋ।
• ਚੀਨੀ (ਸੂਗਰ), ਜੰਕ-ਫੂਡ, ਅਲਕੋਹਲ, ਕੈਫੀਨ ਨੂੰ ਲਿਿਮਟ ਵਿਚ ਇਸਤੇਮਾਲ ਕਰੋ।
• ਵੇਜ ਪਿਲੋ ਸਿਰ ਨੂੰ 20 ਡਿਗਰੀ ਉੱਚਾ ਰੱਖਦਾ ਹੈ, ਜੋ ਸੌਣ ਵੇਲੇ ਅੱਖਾਂ ਦੇ ਪ੍ਰੈਸ਼ਰ ਨੂੰ ਘਟਾ ਸਕਦਾ ਹੈ। ਇਸ ਪਿਲੋ ਦੀ ਵਰਤੋਂ ਕੀਤੀ ਜਾ ਸਕਦੀ ਹੈ।
• ਟੀ ਵੀ ਵਾਚ ਕਰਨ ਵੇਲੇ ਅਤੇ ਲੈਪ-ਟੋਪ ‘ਤੇ ਕੰਮ ਕਰਨ ਵਾਲੇ ਪ੍ਰਾਪਰ ਦੂਰੀ ਬਣਾ ਕੇ ਰੱਖਣ। ਮੋਬਾਈਲ ਦੀ ਸਕ੍ਰੀਨ ‘ਤੇ ਜ਼ਿਆਦਾ ਸਮਾਂ ਬਿਤਾਉਣ ਵਾਲੇ ਆਪਣੀਆਂ ਅੱਖਾਂ ਸਮੇਂ ਤੋਂ ਪਹਿਲਾਂ ਖਰਾਬ ਕਰ ਸਕਦੇ ਹਨ।

ਨੋਟ : ਸ਼ੂਗਰ, ਹਾਈ ਬਲੱਡ-ਪ੍ਰੈਸ਼ਰ, ਦਿਲ ਦੇ ਰੋਗੀ, ਅਤੇ ਗਰਭਵਤੀ ਔਰਤਾਂ ਨੂੰ ਆਪਣੀਆਂ ਅੱਖਾਂ ਦਾ ਖਾਸ ਧਿਆਣ ਰੱਖਣਾ ਚਾਹੀਦਾ ਹੈ। ਰੈਗੂਲਰ ਆਈ-ਚੈਕਅਪ ਜਰੂਰੀ ਹੈ। ਸਮੇਂ-ਸਮੇਂ ‘ਤੇ ਡਾਕਟਰੀ ਸਲਾਹ ਲੈਂਦੇ ਰਹੋ।

Related posts

Specialist Fees Soar: From $650 to $5,650 for Common Procedures

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin